ਡਾ.ਬੀ.ਆਰ. ਅੰਬੇਦਕਰ ’ਤੇ ਦੇਸ਼ ਦੇ ਗ੍ਰਹਿ ਮੰਤਰੀ ਦੀ ਵਿਵਾਦਤ ਟਿੱਪਣੀ, ਸਿਵਲ ਸੁਸਾਇਟੀ ਤਲਵਾਡ਼ਾ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ

ਭਾਜਪਾ ’ਤੇ ਸਵਿੰਧਾਨ ਵਿਰੋਧੀ ਹੋਣ ਦੇ ਦੋਸ਼ ਲਗਾਏ, ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ
ਤਲਵਾਡ਼ਾ (ਸੋਨੂ ਥਾਪੜ) – ਬੀਤੇ ਦਿਨੀਂ ਸੰਸਦ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਵਿੰਧਾਨ ਨਿਰਮਾਤਾ ਡਾ ਬੀ ਆਰ ਅੰਬੇਦਕਰ ਖਿਲਾਫ਼ ਕੀਤੀ ਵਿਵਾਦਤ ਟਿੱਪਣੀ ਦੇ ਵਿਰੋਧ ’ਚ ਸਿਵਲ ਸੁਸਾਇਟੀ ਤਲਵਾਡ਼ਾ ਨੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ’ਤੇ ਸਿਵਲ ਸੁਸਾਇਟੀ ਤਲਵਾਡ਼ਾ ਦੇ ਬੈਨਰ ਹੇਠਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਤੋਂ ਕੁੰਦਨ ਲਾਲ ਅਤੇ ਯੁਗਰਾਜ ਸਿੰਘ, ਕਾਂਗਰਸ ਪਾਰਟੀ ਤੋਂ ਸ਼ਹਿਰੀ ਪ੍ਰਧਾਨ ਬੋਧਰਾਜ ਅਤੇ ਅਮਨਦੀਪ ਹੈਪੀ, ਸ਼੍ਰੀ ਗੁਰੂ ਰਵਿਦਾਸ ਸਭਾ ਤੋਂ ਰਾਜਕਮਲ ਸਿੰਘ ਬਿੱਟੂ, ਪੈਨਸ਼ਨਰ ਐਸੋਸਿਏਸ਼ਨ ਤੋਂ ਭਗਵਾਨ ਦਾਸ ਅਤੇ ਮੇਲਾ ਰਾਮ, ਵਾਲਮਿਕ ਸਭਾ ਤੋਂ ਰਾਜ ਕੁਮਾਰ ਤੇ ਅਮਿਤ ਗਿੱਲ ਦੀ ਅਗਵਾਈ ਹੇਠ ਇਹ ਰੋਸ ਮੁਜ਼ਾਹਰਾ ਕੀਤਾ ਗਿਆ। ਸਿਵਲ ਸੁਸਾਇਟੀ ਤਲਵਾਡ਼ਾ ਨੇ ਗ੍ਰਹਿ ਮੰਤਰੀ ਦੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਅਲੋਚਨਾ ਕੀਤੀ। ਇਸ ਮੌਕੇ ਬੋਲਦਿਆਂ ਗਿਆਨ ਸਿੰਘ ਗੁਪਤਾ, ਮੁਲਖ ਰਾਜ, ਰਮੇਸ਼ ਸਹੋਤਾ, ਜਰਨੈਲ ਸਿੰਘ ਜ਼ੈਲਾ, ਕੇ ਕੇ ਸ਼ਰਮਾ ਆਦਿ ਬੁਲਾਰਿਆਂ ਨੇ ਭਾਜਪਾ ’ਤੇ ਸਵਿੰਧਾਨ ਵਿਰੋਧੀ ਹੋਣ ਦੇ ਦੋਸ਼ ਲਗਾਏ। ਕੇਂਦਰੀ ਸੱਤਾ ’ਤੇ ਬੈਠੀ ਫਿਰਕੂ ਫਾਸ਼ੀਵਾਦ ਸੋਚ ਦੀ ਧਾਰਨੀ ਭਾਜਪਾ ਹਕੂਮਤ ਦੇਸ਼ ਅੰਦਰ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਢਾਹ ਲਾ ਕੇ ਵੰਡ ਆਧਾਰਿਤ ਸਮਾਜ  ਪੱਖੀ ਵਿਵਾਦਤ ਗ੍ਰੰਥ ਮਨੂੰ ਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਹੈ। ਡਾ ਬੀਆਰ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਧਰਮ ਨਿਰਪੱਖਤਾ ਅਤੇ ਸਭਨਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ, ਪਰ ਭਾਜਪਾ ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਭੁਖਮਰੀ ਆਦਿ ਜਿਹੇ ਲੋਕ ਮੁੱਦਿਆਂ ਤੋਂ ਧਿਆਨ ਭਡ਼ਕਾ ਕੇ ਨਾ ਕੇਵਲ ਗੁੰਮਰਾਹ ਕਰ ਰਹੀ ਹੈ, ਸਗੋਂ ਦੇਸ਼ ਨੂੰ ਇੱਕ ਮਾਲਾ ’ਚ ਪਿਰੌਣ ਵਾਲੀ ਸ਼ਖਸਿਅਤਾਂ ’ਤੇ ਲਗਾਤਾਰ ਹਮਲੇ ਕਰ ਰਹੀ ਹੈ। ਡਾ ਬੀ ਆਰ ਅੰਬੇਦਕਰ ਹੁਰਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਭੱਦੀ ਟਿੱਪਣੀ ਇਸੇ ਸੰਦਰਭ ’ਚ ਕੀਤੀ ਗਈ ਹੈ। ਸ਼੍ਰੀ ਸ਼ਾਹ ਦੀ ਟਿਪੱਣੀ ਨਾਲ ਇਨਸਾਫ਼ ਪਸੰਦ, ਜਮਹੂਰੀਅਤ, ਸਾਂਝੀਵਾਲਤਾ ਅਤੇ ਸੰਘਵਾਦ ਦੇ ਮੁਦਈ ਲੋਕਾਂ ਦੇ ਹਿਰਦੈ ਵਲੰੂਧਰੇ ਗਏ ਹਨ। ਇਸ ਮੌਕੇ ਸਿਵਲ ਸੁਸਾਇਟੀ ਤਲਵਾਡ਼ਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗਣ ਅਤੇ ਅਮਿਤ ਸ਼ਾਹ ਤੋਂ ਅਸਤੀਫ਼ੇ ਦੀ ਮੰਗ ਕੀਤੀ। ਉਪਰੰਤ ਮੁਜ਼ਾਹਰਕਾਰੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਨੂੰ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ। ਮੰਚ ਸੰਚਾਲਨ ਸਾਬਕਾ ਸਰਪੰਚ ਦੀਪਕ ਠਾਕੁਰ ਨੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾਡ਼ਾ ਦੇ ਜਨ ਸਕੱਤਰ  ਮਨੋਜ ਪਲਾਹਡ਼ ਨੇ ਵੀ ਹਾਜ਼ਰ ਸਨ।
ਕੈਪਸ਼ਨ
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਹੋਏ ਸਿਵਲ ਸੁਸਾਇਟੀ ਤਲਵਾਡ਼ਾ ਦੇ ਮੈਂਬਰ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top