ਜਲੰਧਰ, 7 ਜੁਲਾਈ, 2024- ਆਗਾਮੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਜੀ ਦੇ ਸਮਰਥਨ ਵਿੱਚ ਅੱਜ ਜਲੰਧਰ ਪੱਛਮੀ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਸੁਰਿੰਦਰ ਕੌਰ ਜੀ ਦੇ ਹੱਕ ‘ਚ ਆਪਣੇ ਨੁਮਾਇੰਦੇ ਵਜੋਂ ਆਪਣਾ ਭਰੋਸਾ ਪ੍ਰਗਟਾਇਆ। ਪੰਜਾਬ ਅਤੇ ਜਲੰਧਰ ਦੇ ਹਿੱਤਾਂ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਲਈ ਜਾਣੀ ਜਾਂਦੇ ਸੁਰਿੰਦਰ ਕੌਰ ਨੇ ਆਪਣੀ ਜਨਤਕ ਸੇਵਾ ਅਤੇ ਸਮਰਪਣ ਦੁਆਰਾ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਪ੍ਰਾਪਤ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਤਸ਼ਾਹੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, “ਸੁਰਿੰਦਰ ਕੌਰ ਜੀ ਅਤੇ ਉਨ੍ਹਾਂ ਦੀ ਸਾਲਾਂ ਤੋਂ ਕੀਤੀ ਮਿਹਨਤ ਦਾ ਫਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗਾ। ਲੋਕਾਂ ਨੇ ਪਹਿਲਾਂ ਹੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਕ ‘ਚ ਜੋ ਫਤਵਾ ਦਿੱਤਾ ਹੈ ਜਲਦੀ ਹੀ ਉਹੀ ਨਤੀਜਾ ਜਲੰਧਰ ਪੱਛਮੀ ਦੀਆਂ ਚੋਣਾਂ ਵਿਚ ਆਉਣ ਵਾਲਾ ਹੈ, ਲੋਕ ਪੰਜਾਬ ਅਤੇ ਇਸ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਵੋਟ ਪਾਉਣਗੇ ਅਤੇ ਉਹ ਸੁਰਿੰਦਰ ਕੌਰ ਜੀ ਨੂੰ ਵੋਟ ਪਾਉਣਗੇ।
ਸੁਰਿੰਦਰ ਕੌਰ ਜੀ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਮੈਂ ਜਲੰਧਰ ਪੱਛਮੀ ਦੇ ਲੋਕਾਂ ਵੱਲੋਂ ਮਿਲੇ ਪਿਆਰ ਲਈ ਧੰਨਵਾਦੀ ਹਾਂ। ਲੋਕਾਂ ਨੇ ਜੋ ਭਰੋਸਾ ਦਿਖਾਇਆ ਹੈ, ਉਸ ਨਾਲ ਮੇਰਾ ਮਾਣ ਵਧਿਆ ਹੈ, ਉਨ੍ਹਾਂ ਕਿਹਾ ਮੈਂ ਜਲੰਧਰ ਵੈਸਟ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਲਈ ਹਮੇਸ਼ਾ ਖੜ੍ਹੀ ਰਹਾਂਗੀ।
ਇਸ ਰੋਡ ਸ਼ੋਅ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਸੁਰਿੰਦਰ ਕੌਰ ਜੀ, ਵਿਜੇ ਇੰਦਰ ਸਿੰਗਲਾ ਜੀ, ਸਿਮਰਜੀਤ ਸਿੰਘ ਬੈਂਸ ਜੀ, ਰਜਿੰਦਰ ਬੇਰੀ ਜੀ, ਅਤੇ ਜੀਤ ਮਹਿੰਦਰ ਸਿੱਧੂ ਜੀ, ਰੁਪਿੰਦਰ ਕੌਰ ਰੂਬੀ ਜੀ, ਅਤੇ ਮਦਨ ਲਾਲ ਜਲਾਲਪੁਰ ਜੀ ਹਾਜ਼ਰ ਸਨ।
- +91 99148 68600
- info@livepunjabnews.com