ਤਲਵਾੜਾ (ਸੋਨੂੰ ਥਾਪਰ) – ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਤਲਵਾੜਾ ਵਿਖੇ ਤਿੰਨ ਰੋਜ਼ਾ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਸਥਾ ਦੇ ਸੰਚਾਲਕ ਅਤੇ ਸੰਸਥਾਪਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਿਕਾ ਸਾਧਵੀ ਸੌਮਿਆ ਭਾਰਤੀ ਜੀ ਨੇ ਕਥਾ ਦੇ ਆਖਰੀ ਦਿਨ ਸ਼ਿਵ ਦੇ ਵਿਆਹ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਸ਼ਿਵ ਦਾ ਇਹ ਅਦਭੁਤ ਸ਼ਿੰਗਾਰ ਰਹੱਸਮਈ ਹੈ, ਓਹਨਾਂ ਦੇ ਗਲੇ ਵਿਚ ਸੱਪ ਕਾਲ ਦਾ ਪ੍ਰਤੀਕ ਹੈ। ਮੱਥੇ ‘ਤੇ ਚੰਦਰਮਾ ਦਰਸਾਉਂਦਾ ਹੈ ਕਿ ਪਰਮਾਤਮਾ ਪ੍ਰਕਾਸ਼ ਦਾ ਰੂਪ ਹੈ। ਭਗਵਾਨ ਸ਼ਿਵ ਦੇ ਖਿੱਲਰੇ ਹੋਇਆਂ ਜਤਾਂ ਸਾਡੇ ਖਿੱਲਰੇ ਹੋਏ ਮਨ ਦਾ ਪ੍ਰਤੀਕ ਹਨ। ਭਗਵਾਨ ਸ਼ਿਵ ਦੇ ਸ਼ੀਸ਼ ਤੋਂ ਵਗਦੀ ਗੰਗਾ ਮਨੁੱਖਾਂ ਨੂੰ ਆਪਣੇ ਅੰਦਰ ਅੰਮ੍ਰਿਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਉਸ ਦੇ ਹੱਥ ਵਿੱਚ ਸਜਾਇਆ ਡਮਰੂ ਦੱਸਦਾ ਹੈ ਕਿ ਜਦੋਂ ਅਸੀਂ ਇੱਕ ਪੂਰਨ ਸੰਤ ਦੀ ਸੰਗਤ ਵਿੱਚ ਹੁੰਦੇ ਹਾਂ ਤਾਂ ਅਸੀਂ ਆਪਣੇ ਅੰਦਰ ਅਜਿਹਾ ਸੰਗੀਤਮਈ ਡਮਰੂ ਸੁਣਨਾ ਸ਼ੁਰੂ ਕਰ ਦਿੰਦੇ ਹਾਂ।ਸਾਧਵੀ ਜੀ ਨੇ ਦੱਸਿਆ ਕਿ ਬ੍ਰਹਮ ਗਿਆਨ ਨਾਲ ਹੀ ਸੰਸਾਰ ਵਿੱਚ ਸ਼ਾਂਤੀ ਆ ਸਕਦੀ ਹੈ। ਕੇਵਲ ਬ੍ਰਹਮ ਗਿਆਨ ਦੁਆਰਾ ਹੀ ਮਨੁੱਖ ਆਪਣੇ ਅੰਦਰਲੇ ਪਰਮਾਤਮਾ ਨੂੰ ਅਨੁਭਵ ਕਰ ਸਕਦਾ ਹੈ। ਪੂਰਨ ਸੰਤ ਦੀ ਸ਼ਰਨ ਲੈ ਕੇ ਹੀ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਬ੍ਰਹਮ ਗਿਆਨ ਦਾ ਅਰਥ ਹੈ ਪਰਮਾਤਮਾ ਨੂੰ ਜਾਣਨਾ। ਜਦੋਂ ਜੀਵ ਪਰਮਾਤਮਾ ਨੂੰ ਵੇਖ ਲਵੇਗਾ, ਉਸ ਦਾ ਮਨ ਸ਼ਾਂਤ ਹੋ ਜਾਵੇਗਾ। ਅਤੇ ਉਸ ਦੀ ਜ਼ਿੰਦਗੀ ਦੀ ਹਲਚਲ ਖਤਮ ਹੋ ਜਾਵੇਗੀ। ਜਦੋਂ ਇਨਸਾਨ ਹੌਲੀ-ਹੌਲੀ ਸ਼ਾਂਤ ਹੋ ਜਾਵੇਗਾ, ਤਾਂ ਦੁਨੀਆਂ ਵੀ ਸ਼ਾਂਤ ਹੋ ਜਾਵੇਗੀ। ਕਥਾ ਨੂੰ ਸ਼੍ਰੀ ਆਰਤੀ ਦੇ ਨਾਲ ਵਿਸ਼ਰਾਮ ਦਿੱਤਾ। ਆਰਤੀ ਵਿੱਚ ਵਿਸ਼ੇਸ਼ ਤੌਰ ਤੇ ਰਘੂਨਾਥ ਰਾਣਾ (ਉਦਯੋਗਿਕ), ਡਾ: ਹਰਸਿਮਰਤ ਸ਼ਾਹੀ, ਜੋਤੀ ਸਵਰੂਪ (ਉਨਤੀ ਫੈਕਟਰੀ), ਰਵਿੰਦਰ (ਉਨਤੀ ਫੈਕਟਰੀ), ਰਮੇਸ਼ ਚੌਧਰੀ (ਡਿਪਟੀ ਚੀਫ ਇੰਜੀਨੀਅਰ), ਦਲਜੀਤ ਸਿੰਘ (ਸਾਬਕਾ ਚੇਅਰਮੈਨ ਬਲਾਕ ਸਮਿਤੀ), ਅਸ਼ੋਕ ਸੱਭਰਵਾਲ, (ਸਾਬਕਾ ਮੰਡਲ ਪ੍ਰਧਾਨ), ਅੰਕਿਤ ਰਾਣਾ (ਸਮਾਜ ਸੇਵਕ), ਦੀਪਕ ਅਰੋੜਾ (ਕੌਂਸਲਰ), ਨੀਲਮ, ਨਰਿੰਦਰ ਸ਼ਰਮਾ (ਐਡਵੋਕੇਟ) ਬ੍ਰਿਜ ਮੋਹਨ ਗੌਤਮ, ਮਦਨ, ਦੀਪਕ ਡੋਗਰਾ (ਸਮਾਜ ਸੇਵਕ), ਅਵਤਾਰ ਠਾਕੁਰ, ਨਰਿੰਦਰ ਸ਼ਰਮਾ, ਦਿਨੇਸ਼ ਕਾਕਾ, ਕੁਲਵੰਤ ਠਾਕੁਰ, ਕ੍ਰਿਸ਼ਨਾ ਸ਼ਰਮਾ, ਕੁਲਦੀਪ ਸਿੰਘ ,ਅਸ਼ੋਕ ਮੰਗੂ (ਸ਼ਰਮਾ ਸਵੀਟ ਸ਼ਾਪ),ਕੇ. ਡੀ.ਭਾਰਦਵਾਜ, ਹਰੀਸ਼ ਕੁਮਾਰ, ਕ੍ਰਿਸ਼ਨ ਕੁਮਾਰ, ਪੰਡਿਤ ਚੂੰਨ ਝਾਅ, ਊਸ਼ਾ ਕਿਰਨ ਸੂਰੀ (ਮਹਿਲਾ ਮੰਡਲ ਪ੍ਰਧਾਨ), ਰਾਜੇਸ਼ ਸ਼ਰਮਾ, ਸਤਨਾਮ ਸਿੰਘ, ਨਰਿੰਦਰ ਸ਼ਰਮਾ, ਰਜਿੰਦਰ ਕੁਮਾਰ, ਯੋਗੇਸ਼ ਅਰੋੜਾ, ਲਖਵਿੰਦਰ, ਰਾਜੀਵ ਕੁਮਾਰ ਸ਼ਰਮਾ, ਲਕਸ਼ਮੀ ਨਰਾਇਣ ਮੰਦਰ ਕਮੇਟੀ, ਸ੍ਰੀ ਸਨਾਤਨ ਧਰਮ ਸਭਾ, ਸ਼ੀਤਲਾ ਮਾਤਾ ਮੰਦਰ ਕਮੇਟੀ, ਰਵਿਦਾਸ ਮੰਦਰ ਕਮੇਟੀ, ਭਾਰਤ ਵਿਕਾਸ ਪ੍ਰੀਸ਼ਦ, ਸ਼੍ਰੀ ਰਾਮ ਨਾਟਕ ਵੈਲਫੇਅਰ ਕਮੇਟੀ, ਪ੍ਰਤੀਗਿਆ ਏਕ ਨਵੀਂ ਸੋਚ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
- +91 99148 68600
- info@livepunjabnews.com