ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪੁਤਲਾ ਫੂਕ ਕੇ ਜਲੰਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ

ਜਲੰਧਰ – ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜਲੰਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ । ਇਹ ਪ੍ਰਦਰਸ਼ਨ ਲੋਕਾਂ ਦੇ ਘਰਾਂ ਦੀ ਮੁਢਲੀ ਸਹੂਲਤ ਸਿਲੰਡਰ ਜੋ ਕਿ ਪਿਛਲੇ ਕਈ ਦਿਨਾਂ ਨੂੰ ਲੋਕਾਂ ਦੀ ਪਹੁੰਚ ਤੋ ਬਾਹਰ ਹੈ, ਲੋਕ ਸਿਲੰਡਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋ ਪਰੇਸ਼ਾਨ ਹਨ , ਸਰਕਾਰ ਨੇ ਪਿਛਲੇ ਦਿਨੀ ਕਮਰਸ਼ੀਅਲ ਸਿਲੰਡਰ ਦਾ ਰੇਟ ਲਗਭਗ 993 ਰੁਪਏ ਵਧਾ ਦਿੱਤਾ ਹੈ ਜੋ ਕਿ ਦੇਸ਼ ਦੀ ਜਨਤਾ ਨਾਲ ਧੋਖਾ ਹੈ । ਕੇਂਦਰ ਦੀ ਮੋਦੀ ਸਰਕਾਰ ਜੋ ਕਿ ਲੋਕਾਂ ਨੂੰ ਮਹਿੰਗਾਈ ਦੀ ਮਾਰ ਮਾਰ ਰਹੀ ਹੈ, ਸਿਲੰਡਰ ਜਿਹੀਆਂ ਚੀਜ਼ਾਂ ਜੋ ਕਿ ਆਮ ਜਨਤਾ ਦੀਆਂ ਆਮ ਸਹੂਲਤਾਂ ਹਨ , ਇਹ ਮੁਢਲੀਆਂ ਸਹੂਲਤਾਂ ਦੀ ਪੂਰਤੀ ਕਰਨ ਵਿੱਚ ਕੇਂਦਰ ਸਰਕਾਰ ਪੂਰੀ ਤਰਾਂ ਨਾਲ ਫ਼ੇਲ ਸਾਬਿਤ ਹੋਈ ਹੈ । ਲੋਕ ਗੈਸ ਏਜੰਸੀਆਂ ਦੇ ਚੱਕਰ ਮਾਰ ਰਹੇ ਹੈ, ਕਈ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਸਿਲੰਡਰ ਦੀ ਜ਼ਰੂਰਤ ਪੈਂਦੀ ਹੈ ਤੇ ਲੋਕ ਬਲੈਕ ਵਿਚ ਦੁੱਗਣੇ ਰੇਟਾਂ ਤੇ ਸਿਲੰਡਰ ਲੈਣ ਲਈ ਮਜ਼ਬੂਰ ਹਨ । ਅੱਜ ਤੱਕ ਬੜੀਆ ਸਰਕਾਰਾਂ ਆਈਆਂ ਪਰ ਇਨਾਂ ਰੇਟ ਇੱਕਠਾਂ ਕਿਸੇ ਵੀ ਸਰਕਾਰ ਨੇ ਨਹੀ ਵਧਾਇਆ ਪਰ 5-7 ਰੁਪਏ ਦਾ ਵਾਧਾ ਹੁੰਦਾ ਸੀ ਪਰ ਇਸ ਵਾਰ ਕੇਂਦਰ ਦੀ ਸਰਕਾਰ ਨੇ ਤਾਂ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ 993ਰੁਪਏ ਦੇ ਲਗਭਗ ਕਮਰਸ਼ੀਅਲ ਸਿਲੰਡਰ ਦਾ ਰੇਟ ਵਧਾ ਦਿੱਤਾ । ਜਦੋ ਦੇਸ਼ ਵਿੱਚ ਡਾ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਹੁੰਦੇ ਸਨ ਉਸ ਸਮੇਂ ਜਦੋ ਸਿਲੰਡਰ ਦੇ ਰੇਟ ਵਿੱਚ ਜਦੋ ਇਜ਼ਾਫਾ ਹੁੰਦਾ ਸੀ ਤਾਂ ਬੀਜੇਪੀ ਦੇ ਲੀਡਰ ਧਰਨੇ ਪ੍ਰਦਰਸ਼ਨ ਕਰਦੇ ਸਨ ਹੁਣ ਕਮਰਸ਼ੀਅਲ ਸਿਲੰਡਰ ਦਾ ਰੇਟ ਇਨਾਂ ਵੱਧ ਗਿਆ ਹੈ । ਇਹ ਸਾਰਾ ਬੋਝ ਆਮ ਜਨਤਾ ਉਪਰ ਪੈ ਰਿਹਾ ਹੈ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਜਿਲਾ ਪ੍ਰਧਾਨ ਜਲੰਧਰ ਦਿਹਾਤੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਡਾ ਨਵਜੋਤ ਸਿੰਘ ਦਹੀਆਂ ਹਲਕਾ ਇੰਚਾਰਜ ਨਕੋਦਰ, ਰਾਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਪਰਮਜੋਤ ਸਿੰਘ ਸ਼ੈਰੀ ਚੱਢਾ,ਦੀਪਕ ਸ਼ਰਮਾ ਮੋਨਾ, ਵਿਪਨ ਕੁਮਾਰ, ਜਗਦੀਪ ਸਿੰਘ ਸੋਨੂੰ ਸੰਧਰ, ਜਗਜੀਤ ਜੀਤਾ, ਨਰੇਸ਼ ਵਰਮਾ, ਮਨਮੋਹਨ ਬਿੱਲਾ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਡਾ ਜਸਲੀਨ ਸੇਠੀ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਬਲਰਾਜ ਠਾਕੁਰ, ਸੁਖਵਿੰਦਰ ਸੁੱਚੀ ਪਿੰਡ, ਜਤਿੰਦਰ ਜੋਨੀ , ਜਗਦੀਸ਼ ਦਕੋਹਾ, ਦੀਨਾ ਨਾਥ, ਆਰੀਅਨ ਮਨੂੰ, ਗੌਰਵ ਸ਼ਰਮਾ ਨੋਨੀ, ਆਸ਼ੂ ਸ਼ਰਮਾ, ਹਰਪ੍ਰੀਤ ਵਾਲੀਆਂ, ਬਿੱਕਰ ਖੈਰਾ, ਵਿਕਾਸ ਤਲਵਾਰ, ਸੁਖਜਿੰਦਰ ਪਾਲ ਮਿੰਟੂ, ਰਤਨੇਸ਼ ਸੈਣੀ, ਪ੍ਰਤਾਪ ਸਿੰਘ, ਬੰਟੀ ਅਰੋੜਾ, ਦਿਨੇਸ਼ ਹੀਰ, ਰਵੀ ਸੈਣੀ, ਪਰਮਜੀਤ ਸਿੰਘ ਪੰਮਾ, ਨੀਰਜ ਜੱਸਲ, ਅਨਮੋਲ ਕਾਲੀਆਂ, ਪ੍ਰਭਦਿਆਲ ਭਗਤ, ਸਤਪਾਲ ਮਿੱਕਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਸੰਜੀਵ ਦੁਆ, ਅਨਿਲ ਗਿੱਲ, ਸੁਰੇਸ਼ ਮਹਿਮੀ, ਅਰੁਣ ਕੁਮਾਰ , ਯਸ਼ ਪਾਲ, ਆਦੇਸ਼ ਕੁਮਾਰ, ਭਾਰਤ ਭੂਸ਼ਣ, ਸੁਰਿੰਦਰ ਹਾਂਡਾ , ਪਰਮਜੀਤ ਬਲ , ਅਰੁਣ ਸਹਿਗਲ, ਵਿੱਕੀ ਆਬਾਦਪੁਰਾ, ਬੋਬੀ ਸੋਂਧੀ, ਜਗਮੋਹਨ ਛਾਬੜਾ , ਸੁਧੀਰ ਘੁੱਗੀ , ਆਲਮ, ਡਾ ਸੁਰਿੰਦਰ ਕਲਿਆਣ, ਅਸ਼ੋਕ ਹੰਸ, ਆਤਮ ਪ੍ਰਕਾਸ਼ ਪਾਸ਼ੀ, ਸੋਮ ਰਾਜ ਸੋਮੀ, ਦਰਸ਼ਨ ਪਹਿਲਵਾਨ, ਹਰਜੋਧ ਜੋਧਾ , ਰਵਿੰਦਰ ਸਿੰਘ ਲਾਡੀ, ਮੁਕੇਸ਼ ਗਰੋਵਰ , ਪੱਲਵੀ, ਹੁਸਨ ਲਾਲ, ਮੁਖਤਿਆਰ ਅੰਸਾਰੀ, ਤਿਲਕ ਰਾਜ, ਮਨਜੀਤ ਸਿਮਰਨ, ਆਨੰਦ ਬਿੱਟੂ , ਟੋਨੀ ਸ਼ਰਮਾ, ਸਮੀਰ ਚਿਸ਼ਤੀ, ਸੁਲੇਮਾਨ ਸ਼ਾਹ, ਅਸ਼ੋਕ ਹੰਸ ਮੌਜੂਦ ਸਨ।

Leave a Comment

Your email address will not be published. Required fields are marked *

Scroll to Top