ਜਲੰਧਰ (ਦਲਜੀਤ ਕਲਸੀ)- ਗੁਰਦੁਆਰਾ ਸਾਹਿਬ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਚ ਮਨਾਇਆ ਗਿਆ ਖਾਲਸਾ ਸਥਾਪਨਾ ਦਿਵਸ ਖਾਲਸੇ ਦੇ ਸਥਾਪਨਾ ਦਿਵਸ ਨੂੰ ਸਮਰਪਿਤ 12 -4-2025 ਸ਼ਾਮ ਨੂੰ 4 ਵਜੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਚ ਸਵਾਰੀ ਕਰਕੇ ਸੰਧਿਆ ਫੇਰੀ ਦਾ ਆਯੋਜਨ ਕੀਤਾ ਗਿਆ। ਜੋ ਪਿੰਡ ਪਧਿਆਣਾ ਤੋਂ ਹੁੰਦਾ ਹੋਇਆ ਤੇ ਡਰੋਲੀ ਕਲਾਂ ਦੀ ਪਰਿਕਰਮਾ ਕਰਦਾ ਜਗ੍ਹਾ ਜਗ੍ਹਾ ਤੇ ਲੱਗੇ ਭੰਡਾਲ ਲੰਗਰਾਂ ਦੀ ਸੇਵਾ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਪਹੁੰਚਣ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਗੁਰੂ ਕੀ ਲਾਡਲੀ ਫੌਜ ਗਤਕਾ ਸਿੰਘਾ ਵੱਲੋਂ ਆਪਣੇ ਗਤਕੇ ਦੇ ਜੋਹਰ ਦਿਖਾਉਂਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਵਿਖੇ ਸਮਾਪਤ ਹੋਇਆ। ਇਸੇ ਹੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੀਪ ਮਾਲਾ ਅਤੇ ਅਸਤਬਾਜੀ ਦਾ ਆਯੋਜਨ ਕੀਤਾ ਗਿਆ ਜੋ ਕਿ ਦੇਖਣ ਯੋਗ ਸੀ। ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਨੇ ਸ਼ਾਮ 8 ਵਜੇ ਤੋਂ ਰਾਤ 11 ਵਜੇ ਤੱਕ ਕੀਰਤਨ ਵਿਚਾਰਾਂ ਸੁਣ ਕੇ ਸਮੂਹ ਸੰਗਤ ਨੇ ਦਸ਼ਮੇਸ਼ ਪਿਤਾ ਜੀ ਦਾ ਸ਼ੁਕਰਾਨਾ ਕੀਤਾ ਤੇ ਖਾਲਸੇ ਦੀ ਸਦਾ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਜੈਕਾਰਿਆਂ ਦੇ ਨਾਲ ਇਹ ਸਾਰਾ ਸਮਾਗਮ ਸਮਾਪਤ ਹੋਇਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਤੁੱਟ ਵਰਤਾਏ ਗਏ।
