ਜਲੰਧਰ ਧਮਾਕਾ ਕਾਨੂੰਨ-ਵਿਵਸਥਾ ਦੀ ਪੂਰੀ ਨਾਕਾਮੀ ਬੇਨਕਾਬ ਕਰਦਾ ਹੈ; ਕੇਂਦਰ ਤੇ ਰਾਜ ਦੋਵੇਂ ਜ਼ਿੰਮੇਵਾਰ

ਚੰਡੀਗੜ੍ਹ/ਜਲੰਧਰ, 5 ਮਈ: ਜਲੰਧਰ ਵਿੱਚ ਬੋਰਡਰ ਸਿਕਿਊਰਟੀ ਫੋਰਸ  ਦੇ ਮੁੱਖ ਦਫ਼ਤਰ ਦੇ ਨੇੜੇ ਹੋਇਆ ਧਮਾਕਾ ਬਹੁਤ ਹੀ ਚਿੰਤਾਜਨਕ ਅਤੇ ਗੰਭੀਰ ਹੈ। ਇਹ ਗੱਲ ਕਿ ਇੱਕ ਡਿਲੀਵਰੀ ਸਕੂਟਰ ਵਿੱਚ ਧਮਾਕਾ ਹੋਇਆ ਜੋ ਕਿ ਇੱਕ ਸੰਵੇਦਨਸ਼ੀਲ ਸੁਰੱਖਿਆ ਸਥਾਨ ਦੇ ਬਿਲਕੁਲ ਨੇੜੇ ਖੜ੍ਹਾ ਸੀ, ਪੰਜਾਬ ਵਿੱਚ ਮੌਜੂਦਾ ਕਾਨੂੰਨ-ਵਿਵਸਥਾ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ।

ਪੰਜਾਬ, ਇੱਕ ਸਰਹੱਦੀ ਰਾਜ ਹੋਣ ਕਰਕੇ, ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਦੀ ਘਟਨਾ ਕੇਵਲ ਕਾਨੂੰਨ-ਵਿਵਸਥਾ ਦੀ ਅਲੱਗ-ਥਲੱਗ ਨਾਕਾਮੀ ਨਹੀਂ, ਸਗੋਂ ਇੰਟੈਲੀਜੈਂਸ ਕੋਆਰਡੀਨੇਸ਼ਨ ਅਤੇ ਸੁਰੱਖਿਆ ਤਿਆਰੀ ਵਿੱਚ ਵੱਡੀਆਂ ਖਾਮੀਆਂ ਨੂੰ ਦਰਸਾਉਂਦੀਆਂ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਖ਼ਮੀ ਹੋਏ ਬੀਏਸਏਫ਼ ਅਧਿਕਾਰੀ ਦੀ ਜਲਦੀ ਸਿਹਤਯਾਬੀ ਲਈ ਕਾਮਨਾ ਕੀਤੀ ਅਤੇ ਸੁਰੱਖਿਆ ਬਲਾਂ ਨਾਲ ਆਪਣੀ ਇਕਜੁੱਟਤਾ ਵੀ ਪ੍ਰਗਟ ਕੀਤੀ।

ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਡਰ ਅਤੇ ਅਣਸ਼ਚਿਤਤਾ ਵਿੱਚ ਜੀ ਰਹੇ ਹਨ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਗਵਰਨੈਂਸ ਅਤੇ ਲੋਕ ਸੁਰੱਖਿਆ ‘ਤੇ ਧਿਆਨ ਦੇਣ ਦੀ ਬਜਾਏ ਸਿਰਫ਼ ਰਾਜਨੀਤਿਕ ਦਿਖਾਵੇ ਵਿੱਚ ਵਿਆਸਤ ਹੈ, ਜਿਸ ਵਿੱਚ ਰਾਸ਼ਟਰਪਤੀ ਦੇ ਸਾਹਮਣੇ ਵਿਧਾਇਕਾਂ ਨੂੰ ਪੇਸ਼ ਕਰਨਾ ਵੀ ਸ਼ਾਮਲ ਹੈ। ਇਸਦੇ ਨਾਲ ਹੀ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ। ਸਰਹੱਦੀ ਸੁਰੱਖਿਆ ਅਤੇ ਇੰਟੈਲੀਜੈਂਸ ਇਨਪੁੱਟਸ ਉਸਦੇ ਅਧੀਨ ਆਉਂਦੇ ਹਨ, ਅਤੇ BSF ਸਥਾਪਨਾ ਦੇ ਨੇੜੇ ਇਸ ਤਰ੍ਹਾਂ ਦੀ ਚੂਕ ਉਸਦੀ ਵੱਡੀ ਨਾਕਾਮੀ ਵੱਲ ਇਸ਼ਾਰਾ ਕਰਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਦੀ ਪੂਰੀ, ਪਾਰਦਰਸ਼ੀ ਅਤੇ ਸਮੇਂਬੱਧ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਧਮਾਕੇ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ ਅਤੇ ਹਰ ਪੱਧਰ ‘ਤੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਤੁਰੰਤ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

“ਪੰਜਾਬ ਦੇ ਲੋਕ ਸੁਰੱਖਿਆ, ਸਥਿਰਤਾ ਅਤੇ ਜ਼ਿੰਮੇਵਾਰ ਗਵਰਨੈਂਸ ਦੇ ਹੱਕਦਾਰ ਹਨ—ਰਾਜਨੀਤਿਕ ਧਿਆਨ ਭਟਕਾਉਣ ਅਤੇ ਦੋਸ਼ਾਰੋਪਣ ਨਹੀਂ,” ਉਨ੍ਹਾਂ ਕਿਹਾ।

Leave a Comment

Your email address will not be published. Required fields are marked *

Scroll to Top