ਪ੍ਰੀਗੇਬਲਿਨ ਤੇ ਗੈਬਾਪੇਨਟਿਨ ਕੈਪਸੂਲ ਅਤੇ ਐਨਾਫੋਰਟਿਨ ਇੰਜੈਕਸ਼ਨ ਬਿਨ੍ਹਾਂ ਬਿੱਲ ਤੇ ਰਿਕਾਰਡ ਦੇ ਖ਼ਰੀਦਣ/ਵੇਚਣ ’ਤੇ ਪਾਬੰਦੀ

ਜਲੰਧਰ, 25 ਮਈ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਆਉਂਦੇ ਇਲਾਕੇ ਵਿੱਚ ਪ੍ਰੀਗੇਬਲਿਨ ਕੈਪਸੂਲ (Pregabalin Capsules), ਗੈਬਾਪੇਨਟਿਨ ਕੈਪਸੂਲ (Gabapentin Capsules) ਅਤੇ ਐਨਾਫੋਰਟਿਨ ਇੰਜੈਕਸ਼ਨ (Anafortan Injection) ਬਿਨ੍ਹਾਂ ਲਾਇਸੈਂਸ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ, ਬਿਨ੍ਹਾਂ ਬਿੱਲ ਤੇ ਰਿਕਾਰਡ ਦੇ ਖ਼ਰੀਦਣ/ਵੇਚਣ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 26-05-2026 ਤੋਂ 27-07-2026 ਤੱਕ ਲਾਗੂ ਰਹੇਗਾ।

Leave a Comment

Your email address will not be published. Required fields are marked *

Scroll to Top