ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰੇ ਦਾ ਤਿਉਹਾਰ: ਮਹਿੰਦਰ ਭਗਤ

ਜਲੰਧਰ, 11 ਅਕਤੂਬਰ : ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਦੁਸਹਿਰੇ ਦੇ ਤਿਉਹਾਰ ਦੀ ਸੂਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਹੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰ ਯੁੱਗ ਵਿੱਚ ਭਗਵਾਨ ਨੇ ਅਵਤਾਰ ਲੈ ਕੇ ਧਰਤੀ ਤੋਂ ਪਾਪ ਅਤੇ ਪਾਪੀਆਂ ਦਾ ਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਤ੍ਰੇਤਾ ਯੁੱਗ ਵਿੱਚ ਵੀ ਪ੍ਰਮਾਤਮਾ ਨੇ ਸ਼੍ਰੀ ਰਾਮ ਦੇ ਰੂਪ ਵਿੱਚ ਅਵਤਾਰ ਲੈ ਕੇ ਲੰਕਾਪਤੀ ਰਾਵਣ ਦਾ ਨਾਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਮ ਰੂਪੀ ਸੱਚ ਦੀ ਜਿੱਤ ਹਰ ਯੁੱਗ ਵਿੱਚ ਹੁੰਦੀ ਰਹੇਗੀ।

ਮਹਿੰਦਰ ਭਗਤ ਨੇ ਅੱਗੇ ਕਿਹਾ ਕਿ ਬੁਰਾਈ ਉਤੇ ਚੰਗਿਆਈ ਦੀ ਇਹ ਜਿੱਤ ਆਉਣ ਵਾਲੇ ਭਵਿੱਖ ਦੇ ਯੁੱਗਾਂ ਵਿੱਚ ਵੀ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਤੱਕ ਲੋਕ ਧਾਰਮਿਕ ਤੇ ਅਧਿਆਤਮਿਕ ਪ੍ਰੇਰਨਾ ਨਾਲ ਭਗਵਾਨ ਸ਼੍ਰੀ ਰਾਮ ਦੇ ਜੀਵਨ-ਆਚਰਣ ਨੂੰ ਆਪਣੇ ਜੀਵਨ ਵਿੱਚ ਸੁਚੱਜੇ ਢੰਗ ਨਾਲ ਅਪਣਾਉਂਦੇ ਰਹਿਣਗੇ।

Leave a Comment

Your email address will not be published. Required fields are marked *

Scroll to Top