ਜਲੰਧਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਦਿੱਤੇ ਨਿਰਦੇਸ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਆਗੂਆਂ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਅਮੁਲ ਰਵਾਇਤਾਂ ਨੂੰ ਉਜਾਗਰ ਕਰਨ ਤੇ ਜੋ ਦੋਸ਼ ਸਾਡੇ ਉੱਪਰ ਲਗਾ ਕੇ ਪੱਲਾ ਝਾੜਿਆ ਜਾ ਰਿਹਾ ਹੈ ਉਹ ਆਪਣੇ ਆਪ ਵਿੱਚ ਅਗਿਆਨਤਾ ਵਾਲੀ ਮਾਨਸਿਕਤਾ ਵਾਲੀ ਸੋਚ ਜਗ ਜਰ ਹੁੰਦੀ ਹੈ। ਇਹ ਵਿਚਾਰ ਅੱਜ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਦੇ ਮੁੱਖ ਸੇਵਾ ਦਾ ਰਣਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਨਾਲ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ। ਉਹਨਾਂ ਕਿਹਾ ਕਿ ਗੁਰੂ ਦਾ ਕੋਈ ਵੀ ਸਿੱਖ ਸਿੰਘਣੀ ਜਦੋਂ ਖੰਡੇ ਬਾਟੇ ਦੀ ਪਹੁਲ ਛਕ ਲੈਂਦਾ ਹੈ ਤਾਂ ਉਸ ਉੱਪਰ ਚਾਰ ਬੱਜਰ ਕਹਿਤਾ ਤੋਂ ਬਚਣ ਲਈ ਨਿਰਦੇਸ਼ ਜਾਰੀ ਪੰਜ ਸਾਹਿਬਾਨਾਂ ਵੱਲੋਂ ਕੀਤੇ ਜਾਂਦੇ ਹਨ। ਜਿਨਾਂ ਵਿੱਚੋਂ ਰੋਮਾਂ ਦੀ ਬੇਅਦਬੀ ਕੁੜੀ ਮਾਰ ਨੜੀ ਮਾਰ ਅਤੇ ਹੋਰ ਵੀ ਸ਼ਾਮਿਲ ਹਨ। ਜੋ ਬੀਬੀ ਜਗੀਰ ਕੌਰ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜੋ ਸਿੱਖਾ ਦੀ ਮਿੰਨੀ ਪਾਰਲੀਮੈਂਟ ਦੀ ਨੁਮਾਇੰਦਗੀ ਕਰਦੇ ਸਨ। ਉਹਨਾਂ ੳਪਰ ਉਸ ਸਮੇਂ ਗੁਰੂ ਨਾਨਕ ਨਾਮ ਲੇਗਾ ਸੰਗਤਾਂ ਵੱਲੋਂ ਜੋ ਦੋਸ਼ ਲਗਾਏ ਸਨ। ਸਰਦਾਰ ਰਾਣਾ ਨੇ ਕਿਹਾ ਕਿ ਬਤੌਰ ਪ੍ਰਧਾਨ ਰਹਿੰਦਿਆਂ ਬੀਬੀ ਜਗੀਰ ਕੌਰ ਨੇ ਸਿੱਖ ਸਿਧਾਂਤਾਂ ਗੁਰਮਤ ਰਹਿਤ ਮਰਿਆਦਾ ਨੂੰ ਨਜ਼ਰ ਅੰਦਾਜ਼ ਕਰਕੇ ਰੱਖਿਆ ਜਦ ਕਿ ਨੈਤਿਕਤਾ ਤੇ ਆਧਾਰ ਤੇ ਉਸ ਸਮੇਂ ਹੀ ਅਸੀਂ ਸੇਵਾ ਦੇ ਦੇਣਾ ਚਾਹੀਦਾ ਸੀ ਅੱਜ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜੋ ਗੁਰਮਤ ਸਿਧਾਂਤਾਂ ਨੂੰ ਸਾਡੇ ਵੱਲੋਂ ਲਗਾਏ ਦੋਸ਼ ਨੂੰ ਰਾਜਨੀਤਿਕ ਅਤੇ ਨਿੱਜੀ ਦੱਸ ਕੇ ਪੱਲਾ ਝਾੜਿਆ ਜਾ ਰਿਹਾ ਹੈ। ਸ਼ਾਇਦ ਇਹ ਆਗੂ ਗੁਰਮਤਿ ਮਰਿਆਦਾ ਦੇ ਸਿਧਾਂਤਾਂ ਨੂੰ ਨਾ ਪੜ੍ਹ ਸਕੇ ਹੋਣ ਅੱਜ ਕੁਝ ਬੁੱਧੀਜੀਵੀ ਅਤੇ ਅਕਾਲੀ ਸਧਾਰ ਲਹਿਰ ਦੇ ਆਗੂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਏ ਨੋਟਸ ਤੇ ਸਿਆਸਤ ਕਰ ਰਹੇ ਹਨ। ਰਾਣਾ ਨੇ ਕਿਹਾ ਅੱਜ ਵੀ ਬੀਬੀ ਜਗੀਰ ਕੌਰ ਦੇ ਘਰ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਚਾਰ ਤੋਂ ਪੰਜ ਦੇ ਕਰੀਬ ਸੇਵਾਵਾਂ ਨਿਭਾ ਰਹੇ ਹਨ। ਜਿਨਾਂ ਦੀ ਤਨਖਾਹ ਗੁਰੂ ਦੀ ਗੋਲਕ ਵਿੱਚੋਂ ਹਰ ਮਹੀਨੇ ਜਾਂਦੀ ਹੈ। ਜੋ ਸਵਾ ਲੱਖ ਦੇ ਕਰੀਬ ਗੁਰੂ ਦੀ ਸੰਗਤ ਦਾ ਪੈਸਾ ਅਜਾਈ ਜਾ ਰਿਹਾ ਹੈ। ਇਸ ਦਾ ਹਿਸਾਬ ਕੌਣ ਦੇਵੇਗਾ? ਮੇਰੀ ਆਗੂਆਂ ਨੂੰ ਬੇਨਤੀ ਹੈ ਕਿ ਸਾਨੂੰ ਅਜਿਹੇ ਮਸਲਿਆਂ ਉੱਪਰ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਸੋ ਹਿਤਰਤਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਮੰਗ ਪੱਤਰ ਦੇਣ ਵਾਲਿਆਂ ਗੁਰਸਿੱਖਾਂ ਨੂੰ ਛੋਟੇ ਲੈਵਲ ਦੇ ਦੱਸ ਕੇ ਜੋ ਵਿਰੋਧ ਕੀਤਾ ਜਾ ਰਿਹਾ ਜਿਸ ਵਿੱਚ 100 ਦੇ ਕਰੀਬ ਗੁਰੂ ਦੀ ਸੰਗਤ ਦੇ ਸਿੱਖੀ ਦੇ ਬਾਣੇ ਵਿੱਚ ਸੰਗਤੀ ਰੂਪ ਵਿੱਚ ਮੰਗ ਪੱਤਰ ਦੇ ਕੇ ਆਏ ਸਨ। ਸਰਦਾਰ ਰਾਣਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਨੋਟਿਸ ਤੇ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਵੱਲੋਂ ਪੇਸ਼ ਹੋਣ ਤੱਕ ਕਿਸੇ ਵੀ ਤਰ੍ਹਾਂ ਦਾ ਬਾਪ ਬੇਲਾ ਖੜਾ ਨਹੀਂ ਕਰਨਾ ਚਾਹੀਦਾ ਜੋ ਖਾਲਸਾ ਸਾਹਿਬ ਦਾ ਹੁਕਮ ਹੋਵੇਗਾ। ਅਸੀਂ ਉਸਦੇ ਫੁੱਲ ਚੜਾਵਾਂਗੇ ਤੇ ਇਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮੰਗ ਪੱਤਰ ਨਾ ਤਾਂ ਅਸੀਂ ਨਿੱਜੀ ਤੌਰ ਤੇ ਦਿੱਤਾ ਅਤੇ ਨਾ ਹੀ ਅਸੀਂ ਕਿਸੇ ਦੀ ਮਨਾਂ ਨੂੰ ਠੇਸ ਪਹੁੰਚਾਉਣ ਲਈ ਦਿੱਤਾ ਹੈ। ਅਸੀਂ ਮਰਿਆਦਾ ਨੂੰ ਮੁੱਖ ਰੱਖ ਕੇ ਆਪਣਾ ਪੱਖ ਰੱਖਿਆ ਹੈ। ਗੁਰੂ ਦੀ ਸੰਗਤ ਆਪਣੇ ਮਹਾਨ ਤਖਤ ਤੇ ਜਾ ਕੇ ਫਰਿਆਦ ਕਰੇ ਤਾਂ ਉਸ ਉੱਪਰ ਕਿਸੇ ਵੀ ਸਿੱਖ ਨੂੰ ਕਿੰਤੂ ਪ੍ਰੰਤੂ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਫੈਸਲਾ ਅਖੀਰ ਪੰਜ ਸਿੰਘ ਸਾਹਿਬਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਵੈ ਪੜਚੋਲ ਤੋਂ ਬਾਅਦ ਹੁੰਦਾ ਆਇਆ ਤੇ ਆਉਂਦਾ ਰਹੇਗਾ। ਸੋ ਮੇਰੀ ਅਪੀਲ ਹੈ ਕਿ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਿਸੇ ਵੀ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਮੰਗ ਪੱਤਰ ਵਿੱਚ ਅਸੀਂ ਬੀਬੀ ਜੀ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਬਿਠਾਉਣ ਵਾਲੇ ਅਕਾਲੀ ਆਗੂਆਂ ਬਾਰੇ ਵੀ ਬੁਲਾਉਣ ਦਾ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਸੀ। ਜਿਨਾਂ ਵੱਲੋਂ ਬੀਬੀ ਜੀ ਨੂੰ ਇਸ ਪਾਤੇ ਬਹਾਲਿਆ ਗਿਆ। ਉਹਨਾਂ ਦੀ ਵੀ ਘੋਖ ਹੋਣੀ ਅਤੇ ਪੜਤਾਲ ਕਰਨਾ ਉਪਰੰਤ ਮਰਿਆਦਾ ਅਨੁਸਾਰ ਕਾਰਵਾਈ ਦੀ ਅਪੀਲ ਕਰਦੇ ਹਾਂ। ਇਸ ਮੌਕੇ ਸੁਰਿੰਦਰ ਸਿੰਘ, ਰਾਜ ਤਰਸੇਮ ਸਿੰਘ, ਜਗਜੀਤ ਸਿੰਘ ਖਾਲਸਾ, ਪਲਵਿੰਦਰ ਸਿੰਘ ਭਾਟੀਆ, ਸੰਦੀਪ ਸਿੰਘ ਫੁੱਲ, ਪਲਵਿੰਦਰ ਸਿੰਘ, ਬਬਲੂ ਬਲਵੀਰ ਸਿੰਘ ਬੀਰਾ, ਸਤਪਾਲ ਸਿੰਘ, ਫੁੱਮਣ ਸਿੰਘ ਅਤੇ ਮਹਿੰਦਰ ਸਿੰਘ ਸ਼ਾਮਲ ਸਨ।
- +91 99148 68600
- info@livepunjabnews.com