ਸੰਗਰੂਰ (ਮਾਹੀ ਬੈਨਾ) – 20 ਮਈ 2026 ਨੂੰ ਸੰਗਰੂਰ ਬਹੁਜਨ ਮੁਕਤੀ ਮੋਰਚਾ ਦੇ ਬੈਨਰ ਹੇਠ, ਭਾਜਪਾ ਦੀਆਂ ਮਨੁੱਖਤਾ ਵਿਰੋਧੀ ਨੀਤੀਆਂ ਜਿਵੇਂ ਕਿ ਸਮਾਰਟ ਮੀਟਰ ਡਿਜੀਟਲ, ਡਿਜੀਟਲ ਮਨੀ, ਸੰਪੂਰਨ ਡਿਜੀਟਲਾਈਜ਼ੇਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਧਦੀ ਮਹਿੰਗਾਈ, ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਵੀ ਵਿਰੋਧ ਕੀਤਾ ਗਿਆ, ਜਿੱਥੇ ਜਨਤਾ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਡਿਜੀਟਲ ਵਰਗੇ ਸਾਜ਼ਿਸ਼ੀ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਸਮੇਂ ਸਿਰ ਵਿਰੋਧ ਨਹੀਂ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਗੁਲਾਮੀ, ਡਿਜੀਟਲ ਗੁਲਾਮੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੇ ਨਤੀਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ।
ਇਸ ਮੌਕੇ ਡਾ: ਸੁਖਜਿੰਦਰ ਸਿੰਘ, ਮਨੀਸ਼ ਚੌਹਾਨ, ਅਨਿਲ ਵਾਲਮੀਕਿਨ, ਪਨਦੀਪ ਸਿੰਘ, ਮੈਡਮ ਹਰਪ੍ਰੀਤ ਕੌਰ ਧੂਰੀ, ਮੈਡਮ ਮੀਨੂੰ, ਪ੍ਰੋਫੈਸਰ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
ਅਨਿਲ ਵਾਲਮੀਕਿਨ ਜੀ ਦਾ ਲਾਈਵ ਪੰਜਾਬ ਨਿਊਜ਼ ਲਈ ਕੀਤਾ ਕਵਰੇਜ। ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।

















































