ਜ਼ਿਲ੍ਹਾ ਜਲੰਧਰ ਦੀ ਹਦੂਦ ’ਚ ਕਿਸੇ ਵੀ ਕਿਸਮ ਦਾ ਸਿਵਲ ਰਿਮੋਰਟ/ਪਾਇਲਟ ਏਅਰ ਕ੍ਰਾਫ਼ਟ ਸਿਸਟਮ/ਡਰੋਨ/ਹੈਲੀਕਾਪਟਰ ਉਡਾਉਣ ’ਤੇ ਪਾਬੰਦੀ

ਜਲੰਧਰ – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਮੇਜਰ ਡਾ. ਅਮਿਤ ਮਹਾਜਨ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਐਕਟ ਨੰ : 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਰਟ/ਪਾਇਲਟ ਏਅਰ ਕ੍ਰਾਫ਼ਟ ਸਿਸਟਮ/ਡਰੋਨ/ਹੈਲੀਕਾਪਟਰ (ਸਿਵਾਏ ਮਾਣਯੋਗ ਪ੍ਰਧਾਨ ਮੰਤਰੀ, ਭਾਰਤ ਸਰਕਾਰ ਜੀ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ/ਜਹਾਜ਼) ਆਦਿ ਉਡਾਉਣ ’ਤੇ ਪਾਬੰਦੀ ਲਗਾਈ ਗਈ ਹੈ।
ਇਹ ਹੁਕਮ ਮਿਤੀ 24.05.2024 ਨੂੰ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਲਾਗੂ ਰਹੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top