ਜਲੰਧਰ 26 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਹੇ ਪੰਜਾਬ ਦੀ ਬੇਹਤਰੀ ਤਰੱਕੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਕੰਮ ਕਰ ਸਕਦੀ ਹੈ ਜਦਕਿ ਬਾਕੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਵਿਕਾਸ ਕਾਰਜ ਤੇ ਹੋਰ ਕੰਮ ਕਰਨ ਵਿੱਚ ਬਹੁਤ ਪਛੜੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਵਿਧਾਨ ਸਭਾ ਜਲੰਧਰ ਦੇ ਸਰਕਲ ਮਕਸੂਦਾਂ ਵਿਖੇ ਸਰਦਾਰ ਮੇਜਰ ਸਿੰਘ ਕਾਹਲੋ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਇਸ ਦੌਰਾਨ ਮੇਜਰ ਸਿੰਘ ਕਾਹਲੋਂ ਨੂੰ ਮਕਸੂਦਾਂ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੀਨੀਅਰ ਆਗੂਆਂ ਵੱਲੋ ਕਾਹਲੋਂ ਨੂੰ ਸਰੋਪਾ ਪਾ ਕੇ ਨਿਯੁਕਤੀ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਸਰਦਾਰ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਮਦਈ ਬਣ ਕੇ ਕੰਮ ਕੀਤਾ ਹੈ। ਜਿੱਥੇ ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਉਥੇ ਪੰਜਾਬ ਦੇ ਪ੍ਰਗਤੀ ਖੁਸ਼ਹਾਲੀ ਤੇ ਸ਼ਾਂਤੀ ਲਈ ਇੱਕ ਮਾਲਾ ਵਿੱਚ ਪਰੋ ਕੇ ਸਲਾਂਗਾ ਜੋ ਕੰਮ ਕੀਤੇ ਹਨ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਨੇ ਕਿਹਾ ਪੰਜਾਬ ਦੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਦੁਬਾਰਾ 2017 ‘ਚ ਸਰਕਾਰ ਲਿਆਉਣ ਲਈ ਵੱਡੇ ਪੱਧਰ ਤੇ ਪੰਜਾਬ ਬਚਾਓ ਲਹਿਰ ਦੇ ਬੈਨਰ ਹੇਠ ਮਜਬੂਤ ਕੀਤਾ ਜਾ ਰਿਹਾ ਹੈ। ਉਹਨਾਂ ਹਲਕਾ ਉਤਰੀ ਦੇ ਸਾਰੇ ਹੀ ਬੂਥਾਂ ਨੂੰ ਤਿਆਰ ਕਰਨ ਲਈ ਵੱਖ ਵੱਖ ਟੀਮਾਂ ਨਿਯੁਕਤ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਤੇ ਜਦ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਦ ਹੀ ਪੰਜਾਬ ਦਾ ਸਰ ਪੱਖੀ ਵਿਕਾਸ ਤਰੱਕੀ ਤੇ ਖੁਸ਼ਹਾਲੀ ਹੋਈ ਹੈ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਅਵਤਾਰ ਸਿੰਘ ਘੁੰਮਣ ਵੱਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰ ਆਗੂ ਵਿੱਚ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਸਰਦਾਰ ਅਵਤਾਰ ਸਿੰਘ ਘੁੰਮਣ, ਜਗਦੀਪ ਸਿੰਘ ਬਿਰਦੀ, ਦਿਲਜੀਤ ਸਿੰਘ ਲੰਮਾ ਪਿੰਡ, ਗੁਰਚਰਨ ਸਿੰਘ ਬੰਬੇ ਵਾਲੇ, ਜਸਪਾਲ ਸਿੰਘ ਕਾਲੀਆ ਫਾਰਮ, ਨਵਪ੍ਰੀਤ ਸਿੰਘ ਬਾਠ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਦਿਓਲ, ਪ੍ਰਵੀਨ ਕੁਮਾਰ, ਅਵਤਾਰ ਸਿੰਘ, ਰਣਜੀਤ ਸਿੰਘ ਘੁੰਮਣ, ਵਿਕਰਮਜੀਤ ਸਿੰਘ ਕੇਸੀ, ਤਰਸੇਮ ਸਿੰਘ, ਤਰਲੋਕ ਸਿੰਘ, ਗੁਣਤਾਜ ਸਿੰਘ ਢੀਡਸਾ, ਨਰਿੰਦਰ ਸਿੰਘ ਨਿੱਕੂ, ਗੁਰਜੰਟ ਸਿੰਘ, ਬੀਬੀ ਸੁਰਿੰਦਰ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਜਸਨਪ੍ਰੀਤ ਕੌਰ, ਬੀਬੀ ਦਲਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੀਟਿੰਗ ਸ਼ਾਮਿਲ ਸਨ। ਸੁਖਵਿੰਦਰ ਸਿੰਘ ਢਿੱਲੋ, ਗੁਰ ਕਿਰਪਾਲ ਸਿੰਘ, ਕੁਲਦੀਪ ਸਿੰਘ ਕੰਬੋਜ, ਤਰਲੋਕ ਸਿੰਘ ਸਲੇਮਪੁਰ, ਨਿੰਦਰ ਸਿੰਘ, ਤਸੇਮ ਸਿੰਘ ਕਬੱਡੀ ਖਿਡਾਰੀ ਵੀ ਸ਼ਾਮਿਲ ਸਨ।

















































