‘ਖੂਨ ਦਾਨ ਹੈ ਮਹਾਨ ਦਾਨ’ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਬਰਸੀ ਤੇ ਪੰਜਾਬ ਕੇਸਰੀ ਗਰੁੱਪ ਵੱਲੋਂ ਲਗਾਇਆ ਜਾਵੇਗਾ ਖੂਨਦਾਨ ਕੈਂਪ

ਜਲੰਧਰ(ਸੁਲਿੰਦਰ ਕੰਢੀ) – ‘ਖੂਨ ਦਾਨ ਹੈ ਮਹਾਨ ਦਾਨ’  ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਬਰਸੀ ਤੇ ਪੰਜਾਬ ਕੇਸਰੀ ਗਰੁੱਪ ਵੱਲੋਂ ਖੂਨਦਾਨ ਕੈਂਪ ਸ੍ਰੀ ਮਹਾ ਲਕਸ਼ਮੀ ਮੰਦਰ, ਜੇਲ ਰੋਡ ਜਲੰਧਰ ਵਿਖੇ 9 ਸਤੰਬਰ ਦਿਨ ਸੋਮਵਾਰ 2024 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਚੋਪੜਾ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ। ਪੰਜਾਬ ਕੇਸਰੀ ਗਰੁੱਪ ਹਰ ਸਾਲ ਅਲੱਗ ਅਲੱਗ ਜਗ੍ਹਾ ਤੇ ਖੂਨ ਦਾਨ ਕੈਂਪ ਲਗਵਾਉਂਦੇ ਰਹਿੰਦੇ ਹਨ ਤਾਂ ਕਿ ਲਾਲਾ ਜੀ ਦੇ ਸ਼ਹੀਦੀ ਦਿਨ ਤੇ ਇਹ ਖੂਨਦਾਨ ਕਿਸੇ ਦੇ ਕੰਮ ਆ ਸਕੇ ਅਤੇ ਕਿਸੇ ਦੀ ਜਾਨ ਬਚ ਸਕੇ। ਲਾਲਾ ਜਗਤ ਨਾਰਾਇਣ ਜੀ ਇੱਕ ਬਹੁਤ ਹੀ ਨਿਡਰ ਲੇਖਕ ਸਨ। ਇਹ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਦੇ ਸਨ ਅਤੇ ਜਿਸ ਦੀ ਵੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਸੀ ਉਹ ਲਾਲਾ ਜਗਤ ਨਾਰਾਇਣ ਜੀ ਕੋਲ ਪਹੁੰਚ ਜਾਂਦੇ ਸਨ। ਲਾਲਾ ਜਗਤ ਨਾਰਾਇਣ ਜੀ ਦੇਸ਼ ਦੇ ਵਿਰੋਧੀ ਲੋਕਾਂ ਨੂੰ ਹਮੇਸ਼ਾ ਤਾੜਦੇ ਰਹਿੰਦੇ ਸਨ ਅਤੇ ਵਿਰੋਧੀ ਅੰਸਰਾਂ ਵਿਰੁੱਧ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖਦੇ ਸਨ। ਜਿਸ ਕਰਕੇ ਕੁਝ ਲੋਕਾਂ ਨੇ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਪਰ ਅੱਜ ਵੀ ਪੰਜਾਬ ਕੇਸਰੀ ਗਰੁੱਪ ਦੀ ਕਲਮ ਦੇਸ਼ ਦੇ ਦੁਸ਼ਮਣਾਂ ਦੇ ਵਿਰੁੱਧ ਚਲਦੀ ਹੈ। ਇਹ ਗਰੁੱਪ ਦੇਸ਼ ਦੀ ਭਲਾਈ ਅਤੇ ਸ਼ਹੀਦ ਪਰਿਵਾਰਾਂ ਲਈ ਵੱਡਾ ਯੋਗਦਾਨ ਪਾਉਂਦੇ ਹਨ। ਹਰ ਸਾਲ ਸ਼ਹੀਦ ਪਰਿਵਾਰ ਫੰਡ ਦਾ ਦਿਨ ਵੀ ਮਨਾਉਂਦੇ ਹਨ ਅਤੇ ਪੰਜਾਬ ਦੇ ਅਲੱਗ ਅਲੱਗ ਜਗ੍ਹਾ ਤੇ ਜਾ ਕੇ ਸ਼ਹੀਦ ਪਰਿਵਾਰਾਂ ਦੀ ਮਦਦ ਵੀ ਕਰਦੇ ਹਨ। ਆਓ ਸਾਰੇ ਰਲ ਲਾਲਾ ਜਗਤ ਨਾਰਾਇਣ ਜੀ ਦੀ ਸੋਚ ਤੇ ਪਹਿਰਾ ਦਈਏ ਉਹਨਾਂ ਦੇ ਬਲਿਦਾਨ ਵਾਲੇ ਦਿਨ ਖੂਨ ਦਾਨ ਕਰਕੇ ਦੇਸ਼ ਦੇ ਉਹਨਾਂ ਜਵਾਨਾਂ ਦੇ ਕੰਮ ਆਈਏ ਜੋ ਹਮੇਸ਼ਾ ਦੇਸ਼ ਦੇ ਕੰਮ ਆਉਂਦੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top