ਸਾਬਕਾ ਵਿਧਾਇਕ ਰਜਿੰਦਰ ਬੇਰੀ ਦੀ ਮਿਹਨਤ ਲਿਆਈ ਰੰਗ ਧੰਨੋਵਾਲੀ ਰੇਲਵੇ ਕਰਾਸਿੰਗ ਅੰਡਰ ਬ੍ਰਿਜ ਲੋਕਾਂ ਨੂੰ ਹੋਇਆ ਸਮਰਪਿਤ

ਜਲੰਧਰ – 2017 ਤੋ 2022 ਤੱਕ ਜਲੰਧਰ ਸੈਂਟਰਲ ਹਲਕੇ ਤੋ ਵਿਧਾਇਕ ਰਹੇ ਰਜਿੰਦਰ ਬੇਰੀ ਵਲੋ ਆਪਣੇ ਕਾਰਜਕਾਲ ਦੌਰਾਨ ਪਿੰਡ ਧੰਨੋਵਾਲੀ ਰੇਲਵੇ ਕਰਾਸਿੰਗ ਵਿਖੇ ਅੰਡਰ ਬ੍ਰਿਜ ਬਣਾਉਣ ਲਈ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ ਸੀ ਅਤੇ ਰੇਲਵੇ ਦੇ ਸੰਬੰਧਤ ਅਫ਼ਸਰਾਂ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਉਸ ਸਮੇਂ ਸਬੰਧਤ ਅਫ਼ਸਰਾਂ ਵਲੋਂ ਇਸ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਹ ਕੰਮ ਹੁਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਅੰਡਰ ਬ੍ਰਿਜ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਇਸ ਅੰਡਰ ਬ੍ਰਿਜ ਦੇ ਬਣਨ ਨਾਲ ਪਿੰਡ ਧੰਨੋਵਾਲੀ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਇਸ ਅੰਡਰ ਬ੍ਰਿਜ ਦਾ ਕਾਫੀ ਲਾਭ ਹੋਵੇਗਾ । ਇਸ ਦੇ ਨਾਲ ਰਜਿੰਦਰ ਬੇਰੀ ਦੇ ਕਾਰਜਕਾਲ ਵਿੱਚ ਪਰਾਗਪੁਰ ਅੰਡਰ ਬ੍ਰਿਜ, ਸੂਰਿਆ ਇਨਕਲੇਵ ਅੰਡਰ ਬ੍ਰਿਜ, ਲੱਧੇਵਾਲੀ ਓਵਰ ਬ੍ਰਿਜ ਜਿਹੇ ਵੱਡੇ ਵੱਡੇ ਪ੍ਰਾਜੈਕਟਾਂ ਤੇ ਕੰਮ ਕੀਤਾ ਗਿਆ ਅਤੇ ਇਹ ਸਾਰੇ ਕੰਮ ਅੱਜ ਤਿਆਰ ਹਨ ਅਤੇ ਲੋਕਾਂ ਨੂੰ ਸਮਰਪਿਤ ਹਨ । ਇਨਾਂ ਕੰਮਾਂ ਲਈ ਵਿਧਾਇਕ ਰਹਿੰਦਿਆਂ ਰਜਿੰਦਰ ਬੇਰੀ ਵਲੋ ਸੰਬੰਧਤ ਅਧਿਕਾਰੀਆਂ ਨਾਲ ਦਿੱਲੀ, ਫਿਰੋਜ਼ਪੁਰ ਅਤੇ ਜਲੰਧਰ ਵਿਖੇ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੇ ਚਲਦਿਆ ਇਹ ਕੰਮ ਨੇਪਰੇ ਚੜ੍ਹੇ ਹਨ । ਰਜਿੰਦਰ ਬੇਰੀ ਨੇ ਕਿਹਾ ਇਹ ਪਿੰਡ ਵਾਸੀਆ ਦੀ ਪੁਰਜ਼ੋਰ ਮੰਗ ਸੀ , ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਲੋਕਾਂ ਨੇ ਕਈ ਵਾਰ ਮੈਨੂੰ ਇਸ ਕੰਮ ਸੰਬੰਧੀ ਕਿਹਾ ਸੀ, ਮੇਰੇ ਵਲੋ ਪਿੰਡ ਵਾਸੀਆਂ ਨਾਲ ਸੰਬੰਧਤ ਅਫ਼ਸਰਾਂ ਦੀ ਮੁਲਾਕਾਤ ਵੀ ਕਰਵਾਈ ਗਈ ਸੀ, ਹੁਣ ਕੰਮ ਨੇਪਰੇ ਚੜ੍ਹ ਗਿਆ ਹੈ, ਅੰਡਰ ਬ੍ਰਿਜ ਬਣ ਕੇ ਤਿਆਰ ਹੈ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ । ਇਸ ਅੰਡਰ ਬ੍ਰਿਜ ਦੇ ਨਿਰਮਾਣ ਲਈ ਧੰਨੋਵਾਲੀ ਡਿਵੈਲਪਮੈਂਟ ਕਮੇਟੀ ਦੇ ਅਹੁਦੇਦਾਰਾਂ ਅਮਨਦੀਪ ਧੰਨੋਵਾਲੀ, ਪਿਆਰਾ ਸਿੰਘ ਰੰਧਾਵਾ, ਰਾਜ ਕੁਮਾਰ, ਰਵੀ, ਆਤਮਾ ਰਾਮ, ਭੂਸ਼ਣ ਤੋਖੀ, ਕੁਲਵਿੰਦਰ ਸਿੰਘ,ਗੁਰਮੁਖ ਸਿੰਘ, ਮਿੰਟੂ ਅਤੇ ਸਮੂਹ ਪਿੰਡ ਵਾਸੀਆਂ ਨੇ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ।

Leave a Comment

Your email address will not be published. Required fields are marked *

Scroll to Top