ਜਲੰਧਰ (ਬਿਊਰੋ ਰਿਪੋਰਟ)- ਬੀਤੀ ਰਾਤ ਕ੍ਰਿਸ਼ਨਾ ਸਵੀਟਸ ਸ਼ੌਪ ਲੱਧੇਵਾਲੀ ਰੋਡ ‘ਤੇ ਜਗਤ ਸਿੰਘ ਵਾਸੀ ਲੋਹਾਰਾ ਮੁਹੱਲਾ ਲੱਧੇਵਾਲੀ ਨੇ ਆਪਣੀ ਰੋਜ਼ੀ ਰੋਟੀ ਲਈ ਮੀਟ ਦੀ ਛੋਟੀ ਜਿਹੀ ਦੁਕਾਨ ਕਰਦਾ ਹੈ। ਰਾਤ 9.30 ਵਜੇ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤਾਂ ਉਸ ਦੇ ਗੁਆਂਢੀ ਦੁਕਾਨਦਾਰਾਂ ਆਪਣੇ ਕੁਝ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਦੁਕਾਨ ਦੇ ਬਾਹਰ ਬਣੀ ਕੰਮ ਕਰਨ ਵਾਲੀ ਰੇੜ੍ਹੀ ਨੂੰ ਤੋੜ ਭੰਨ ਕੇ ਸੜਕ ਵਿੱਚ ਸੁੱਟ ਦਿੱਤਾ।
ਅੱਧੀ ਰਾਤ ਦੇ ਕਰੀਬ ਜਦੋਂ ਕੁਝ ਲੋਕਾਂ ਨੇ ਜਗਤ ਸਿੰਘ ਦੇ ਘਰ ਜਾ ਕੇ ਉਸ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਹ ਆਪਣੇ ਬੇਟਿਆਂ ਨਾਲ ਉਥੇ ਜਾ ਕੇ ਦੇਖਿਆ ਤਾਂ ਸੜਕ ਵਿਚਕਾਰ ਉਨ੍ਹਾਂ ਦੀ ਰੇੜ੍ਹੀ ਪਈ ਸੀ ਅਤੇ ਸ਼ਰਾਰਤੀ ਵਿਅਕਤੀ ਉਥੋਂ ਫਰਾਰ ਹੋ ਗਏ ਸਨ।
ਜਗਤ ਸਿੰਘ ਨੇ ਆਪਣੇ ਪੁੱਤਰਾਂ ਨਾਲ ਥਾਣੇ ਜਾ ਕੇ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ। ਪੁਲਸ ਨੇ ਸ਼ਿਕਾਇਤ ਦਰਜ ਹੋਣ ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ। ਜਗਤ ਸਿੰਘ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਗੁੰਡੇ ਅਨਸਰਾ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਕੰਮ ਕਰ ਸਕਣ।