ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਾਰੇ ਧਰਮਾ ਵਲੋ ਸਾਂਝੇ ਤੌਰ ਤੇ ਮਨਾਇਆ ਗਿਆ

ਤਲਵਾੜਾ (ਸੋਨੂ ਥਾਪਰ) – ਜਿਵੇਂ ਕਿ ਪੂਰੇ ਦੇਸ਼ ਭਰ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸੰਗਤਾ ਵਲੋ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਓਸੇ ਤਰ੍ਹਾਂ ਹੀ ਅੱਜ ਤਲਵਾੜਾ ਦੇ ਸਮੂਹ ਵਾਲਮੀਕਿ ਭਾਈਚਾਰੇ ਵਲੋ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਪਿਆਰ ਭਾਵਨਾ ਨਾਲ ਮਨਾਇਆ ਗਿਆ ਅਤੇ ਇਸ ਦੇ ਨਾਲ ਹੀ ਸ਼ਾਮ ਸਮੇਂ ਤਲਵਾੜਾ ਦੀਆ ਅਲਗ ਅਲਗ ਧਾਰਮਿਕ, ਸਮਾਜਿਕ ਅਤੇ ਰਜਨੀਤਿਕ ਸੰਸਥਵਾ ਵਲੋ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਦੇ ਉਪਲਕਸ਼ ਵਿੱਚ ਅਲੱਗ ਅਲੱਗ ਮੰਦਿਰਾਂ ਅਤੇ ਚੌਂਕਾ ਵਿੱਚ ਦੀਪਮਾਲਾ ਕਰਕੇ ਰੋਸ਼ਨੀ ਕੀਤੀ ਗਈ ਅਤੇ ਸਾਰੀਆ ਹੀ ਧਾਰਮਿਕ, ਸਮਾਜਿਕ ਅਤੇ ਰਜਨੀਤਿਕ ਸੰਸਥਵਾ ਵਲੋ ਇਹ ਵੀ ਪ੍ਰਣ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਤਿਉਹਾਰ ਆਉਣਗੇ ਉਹ ਸਾਰੇ ਤਿਉਹਾਰ ਵੀ ਇਸੇ ਤਰ੍ਹਾ ਹੀ ਰਲ-ਮਿਲ ਕੇ ਅਤੇ ਸਾਂਝੇ ਤੌਰ ਤੇ ਮਨਾਏ ਜਾਣਗੇ।

Leave a Comment

Your email address will not be published. Required fields are marked *

Scroll to Top