ਜਲੰਧਰ ( ਪਰਮਜੀਤ ਸਾਬੀ) ਬੀਤੇ ਦਿਨੀਂ ਮਹਾਨ ਸਿੰਘ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਹ ਦੇ ਨਾਲ ਨਾਲ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਡਰੋਲੀ ਕਲਾਂ, ਲੰਬੜਦਾਰ ਜਤਿੰਦਰ ਸਿੰਘ ਜੀ ਘੁੰਮਣ, ਲੰਬੜਦਾਰ ਸੁਰਿੰਦਰ ਸਿੰਘ ਜੀ ਬਾਜਵਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੋਜਵਾਨ ਸਭਾ ਪਿੰਡ ਬਡਲਾ ਦੇ ਸਾਂਝੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਤੇਤੀ ਪ੍ਰਾਣੀਆਂ ਨੇ ਵੱਧ ਚੜ੍ਹ ਕੇ ਮਾਨਵਤਾ ਦੀ ਸੇਵਾ ਲਈ ਆਪਣਾਂ ਬੇਸ਼ਕੀਮਤੀ ਖੂਨਦਾਨ ਕੀਤਾ

ਇਸ ਬਲੱਡ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ: ਸਵਰਨਜੀਤ ਸਿੰਘ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਰਵ ਹਿਮੁਨਟੀ ਸਰਵ ਗੋਂਡ ਟਰੱਸਟ ਰਜਿ ਮਦਨਹੇੜੀ ਅਤੇ ਬਾਬਾ ਰਤਨ ਦੇਵ ਜੀ ਸੇਵਾ ਸੁਸਾਇਟੀ ਪਿੰਡ ਮਰਹਾਣਾ ਜ਼ਿਲ੍ਹਾ ਤਾਰਨ ਤਰਨ ਸਾਹਿਬ ਜੀ ਵੱਲੋਂ ਸ਼ਿਰਕਤ ਕੀਤੀ ਗਈ

ਇਸ ਮੌਕੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਮਾਣਯੋਗ ਸੈਕਟਰੀ ਸਹਿਬਾਨ ਮਨਪ੍ਰੀਤ ਸਿੰਘ ਜੀ, ਜੱਥੇਦਾਰ ਮਨੋਹਰ ਸਿੰਘ ਜੀ, ਸਰਪੰਚ ਰਛਪਾਲ ਸਿੰਘ ਜੀ ਵੀਡੀਓ ਡਾਇਰੈਕਟਰ ਸੁੱਖੀ ਦਾਊਦਪੁਰੀਆ ਜੀ, ਸੇਵਾਦਾਰ ਹਰਜਿੰਦਰਪਾਲ ਟੋਨੀ ਕੰਦੋਲਾ ਜੀ ਅਤੇ ਅਨੇਕਾਂ ਨੋਜਵਾਨਾਂ ਦੇ ਨਾਲ ਨਾਲ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਵੀ ਹਾਜ਼ਰ ਸਨ ਉਨ੍ਹਾਂ ਹਮੇਸ਼ਾ ਭਰਪੂਰ ਸਾਥ ਦੇਣ ਲਈ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ

















































