ਤਲਵਾੜਾ (ਸੋਨੂ ਥਾਪਰ) – ਤਲਵਾੜਾ ਸਰਬ ਸਮਾਜ ਸਮਰਸਤਾ ਸਮਿਤੀ ਵੱਲੋਂ ਤਲਵਾੜਾ ਦੇ ਸੀ੍ ਵਿਸ਼ਵਕਰਮਾ ਮੰਦਿਰ ਸੈਕਟਰ ਨੰਬਰ ਇੱਕ ਵਿੱਖੇ ਪਰਿਵਾਰ ਮਿਲਣ ਦਾ ਅਯੋਜਨ ਕੀਤਾ ਗਿਆ, ਇਹ ਪੋ੍ਗਰਾਮ ਸ੍ਰੀ, ਸ੍ਰੀ 1008 ਮਹੰਤ ਰਾਜ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਸਰਬ ਸਮਾਜ ਸਮਰਸਤਾ ਸਮਿਤੀ ਉਤਰ ਭਾਰਤ ਦੇ ਪ੍ਚਾਰਕ ਪ੍ਰਮੋਦ ਜੀ ਅਤੇ ਵਿਨੋਦ ਹਂਸ਼ ਜੀ ਵੱਲੋਂ ਜੋਤੀ ਪ੍ੰਜਲਿਤ ਕਰਕੇ ਪੋ੍ਗਰਾਮ ਦਾ ਅਗਾਜ਼ ਕੀਤਾ ਗਿਆ।

ਇਸ ਪੋ੍ਗਰਾਮ ਵਿੱਚ ਤਲਵਾੜਾ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵਕ ਸੰਸਥਾਵਾਂ ਨੇ ਭਾਗ ਲਿਆ ਇਸ ਮੌਕੇ ਤੇ ਸ੍ਰੀ, ਸ੍ਰੀ 1008 ਮਹੰਤ ਰਾਜ ਗਿਰੀ ਜੀ ਮਹਾਰਾਜ, ਸਰਬ ਸਮਾਜ ਸਮਰਸਤਾ ਸਮਿਤੀ ਵੱਲੋਂ ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵਕਾਂ ਵੱਲੋਂ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੇਹਲਗਾਮ ਵਿੱਚ ਹੋਏ ਬੇਕਸੂਰ ਲੋਕਾਂ ਤੇ ਆਤੰਕਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੀਆਂ ਗਈਆਂ ਸੀ ਉਹ ਸ਼ਹੀਦਾ ਦੀ ਆਤਮਾ ਦੀ ਸ਼ਾਤੀ ਲਈ ਦੋ ਮਿੰਟ ਦਾ ਮੋਆਬ ਵਰਤ ਵੀ ਰੱਖਿਆ ਅਤੇ ਅਤੰਕਵਾਦੀਆਂ ਵੱਲੋਂ ਬੇ ਕਸੂਰ ਲੋਕਾਂ ਨੂੰ ਜਾਨੋ ਮਾਰਨ ਦੀ ਕੜਰੇ ਸ਼ਬਦੇ ਨਿਖੇਦੀ ਕੀਤੀ ਇਸ ਮੌਕੇ ਤੇ ਸ਼ਹਿਰ ਦੇ ਹੋਰ ਵੀ ਰਾਜਨੀਤਕ ਅਤੇ ਗੈਰ ਰਾਜਨੀਤਕ ਪਤਵੰਤੇ ਮੌਜੂਦ ਸਨ।