ਬਿਜਲੀ ਕੱਟਾਂ ਖਿਲਾਫ ਅੱਜ ਪਠਾਨਕੋਟ ਚੌਂਕ ਬਿਜਲੀ ਘਰ ਨੇੜੇ ਦਿੱਤਾ ਜਾਵੇਗਾ ਧਰਨਾ ਢੀਂਡਸਾ

ਜਲੰਧਰ 29 ਅਪ੍ਰੈਲ – ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਲੱਗ ਰਹੇ ਬਿਜਲੀ ਦੇ 12-12 ਘੰਟੇ ਦੇ ਲੱਗ ਰਹੇ ਬਿਜਲੀ ਦੇ ਵੱਡੇ ਕੱਟਾਂ ਨੇ ਪੰਜਾਬ ਦੀ ਜਨਤਾ ਦਾ ਹਾਲ ਬੇਹਾਲ ਕੀਤਾ ਹੋਇਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ 30 ਅਪ੍ਰੈਲ ਸਵੇਰੇ 9 ਵਜੇ ਵਿਸਾਲ ਰੋਸ ਧਰਨਾ ਪਠਾਨਕੋਟ ਨਜਦੀਕ ਈਸਟ ਬਿਜਲੀ ਘਰ ਦਫਤਰ ਦੇ ਸਾਹਮਣੇ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਕਾਰਨ ਸਮੁੱਚੇ ਪੰਜਾਬ ਦੀ ਜਨਤਾ ਸਜਾ ਭੁਗਤ ਰਹੀ ਹੈ ਕਿਉਂਕਿ ਸਰਕਾਰ ਨੇ ਬਿਜਲੀ ਸਮਝੌਤੇ ਲਾਗੂ ਕਰਨ ਸਮੇਂ ਸਹੀ ਰਣਨੀਤੀ ਨਹੀਂ ਅਪਣਾਈ। ਜਿਸ ਕਾਰਨ ਜਨਤਾ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਹਰਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਗਰਮੀ ਦੇ ਸੀਜਨ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ ਹਨ ਔਰ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਮੀਟਿੰਗ ਵਿੱਚ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਘੁੰਮਣ, ਭਜਨ ਲਾਲ ਚੋਪੜਾ, ਪ੍ਰਧਾਨ ਐਸਸੀ ਵਿੰਗ ਜਗਦੀਪ ਸਿੰਘ ਬਿਰਦੀ, ਸਰਕਲ ਪ੍ਰਧਾਨ ਕਰਤਾਰ ਸਿੰਘ ਬਿੱਲਾ, ਸਰਕਲ ਪ੍ਰਧਾਨ ਮੇਜਰ ਸਿੰਘ ਕਾਹਲੋਂ, ਸਰਕਲ ਪ੍ਰਧਾਨ ਪਲਵਿੰਦਰ ਸਿੰਘ ਭਾਟੀਆ, ਸਰਕਲ ਪ੍ਰਧਾਨ ਜਗਜੀਤ ਸਿੰਘ ਖਾਲਸਾ, ਸਰਕਲ ਪ੍ਰਧਾਨ ਮਹਿੰਦਰ ਸਿੰਘ ਜੰਬਾ, ਸਰਕਲ ਪ੍ਰਧਾਨ ਸਤਪਾਲ ਸਿੰਘ, ਸਰਕਲ ਪ੍ਰਧਾਨ ਤਰਲੋਚਨ ਸਿੰਘ, ਬੀਸੀ ਵਿੰਗ ਦੇ ਪ੍ਰਧਾਨ ਉੱਤਰੀ ਬੀਬੀ ਸਤਨਾਮ ਕੌਰ, ਇਸਤਰੀ ਗੱਲ ਦਲ ਦੇ ਪ੍ਰਧਾਨ ਉੱਤਰੀ ਬੀਬੀ ਲਖਵਿੰਦਰ ਕੌਰ ਮੀਤ ਪ੍ਰਧਾਨ ਪੰਜਾਬ ਇਸਤਰੀ ਅਕਾਲੀ ਦਲ ਅਭਿਸ਼ੇਕ ਕੁਮਾਰ ਬਖਸ਼ੀ, ਜੱਸਾ ਸਿੰਘ ਬੱਲੀ, ਗੁਰਸੇਵਕ ਸਿੰਘ ਗਿੱਲ, ਯੂਥ ਵਿੰਗ ਗੁਰਵਿੰਦਰ ਸਿੰਘ, ਸਰਪੰਚ ਹਰਜੀਤ ਗੁਪਤਾ, ਸਤਿੰਦਰ ਸਿੰਘ ਪੀਤਾ, ਪਲਵਿੰਦਰ ਸਿੰਘ, ਬਬਲੂ, ਸੋਨੂ ਇੰਦਰਾ ਕਲੋਨੀ ਲਾਲ ਚੰਦ, ਜੋਗਿੰਦਰ ਸਿੰਘ ਜੰਬਾ, ਰਣਵੀਰ ਸਿੰਘ ਬੱਲ, ਕੁਲਦੀਪ ਸਿੰਘ ਸੋਨੂ, ਤੇਜਿੰਦਰ ਪਾਲ ਸਿੰਘ ਗੋਬੀ, ਜਤਿੰਦਰ ਸਿੰਘ ਰਿੰਕਾ ਅਤੇ ਹੋਰ ਅਨੇਕਾਂ ਵਰਕਰ ਮੀਟਿੰਗ ਵਿੱਚ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top