ਚੁੰਨ ਮੁੰਨ ਚੌਂਕ ਵਿਖੇ ਟ੍ਰੈਫਿਕ ਦੀ ਸਮਸਿਆ ਨੂੰ ਲੈ ਕੇ ਏ ਡੀ ਸੀ ਪੀ ਟ੍ਰੈਫਿਕ ਗੁਰਬਾਜ਼ ਸਿੰਘ ਨੂੰ ਮਿਲੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ

ਜਲੰਧਰ – ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਏ ਡੀ ਸੀ ਪੀ ਟ੍ਰੈਫ਼ਿਕ ਗੁਰਬਾਜ਼ ਸਿੰਘ ਨਾਲ ਮੁਲਾਕਾਤ ਕੀਤੀ ਗਈ, ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਚੁੰਨ ਮੁੰਨ ਚੌਂਕ ਵਿਖੇ ਰੋਜ਼ਾਨਾ ਹੋ ਰਹੇ ਭਿਆਨਕ ਐਕਸੀਡੈਂਟਾਂ ਦਾ ਮੁੱਦਾ ਚੁੱਕਿਆ ਕਿ ਚੁੰਨ ਮੁੰਨ ਚੌਂਕ ਵਿਖੇ ਜਾਂ ਤਾਂ ਸਪੀਡ ਬ੍ਰੇਕਰ ਲਗਵਾਏ ਜਾਣ ਜਾਂ ਟ੍ਰੈਫਿਕ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇ। ਐਕਸੀਡੈਂਟਾਂ ਕਾਰਨ ਕਈ ਜਾਨੀ ਨੁਕਸਾਨ ਹੋ ਚੁੱਕੇ ਹਨ। ਬੱਸ ਸਟੈਂਡ ਵਲੋ ਆਉਣ ਵਾਲੀਆਂ ਬੱਸਾਂ ਇਸ ਚੌਂਕ ਵਿੱਚੋ ਇੰਨੀ ਸਪੀਡ ਨਾਲ ਨਿਕਲਦੀਆਂ ਹਨ। ਪਿਛਲੇ 3-4 ਦਿਨਾਂ ਤੋ ਤਾਂ ਲਗਾਤਾਰ ਭਿਆਨਕ ਐਕਸੀਡੈਂਟ ਇਸ ਚੌਂਕ ਵਿੱਚ ਹੋ ਰਹੇ ਹਨ। ਇਸ ਮੌਕੇ ਤੇ ਉਨਾਂ ਦੇ ਨਾਲ ਅਰੁਣ ਸਹਿਗਲ, ਮਨਮੋਹਨ ਸਿੰਘ ਬਿੱਲਾ , ਸਤਪਾਲ ਮਿੱਕਾ, ਪ੍ਰਸ਼ਾਂਤ ਕੋਹਲੀ, ਗੁਲਸ਼ਨ ਮਿੱਡਾ, ਮਨੀਸ਼ ਪਾਹਵਾ, ਮੁਖਤਿਆਰ ਅਹਿਮਦ ਅੰਸਾਰੀ, ਸਮੀਰ ਚਿਸ਼ਤੀ, ਨਿਤਿਨ ਅਰੋੜਾ, ਕਰਨ ਅਰੋੜਾ, ਮਨਦੀਪ ਕੁਮਾਰ ਮੌਜੂਦ ਸਨ।

Leave a Comment

Your email address will not be published. Required fields are marked *

Scroll to Top