ਮਹਾਰਾਸ਼ਟਰ ਨਾਂਦੇੜ ਸਾਹਿਬ ਤੋਂ ਚੱਲ ਕੇ ਆਏ ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ

ਜਲੰਧਰ – ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਹਾਰਾਸ਼ਟਰ ਨਾਂਦੇੜ ਸਾਹਿਬ ਤੋਂ ਚੱਲ ਕੇ ਆਏ ਅਤੇ ਪੰਜਾਬ ਦੇ ਅਲੱਗ ਅਲੱਗ ਅਸਥਾਨਾ ਦੇ ਦਰਸ਼ਨ ਕੀਤੇ। ਸੰਤ ਬਾਬਾ ਨਰਿੰਦਰ ਸਿੰਘ ਜੀ ਜਦੋਂ ਪਿੰਡ ਨਡਾਲੋਂ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਸੇਵਾਦਾਰ ਐਕਸ ਸਰਪੰਚ ਜਸਵੀਰ ਸਿੰਘ ਭੱਟੀ ਬਿਮਾਰ ਚਲ ਰਹੇ ਹਨ ਸੋ ਜਲੰਧਰ ਦੇ ਔਕਸਫੋਰਡ ਹਸਪਤਾਲ ਵਿੱਚ ਦਾਖਲ ਹਨ। ਬਾਬਾ ਨਰਿੰਦਰ ਸਿੰਘ ਜੀ ਆਪਣੇ ਸਾਥੀਆਂ ਸਮੇਤ ਜਸਵੀਰ ਸਿੰਘ ਭੱਟੀ ਦੀ ਖ਼ਬਰ ਲੈਣ ਹਸਪਤਾਲ ਪਹੁੰਚ ਗਏ।

ਬਾਬਾ ਜੀ ਨੇ ਡਾਕਟਰਾ ਦੀ ਟੀਮ ਨੂੰ ਮਿਲਣ ਤੋਂ ਬਾਅਦ ਜਸਵੀਰ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਬਾਬਾ ਜੀ ਨੂੰ ਵੇਖ ਕੇ ਉਹਨਾਂ ਦਾ ਸੇਵਾਦਾਰ ਜਸਵੀਰ ਸਿੰਘ ਭੱਟੀ ਬਹੁਤ ਖੁਸ਼ ਹੋਏ ਅਤੇ ਭਾਵੁਕ ਵੀ ਹੋ ਗਏ। ਬਾਬਾ ਜੀ ਨੇ ਜਸਵੀਰ ਸਿੰਘ ਭੱਟੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਸ਼ੀਰਵਾਦ ਦਿੱਤਾ। ਹਸਪਤਾਲ ਵਿੱਚ ਹੋਰ ਵੀ ਜੋ ਮਰੀਜ਼ ਦਾਖਲ ਹਨ ਸਾਰਿਆਂ ਨਾਲ ਬਾਬਾ ਜੀ ਨੇ ਵਚਨ ਕੀਤੇ ਅਤੇ ਨਾਲ ਹੀ ਬਾਬਾ ਜੀ ਨੇ ਸਾਰਿਆਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ। ਸਾਰਿਆਂ ਮਰੀਜ਼ਾਂ ਨੇ ਸਤਿਨਾਮ ਵਾਹਿਗੁਰੂ ਜੀ ਦਾ ਨਾਮ ਜੱਪ ਕੇ ਆਨੰਦ ਮਾਣਿਆ। ਸਾਰੀਆਂ ਸੰਗਤਾਂ ਨੂੰ ਉਨ੍ਹਾਂ ਪ੍ਰਸ਼ਾਦ ਦੇ ਗੱਫੇ ਦਿੱਤੇ ਅਤੇ ਸੰਗਤਾਂ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ।

Leave a Comment

Your email address will not be published. Required fields are marked *

Scroll to Top