ਬਸਪਾ ਮੁਖੀ ਕੁਮਾਰੀ ਮਾਇਆਵਤੀ ਕੱਲ 24 ਮਈ ਪੰਜਾਬ ਦੌਰੇ ਤੇ ਨਵਾਂਸ਼ਹਿਰ ਵਿਖੇ ਸੰਬੋਧਨ ਕਰਨਗੇ ਸੂਬਾ ਪੱਧਰੀ ਰੈਲੀ

ਜਲੰਧਰ/ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਕੱਲ 24ਮਈ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਨ ਲਈ ਨਵਾਂਸ਼ਹਿਰ ਵਿਖੇ ਪੁੱਜ ਰਹੇ ਹਨ। ਸਰਦਾਰ ਗੜੀ ਨੇ ਕਿਹਾ ਕਿ ਕੱਲ 11 ਵਜੇ ਨਵਾਂ ਸ਼ਹਿਰ ਵਿਖੇ ਭੈਣ ਕੁਮਾਰੀ ਮਾਇਆਵਤੀ ਜੀ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਸਮਰਥਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬੋਲਦਿਆਂ ਸ ਗੜੀ ਨੇ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬੜੀ ਮਜਬੂਤੀ ਦੇ ਨਾਲ ਡਟੇ ਹੋਏ ਹਨ। ਅੱਧੀਆਂ ਤੋਂ ਜਿਆਦਾ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿੱਤ ਲਈ ਰਾਜਨੀਤਿਕ ਨਤੀਜਿਆਂ ਤੇ ਭਾਰੀ ਅਸਰ ਪਾਉਣਗੇ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਪਿਛੜਾ ਵਿਰੋਧੀ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਹੀਂ ਕੀਤਾ, ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਕੇ 10 ਤੋਂ 5 ਕਰ ਦਿੱਤੀ ਅਤੇ ਉਹ 5ਮੈਂਬਰ ਵੀ ਅੱਜ ਤੱਕ ਨਿਯੁਕਤ ਨਹੀਂ ਕੀਤੇ। ਸਰਕਾਰ ਵੱਲੋਂ ਅੱਜ ਤੱਕ ਵੀ ਸ਼੍ਰੀ ਖਰਾਲਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਰਾਜਮਾਰਗਾਂ ਨੂੰ ਚੌੜਾ ਤਾਂ ਕੀ ਕਰਨਾ ਸੀ ਪੈਚ ਵਰਕ ਵੀ ਕਰਾਇਆ ਨਹੀਂ ਜਾ ਸਕਿਆ ਹੈ। ਇੱਥੋਂ ਤੱਕ ਕਿ ਆਮ ਲੋਕਾਂ ਦੀ ਸਹੂਲਤ ਲਈ ਨੰਗਲ ਭਲਾਨ ਦੀ ਸੜਕ ਅੱਜ ਵੀ ਰੁਕੀ ਹੋਈ ਹੈ। ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲਾ ਸੰਗਤਪੁਰ ਪਿੰਡ ਦਾ ਪੁਲ ਕਿਸੇ ਵੀ ਦਿਨ ਡਿੱਗ ਸਕਦਾ ਹੈ। ਕੀਰਤਪੁਰ ਸਾਹਿਬ ਦੇ ਚੱਗਰ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਲਈ ਸਕੂਲਾਂ ਦੀ ਸਹੂਲਤ ਵੀ ਪੂਰੀ ਨਹੀਂ ਮਿਲ ਸਕੀ ਹੈ ਅਤੇ ਬੱਚੇ ਹਿਮਾਚਲ ਪ੍ਰਦੇਸ਼ ਸਕੂਲਾਂ ਵਿੱਚ ਪੜ੍ਹ ਰਹੇ ਹਨ। ਖਡੂਰ ਸਾਹਿਬ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਸ਼੍ਰੀ ਲਾਲਜੀਤ ਭੁੱਲਰ ਵੱਲੋਂ ਪਿਛੜੀਆਂ ਸ਼੍ਰੇਣੀਆਂ ਦੀਆਂ ਰਾਮਗੜੀਆ ਤੇ ਸੁਨਿਆਰਾ ਭਾਈਚਾਰੇ ਦੀਆਂ ਜਾਤੀਆਂ ਨਾਲ ਗਾਲੀ ਗਲੋਚ ਕਰਕੇ ਆਪਣਾ ਪਿਛੜਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਬਹਾਲੀ ਲਈ ਲੋਕ ਸਭਾ ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਤਿੱਖੀ ਲੜਾਈ ਲੜ ਰਹੀ ਹੈ।

Leave a Comment

Your email address will not be published. Required fields are marked *

Scroll to Top