ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਣ ਲਈ ਨਾਰੀਅਲ ਪਾਣੀ ਇੱਕ ਕੁਦਰਤੀ ਵਰਦਾਨ ਮੰਨਿਆ ਜਾਂਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਨਾਰੀਅਲ ਪਾਣੀ ਨਾ ਸਿਰਫ਼ ਪਿਆਸ ਬੁਝਾਉਂਦਾ ਹੈ, ਸਗੋਂ ਸਰੀਰ ਨੂੰ ਲੋੜੀਂਦੇ ਮਿਨਰਲ, ਵਿਟਾਮਿਨ ਅਤੇ ਇਲੈਕਟ੍ਰੋਲਾਈਟਸ ਵੀ ਪ੍ਰਦਾਨ ਕਰਦਾ ਹੈ। ਡਾਕਟਰਾਂ ਅਤੇ ਸਿਹਤ ਮਾਹਿਰਾਂ ਅਨੁਸਾਰ ਨਾਰੀਅਲ ਪਾਣੀ ਦਾ ਨਿਯਮਿਤ ਸੇਵਨ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਨਾਰੀਅਲ ਪਾਣੀ ਵਿੱਚ ਪੋਟੈਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਵਾਫ਼ਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦੇ ਹਨ। ਖ਼ਾਸ ਕਰਕੇ ਗਰਮੀ ਵਿੱਚ ਜਦੋਂ ਪਸੀਨੇ ਰਾਹੀਂ ਸਰੀਰ ਤੋਂ ਲੂਣ ਅਤੇ ਪਾਣੀ ਦੀ ਕਮੀ ਹੋ ਜਾਂਦੀ ਹੈ, ਉਸ ਵੇਲੇ ਨਾਰੀਅਲ ਪਾਣੀ ਇਸ ਘਾਟ ਨੂੰ ਪੂਰਾ ਕਰਦਾ ਹੈ।
ਨਾਰੀਅਲ ਪਾਣੀ ਪਚਨ ਤੰਤਰ ਲਈ ਵੀ ਬਹੁਤ ਲਾਭਦਾਇਕ ਹੈ। ਇਹ ਐਸਿਡਿਟੀ, ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਇਹ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਹੈ ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਕ ਮੰਨਿਆ ਜਾਂਦਾ ਹੈ।
ਵਜ਼ਨ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਵੀ ਨਾਰੀਅਲ ਪਾਣੀ ਇੱਕ ਵਧੀਆ ਵਿਕਲਪ ਹੈ। ਘੱਟ ਕੈਲੋਰੀ ਅਤੇ ਕੁਦਰਤੀ ਮਿਠਾਸ ਕਾਰਨ ਇਹ ਕੋਲਡ ਡ੍ਰਿੰਕਸ ਅਤੇ ਮਿੱਠੇ ਪੇਅਾਂ ਨਾਲੋਂ ਕਾਫ਼ੀ ਬਿਹਤਰ ਹੈ। ਇਸ ਦਾ ਨਿਯਮਿਤ ਸੇਵਨ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
ਚਮੜੀ ਦੀ ਸੁੰਦਰਤਾ ਲਈ ਵੀ ਨਾਰੀਅਲ ਪਾਣੀ ਲਾਭਦਾਇਕ ਹੈ। ਇਹ ਸਰੀਰ ਵਿੱਚੋਂ ਵਿਸ਼ੇਲੇ ਤੱਤ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ਵਿੱਚ ਨਿਖਾਰ ਆ ਸਕਦਾ ਹੈ। ਕਈ ਲੋਕ ਇਸਨੂੰ ਕੁਦਰਤੀ ਸਕਿਨ ਟੋਨਰ ਵਜੋਂ ਵੀ ਵਰਤਦੇ ਹਨ।
ਡਾਕਟਰਾਂ ਦੇ ਅਨੁਸਾਰ ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਪਰ ਇਸਦੀ ਮਾਤਰਾ ਸੰਤੁਲਿਤ ਹੋਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਜਾਂ ਪੋਟੈਸ਼ੀਅਮ ਨਾਲ ਸੰਬੰਧਿਤ ਸਮੱਸਿਆਵਾਂ ਹਨ, ਉਹਨਾਂ ਨੂੰ ਇਸਦਾ ਸੇਵਨ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਨਾਰੀਅਲ ਪਾਣੀ ਕਦੋ ਪੀਣਾ ਚਾਹੀਦਾ ਹੈ:
ਉਂਝ ਤਾਂ ਕਿਸੇ ਵੀ ਮੌਸਮ ਵਿੱਚ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ ਪਰ ਗਰਮੀਆਂ ਦੇ ਮੌਸਮ ਵਿੱਚ ਇਸ ਦਾ ਸੇਵਨ ਕਰਨਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।
ਸਵੇਰੇ ਨਾਰੀਅਲ ਪਾਣੀ ਪੀਣ ਨਾਲ ਸਰੀਰ ਵਿੱਚੋਂ ਵਿਸ਼ੇਲੇ ਤੱਤ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਚਮੜੀ ਸਾਫ਼ ਅਤੇ ਚਮਕਦਾਰ ਬਣ ਸਕਦੀ ਹੈ। ਇਹ ਕੁਦਰਤੀ ਡੀਟੌਕਸ ਡ੍ਰਿੰਕ ਵਜੋਂ ਕੰਮ ਕਰਦਾ ਹੈ।
ਵਰਕਆਉਟ ਦੌਰਾਨ ਪਸੀਨੇ ਰਾਹੀਂ ਸਰੀਰ ਤੋਂ ਕਾਫ਼ੀ ਮਾਤਰਾ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਬਾਹਰ ਨਿਕਲ ਜਾਂਦੇ ਹਨ। ਨਾਰੀਅਲ ਪਾਣੀ ਵਿੱਚ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਮਹੱਤਵਪੂਰਨ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀ ਇਹ ਘਾਟ ਪੂਰੀ ਕਰਦੇ ਹਨ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਉਂਦੇ ਹਨ।

















































