ਬੁਲੋਵਾਲ ਪੁਲਿਸ ਵਲੋ ਲੁੱਟ ਖੋਹ ਕਰਨ ਵਾਲੇ 02 ਦੋਸ਼ੀ ਗਿਫਤਾਰ

ਹੋਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਸ੍ਰੀ ਸੁਰਿੰਦਰ ਲਾਂਬਾ IPS ਜੀ ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ SP(INV) ਹਸ਼ਿਆਰਪੁਰ, ਸ੍ਰੀ ਨਰਿੰਦਰ ਸਿੰਘ ਡੀ. ਐਸ ਪੀ ਸਬ ਡਵੀਜਨ ਦਿਹਾਤੀ ਹੁਸਿ: ਜੀ ਦੇ ਦਿਸ਼ਾ ਨਿਰਦੇਸ਼ਾ CIA ਸਟਾਫ ਇੰਨਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁਲੋਵਾਲ ਦੀ ਅਗਵਾਈ ਵਿੱਚ ਥਾਣਾ ਬੁਲੋਵਾਲ ਦੇ ਅਧੀਨ ਆਉਦੇ ਏਰੀਆ ਵਿੱਚ ਮਿਤੀ 03.07.2024 ਨੂੰ ਹੋਈ ਖੋਹ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ।

ਮਿਤੀ 03.07.2024 ਨੂੰ ਇੱਕ ਮੁਕੱਦਮਾ ਬਰਬਿਆਨ ਸ੍ਰੀ ਮਤੀ ਜਸਵੀਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪੰਡੋਰੀ ਬਾਵਾ ਦਾਸ ਥਾਣਾ ਬੁਲੋਵਾਲ ਜਿਲਾ ਹੁਸਿਆਰਪੁਰ ਦੇ ਦਰਜ ਰਜਿਸਟਰ ਹੋਇਆ ਹੈ ਕਿ ਮਿਤੀ 3-7- 2024 ਨੂੰ ਵਕਤ ਕਰੀਬ 12:30 ਪੀ ਐਮ ਉਹ ਅਤੇ ਉਸਦੇ ਨਾਲ ਦੀ ਆਗਣਵਾੜੀ ਵਰਕਰ ਬਲਵਿੰਦਰ ਕੌਰ ਆਲੋਵਾਲ ਤੋ ਆਪਣੇ ਪਿੰਡ ਨੂੰ ਆ ਰਹੀਆ ਸੀ ਤਾਂ ਜਦ ਬੁਲੋਵਾਲ ਦਾ ਪੁੱਲ ਲੰਘ ਕੇ ਥੋੜਾ ਅੱਗੇ ਪਿੰਡ ਖਡਿਆਲਾ ਸੈਣੀਆ ਲਾਗੇ ਪੁੱਜੇ ਤਾ ਪਿੱਛੇ ਤੋ ਦੋ ਮੋਨੇ ਨੌਜਵਾਨ ਮੋਟਰਸਾਈਕਲ ਪਲਸਰ ਪਰ ਆਏ ਅਤੇ ਅਤੇ ਉਸਦੇ ਦੋਨਾ ਕੰਨਾ ਵਿੱਚ ਪਾਇਆ ਹੋਈਆ ਸੋਨੇ ਦੀਆ ਵਾਲੀਆ ਖਿੱਚ ਲਈਆ ਜੋ ਮਾਨਯੋਗ ਐਸ.ਐਸ.ਪੀ ਸਾਹਿਬ ਜੀ ਵਲੋ ਮੁਕੱਦਮਾ ਟਰੇਸ ਕਰਨ ਲਈ ਵੱਖ ਵੱਖ ਪੁਲਿਸ ਪਾਰਟੀਆ ਦਾ ਗਠਨ ਕੀਤਾ ਗਿਆ ਜਿਹਨਾ ਵਲੋ ਕੈਮਰੇ ਖੰਗਾਲੇ ਗਏ ਅਤੇ ਦੋਸ਼ੀਆ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਹੁਸੈਨਪੁਰ ਥਾਣਾ ਨਕੋਦਰ ਜਿਲਾ ਜਲੰਧਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਹਿਤਪੁਰ ਜਿਲਾ ਜਲੰਧਰ ਵਜੋ ਕੀਤੀ ਗਈ ਜਿਹਨਾ ਨੂੰ ਮਿਤੀ 05.07.2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਖੋਹ ਵਿੱਚ ਵਰਤਿਆ ਮੋਟਰਸਾਈਕਲ ਪਲਸਰ ਅਤੇ ਖੋਹ ਕੀਤੀਆ ਵਾਲੀਆ ਬ੍ਰਾਮਦ ਕੀਤੀਆ ਅਤੇ ਇਹਨਾ ਵਲੋ ਕੀਤੀ ਹੋਰ ਵਾਰਦਾਤ ਵੀ ਟਰੇਸ ਕੀਤੀ ਗਈ ਅਤੇ ਖੋਹ ਕੀਤੀਆ ਵਾਲੀਆ ਵੀ ਬ੍ਰਾਮਦ ਕੀਤੀਆਂ ਗਈਆ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਹਿਤਪੁਰ ਜਿਲਾ ਜਲੰਧਰ ਖਿਲਾਫ ਹੋਰ ਵੀ ਖੋਹ ਦੇ ਮੁਕੱਦਮੇ ਦਰਜ ਹਨ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top