ਜਲੰਧਰ (ਬਿਊਰੋ ਰਿਪੋਰਟ):- ਆਈ.ਪੀ. ਐਸ. ਅਧਿਕਾਰੀ ਮਨਿੰਦਰ ਪ੍ਰਤਾਪ ਸਿੰਘ ਪਵਾਰ (ਡੀ.ਜੀ. ਪੀ) ਨੂੰ ਸਰਵੋਤਮ ਸ਼ਲਾਘਾਯੋਗ ਪੁਲਸ ਸੇਵਾਵਾਂ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪੁਰਸਕਾਰ ਉਨ੍ਹਾਂ ਨੂੰ ਪ੍ਰਦਾਨ ਕੀਤਾ।
ਮਨਿੰਦਰ ਪ੍ਰਤਾਪ ਸਿੰਘ, ਇੰਜੀਨੀਅਰ ਰਾਜੇਸ਼ ਭਗਤ ਸਾਬਕਾ ਚੇਅਰਮੈਨ ਬਾਲ ਵੈੱਲਫੇਅਰ, ਬੋਰਡ ਗੌਰਮਿੰਟ ਪੰਜਾਬ ਅਤੇ ਪ੍ਰਿੰਸੀਪਲ ਮਿੰਨੀ ਰੁਜ਼ਮ ਭਗਤ ਦੇ ਜਵਾਈ ਹਨ। ਰਾਜੇਸ਼ ਭਗਤ ਦੀ ਬੇਟੀ ਰੋਹਿਣੀ ਰਾਧਿਕਾ ਦਾ ਵਿਆਹ ਮਨਿੰਦਰ ਪ੍ਰਤਾਪ ਨਾਲ ਹੋਇਆ ਸੀ। ਮਨਿੰਦਰ ਪ੍ਰਤਾਪ ਦੇ ਪਿਤਾ ਆਰ. ਪੀ. ਐੱਸ. ਪਵਾਰ ਪੰਜਾਬ ‘ਚ ਆਈ. ਏ. ਐੱਸ. ਅਧਿਕਾਰੀ ਰਹਿ ਚੁੱਕੇ ਹਨ। ਮਨਿੰਦਰ ਪ੍ਰਤਾਪ ਇਸ ਸਮੇਂ ਸੀਮਾ ਸੁਰੱਖਿਆ ਬਲ ‘ਚ ਡੈਪੂਟੇਸ਼ਨ ‘ਤੇ ਕੰਮ ਕਰ ਰਹੇ ਹਨ। ਉਹ ਗੁਜਰਾਤ ਕੇਡਰ ਦੇ ਅਧਿਕਾਰੀ ਹਨ। ਉਨ੍ਹਾਂ ਨੇ ਬੰਗਲਾਦੇਸ਼ ਬਾਰਡਰ ‘ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਸੀ ਅਤੇ ਹੁਣ ਵੀ BSF ਵਿੱਚ ਚੰਗੇ ਅਧਿਕਾਰੀਆਂ ਵਿੱਚ ਆਉਂਦੇ ਹਨ। ਮਨਿੰਦਰ ਪ੍ਰਤਾਪ ਨੇ BSF ਵਿੱਚ ਆ ਕੇ ਜਵਾਨਾਂ ਅਤੇ ਸ਼ਹੀਦ ਪਰਿਵਾਰ ਪ੍ਰਤੀ ਵੀ ਚੰਗੇ ਕਦਮ ਲਏ ਹਨ। ਚੰਗੇ ਅਧਿਕਾਰੀ ਹੋਣ ਕਰਕੇ ਭਾਰਤ ਸਰਕਾਰ ਨੇ ਇਹਨਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।


















































