ਸਿਵਲ ਹਸਪਤਾਲ ਮੁਕੇਰੀਆਂ ਵਿਖੇ ਗਰਭਵਤੀ ਔਰਤਾਂ ਸਬੰਧੀ ਕੀਤੀ ਮੀਟਿੰਗ ਅਤੇ ਸਰਕਾਰੀ ਸਹੂਲਤਾਂ ਦੀ ਸਾਂਝੀ ਕੀਤੀ ਜਾਣਕਾਰੀ

ਤਲਵਾੜਾ(ਸੌਨੂੰ ਥਾਪਰ) – ਮਿਤੀ 05-06-2025 ਨੂੰ ਸਿਵਲ ਸਰਜਨ, ਹੁਸ਼ਿਆਰਪੁਰ ਡਾ.ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸ.ਐਮ.ਓ. ਸਿਵਲ ਹਸਪਤਾਲ, ਮੁਕੇਰੀਆਂ ਡਾ.ਰਮਨ ਕਮਾਰ ਵਲੋ ਪੀ.ਐਚ.ਸੀ. ਬੁੱਢਾਬੜ ਅਤੇ ਸਿਵਲ ਹਸਪਤਾਲ ਮੁਕੇਰੀਆਂ ਦੀਆਂ ਏ.ਐਨ.ਐਮ.ਨਾਲ ਗਰਭਵਤੀ ਔਰਤਾਂ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਸਿਵਲ ਹਸਪਤਾਲ ਮੁਕੇਰੀਆਂ ਦੀਆਂ ਲੇਡੀ ਡਾਕਟਰ ਡਾ. ਨਵਨੀਤ ਕੋਰ,ਡਾ. ਮਨਦੀਪ ਕੌਰ ਅਤੇ ਪੀ.ਐਚ.ਸੀ.ਬੁੱਢਾਬੜ ਦੀ ਬੀ.ਈ.ਈ ਰਿੰਪੀ ਵੀ ਉਥੇ ਮੌਜੂਦ ਸਨ। ਇਸ ਮੌਕੇ ਤੇ ਐਸ.ਐਮ.ਓ ਡਾ.ਰਮਨ ਕੁਮਾਰ ਸਿਵਲ ਹਸਪਤਾਲ ਮੁਕੇਰੀਆਂ ਨੇ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਗਰਭਵਤੀ ਔਰਤਾਂ ਦੀ ਸੋ ਪ੍ਰਤੀਸ਼ਤ ਰਜਿਸਟਰੇਸ਼ਨ ਕਰਨੀ ਏ.ਐਨ.ਐਮ. ਦੁਆਰ ਯੂਕੀਨੀ ਬਣਾਈ ਜਾਵੇ, ਗਰਭਵਤੀ ਔਰਤਾ ਦੇ ਸਾਰੇ ਟੈਸਟ ਕਰਵਾਏ ਜਾਣ ਅਤੇ ਮੈਡੀਕਲ ਸਪੈਸ਼ਲਿਸਟ ਕੋਲੋ ਮਰੀਜ ਦਾ ਚੈਕਅਪ ਕਰਵਾਇਆ ਜਾਵੇ।

ਹਾਈ-ਰਿਸਕ ਪ੍ਰੌਗਨੇਸੀ ਔਰਤਾਂ ਦਾ ਹਰ ਇਕ ਰਿਕਾਰਡ ਸਾਂਭ ਕੇ ਰੱਖਿਆ ਜਾਵੇ ਅਤੇ ਪਹਿਲੇ ਦਿਨ ਤੇ ਹੀ ਗਰਭਵਤੀ ਔਰਤ ਦਾ ਜਣੇਪੇ ਵਾਲਾ ਸਥਾਨ ਨਿਸਚਤ ਕੀਤਾ ਜਾਵੇ ਅਤੇ ਇਸ ਸਬੰਧੀ ਜਾਣਕਾਰੀ ਮਰੀਜ ਨੂੰ ਦਿੱਤੀ ਜਾਵੇ ਅਤੇ ਮਰੀਜ ਦੀ ਕੌਸਲਿੰਗ ਵੀ ਕੀਤੀ ਜਾਵੇ ਤਾਂ ਜੋ ਜਣੇਪੇ ਵਾਲੇ ਸਮੇਂ ਮਰੀਜ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ, ਤਾਂ ਜੋ ਸਹੀ ਸਲਾਮਤੀ ਨਾਲ ਮਰੀਜ ਦਾ ਜਣੇਪਾ ਕਰਵਾਇਆ ਜਾਵੇ ਅਤੇ ਮਾਂ ਤੇ ਬੱਚੇ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਅਤੇ ਏ.ਐਨ.ਐਮ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਦੁਆਰਾ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਮਰੀਜਾਂ ਨੂੰ ਜਾਣਕਾਰੀ ਦਿੱਤੀ ਜਾਵੇ ਜਿਵੇ ਕਿ ਮਰੀਜ ਦਾ ਸਾਰੇ ਟੈਸਟ ਫ੍ਰੀ, ਅਤੇ ਦਵਾਈਆਂ ਫ੍ਰੀ, ਜਨੇਪਾ ਫ੍ਰੀ,ਮਰੀਜਾ ਨੂੰ ਖਾਨਾ ਫ੍ਰੀ, ਬੱਚੇ ਦਾ ਟੀਕਾਕਰਨ ਫ੍ਰੀ ਅਤੇ ਜਣੇਪੇ ਉਪਰੰਤ ਘਰ ਜਾਣ ਦੀ ਸਹੂਲਤ ਵੀ ਫ੍ਰੀ ਦਿੱਤੀ ਜਾਦੀ ਹੈ। ਐਸ.ਐਮ.ਓ. ਨੇ ਇਹ ਵੀ ਕਿਹਾ ਗਿਆ ਕਿ ਵੱਧ ਤੋਂ ਵੱਧ ਮਰੀਜਾਂ ਦਾ ਜਣੇਪਾ ਸਰਕਾਰੀ ਸੰਸਥਾਂ ਵਿਖੇ ਕਰਵਾਇਆ ਜਾਵੇ ਤਾਂ ਜੋ ਸਰਕਾਰ ਵਲੋ ਚਲਾਏ ਗਏ ਪ੍ਰੋਗਰਾਮਾਂ ਦਾ ਲਾਭ ਗਰੀਬ ਜਨਤਾ ਤੱਕ ਪਹੁੰਚਿਆ ਜਾ ਸਕੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top