CRPF ਦੇ ਜਵਾਨ ਹਰਜੀਤ ਸਿੰਘ ਦੇ ਸ਼ੌਕ ਰਹਿ ਗਏ ਅਧੂਰੇ, ਐਸੋਸੀਏਸ਼ਨ ਅਤੇ ਗਰੁੱਪ ਸੈਟਰ ਦੇ ਸਹਾਰੇ ਛੱਡ ਗਏ 2 ਬੇਟੀਆਂ ਅਤੇ 2 ਬੇਟੇ

ਜਲੰਧਰ (ਸੁਲਿੰਦਰ ਕੰਢੀ) – ਸੀਆਰਪੀਐਫ ਦਾ ਜਵਾਨ ਹਰਜੀਤ ਸਿੰਘ ਜੋ ਕਿ ਫੌਜ ਵਿੱਚ ਭਰਤੀ ਹੋਣਾ ਬਹੁਤ ਹੀ ਪਸੰਦ ਕਰਦਾ ਸੀ। ਪਹਾੜਾਂ ਤੇ ਘੁੰਮਣਾ  ਅਤੇ ਦੁਸ਼ਮਣਾਂ ਨਾਲ ਲੜਨਾ ਉਨ੍ਹਾਂ ਦਾ ਸ਼ੌਕ ਹੁੰਦਾ ਸੀ। ਹਰਜੀਤ ਸਿੰਘ ਦੀ 1990 ਵਿੱਚ ਇਹ ਇੱਛਾ ਪੂਰੀ ਹੋ ਗਈ ਜਦੋਂ ਉਹ ਸੀਆਰਪੀਐਫ ਵਿੱਚ ਭਰਤੀ ਹੋ ਗਏ। ਭਰਤੀ ਹੋ ਕੇ ਹਰਜੀਤ ਸਿੰਘ ਨੇ ਆਪਣੇ ਪਿੰਡ ਦੀ ਕੋਈ ਜਗ੍ਹਾ ਨਾ ਛੱਡੀ, ਜਿੱਥੇ ਲੱਡੂ ਨਾ ਚੜਾਏ ਹੋਣ ਅਤੇ ਉਨ੍ਹਾਂ ਨੇ ਕੁਦਰਤ ਦਾ ਸ਼ੁਕਰਾਨਾ ਕੀਤਾ। ਹਰਜੀਤ ਸਿੰਘ ਜੜੋਦਾ ਕਲਾ ਗਰੁੱਪ ਸੈਟਰ (ਦਿੱਲੀ) ਵਿੱਚ ਚਲੇ ਗਏ। ਹਰਜੀਤ ਸਿੰਘ ਨੇ ਟਰੇਨਿੰਗ ਵਿੱਚ ਬੜੇ ਹੀ ਅਨੰਦ ਨਾਲ ਦਿਨ ਬਤੀਤ ਕੀਤੇ। ਘੋੜਾ ਟੱਪਣਾ ਅਤੇ ਰੱਸਾ ਚੜਨਾ ਇਸ ਦੇ ਮੁੱਢਲੇ ਸ਼ੌਕ ਸੀ। ਕਈ ਵਾਰ ਹਰਜੀਤ ਸਿੰਘ ਨੂੰ ਟਰੇਨਿੰਗ ਵਿੱਚ ਸਜ਼ਾ ਵੀ ਮਿਲਦੀ ਤੇ ਉਸਤਾਦ ਉਸਦੀ ਪਸੰਦ ਅਨੁਸਾਰ ਹੀ ਸਜ਼ਾ ਦਿੰਦੇ। ਹਰਜੀਤ ਸਿੰਘ ਫਰਟ ਰੂਲ ਪਾਉਣੇ ਬਹੁਤ ਪਸੰਦ ਕਰਦਾ ਸੀ। ਟਰੇਨਿੰਗ ਵਿੱਚ ਪਹਿਲੇ ਗਾਇਡ ਵਜੋਂ ਜਾਣੇ ਜਾਂਦੇ ਸਨ। ਹਰਜੀਤ ਸਿੰਘ ਟਰੇਨਿੰਗ ਪੂਰੀ ਹੋਣ ਤੇ ਜੰਗਲ ਕੈਪ ਚੱਲੇ ਗਏ। ਜੰਗਲ ਵਿੱਚ ਕੁਦਰਤੀ ਜੜੀਆਂ ਬੂਟੀਆਂ ਨਾਲ ਇਹਨਾਂ ਨੇ ਆਪਣੇ ਕਈ ਤਰਜਬੇ ਵੀ ਕੀਤੇ।

ਟਰੇਨਿੰਗ ਪੂਰੀ ਹੋਣ ਤੇ 15 ਦਿਨ ਦੀ ਛੁੱਟੀ ਆਪਣੇ ਪਿੰਡ ਆ ਗਏ ਤੇ ਘਰ ਵਾਲੇ ਹਰਜੀਤ ਸਿੰਘ ਦੇ ਵਿਆਹ ਦੀ ਚਰਚਾ ਕਰਨ ਲੱਗੇ, ਪਰ ਹਰਜੀਤ ਸਿੰਘ ਨੇ ਕੁਝ ਸਮਾਂ ਮੰਗਿਆ। ਦੂਸਰੀ ਛੁੱਟੀ ਵਿੱਚ ਹਰਜੀਤ ਸਿੰਘ ਦੀ ਮੰਗਣੀ ਹਰਮੀਤ ਕੋਰ ਨਾਲ ਹੋ ਗਈ। ਘਰਦਿਆਂ ਦੇ ਸਹਿਯੋਗ ਨਾਲ ਹਰਜੀਤ ਸਿੰਘ ਦਾ ਵਿਆਹ 1994 ਵਿੱਚ ਹਰਮੀਤ ਕੋਰ ਨਾਲ ਹੋ ਗਿਆ। ਹਰਜੀਤ ਸਿੰਘ ਹਰਮੀਤ ਕੋਰ ਨੂੰ ਕੁਝ ਸਮੇਂ ਲਈ ਆਪਣੇ ਨਾਲ ਹੀ ਲੈ ਗਏ ਅਤੇ ਆਪਣਾ ਗ੍ਰਸਤੀ ਜੀਵਨ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਘਰੇ ਦੋ ਬੇਟੀਆਂ ਅਤੇ ਦੋ ਬੇਟਿਆਂ ਨੇ ਜਨਮ ਲਿਆ। ਹਰਜੀਤ ਸਿੰਘ ਆਪਣੇ ਬੱਚਿਆਂ ਅਤੇ ਪਤਨੀ ਨੂੰ ਪਿੰਡ ਛੱਡ ਆਏ ਤੇ ਆਪ ਡਿਊਟੀ ਤੇ ਚਲੇ ਗਏ। ਸ਼੍ਰੀ ਨਗਰ ਕੁਝ ਸਮੇਂ ਡਿਊਟੀ ਕਰਨ ਮਗਰੋਂ ਇਹਨਾਂ ਦੀ ਬਦਲੀ 2012 ਵਿੱਚ ਗਰੁੱਪ ਸੈਟਰ ਜਲੰਧਰ ਵਿੱਚ ਹੋ ਗਈ। ਹਰਜੀਤ ਸਿੰਘ ਆਪਣੇ ਬੱਚਿਆਂ ਅਤੇ ਪਤਨੀ ਨੂੰ ਲੈ ਕੇ ਗਰੁੱਪ ਸੈਟਰ ਜਲੰਧਰ ਆ ਕੇ ਰਹਿਣ ਲੱਗੇ। ਉਨ੍ਹਾਂ ਬੱਚਿਆਂ ਦੀ ਪੜੵਾਈ ਵੀ ਗਰੁੱਪ ਸੈਟਰ ਵਿੱਚ ਹੀ ਸ਼ੁਰੂ ਕਰਵਾ ਦਿੱਤੀ ਅਤੇ ਆਪ ਵੀ ਰੋਜ਼ਾਨਾ ਆਪਣੀ ਡਿਊਟੀ ਤੇ ਜਾਣ ਲੱਗੇ।

ਪਰ ਕੁਦਰਤ ਨੂੰ ਕੀ ਮਨਜ਼ੂਰ ਸੀ ਇਹ ਕੋਈ ਵੀ ਜਾਣਦਾ ਨਹੀਂ ਸੀ। ਹਰਜੀਤ ਸਿੰਘ ਕੁਝ ਬਿਮਾਰੀ ਨਾਲ ਪੀੜਤ ਹੋ ਗਏ। ਬਿਮਾਰੀ ਨੇ ਇੰਨਾ ਜੋਰ ਫੜ ਲਿਆ ਕਿ ਹਲੇ ਹਰਜੀਤ ਸਿੰਘ ਨੂੰ ਕਰੀਬ 6 ਮਹੀਨੇ ਹੀ ਗਰੁੱਪ ਸੈਟਰ ਜਲੰਧਰ ਆਏ ਨੂੰ ਹੋਏ ਸੀ ਕਿ ਅਚਾਨਕ ਹਰਜੀਤ ਸਿੰਘ ਨੂੰ ਬਿਮਾਰੀ ਨੇ ਘੇਰਾ ਪਾ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਹਰਮੀਤ ਕੋਰ ਤੇ ਮੁਸੀਬਤਾਂ ਦਾ ਪਹਾੜ ਡਿੱਗ ਗਿਆ। ਹਰਮੀਤ ਕੋਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਚਾਰ ਬੱਚਿਆਂ ਨੂੰ ਲੈ ਕੇ ਕਿੱਧਰ ਜਾਵਾਂ। ਰੋਦੀ ਕੁਰਲਾਉਂਦੀ ਹਰਮੀਤ ਕੋਰ ਆਪਣੇ ਬੱਚਿਆਂ ਨੂੰ ਗਲੇ ਲਗਾ ਰਹੀ ਸੀ। ਛੋਟੇ ਹੋਣ ਕਰਕੇ ਬੱਚੇ ਘਬਰਾ ਰਹੇ ਸਨ। ਡੀਆਈਜੀ ਦੇ ਪੁੱਛਣ ਤੇ ਹਰਮੀਤ ਕੋਰ ਨੇ ਦੱਸਿਆ ਕਿ ਮੈਂ ਇਹਨਾਂ ਦੀ ਮ੍ਰਿਤਕ ਦੇਹ ਪਿੰਡ ਤੇੜੀ ਨੇੜੇ ਅਜਨਾਲਾ ਲੈਕੇ ਜਾਣਾ ਚਾਹੁੰਦੀ ਹੈ। ਸੀਆਰਪੀਐਫ ਦੇ ਜਵਾਨ ਹਰਜੀਤ ਸਿੰਘ ਦੀ ਮ੍ਰਿਤਕ ਦੇਹ ਲੈਕੇ ਉਨ੍ਹਾਂ ਦੇ ਪਿੰਡ ਪਹੁੰਚ ਗਏ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।

ਪਿੰਡ ਪਹੁੰਚਣ ਤੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਭ ਨੇ ਦਰਸ਼ਨ ਕੀਤੇ ਅਤੇ ਸੰਸਕਾਰ ਲਈ ਰੀਤੀ ਰਿਵਾਜ਼ ਅਨੁਸਾਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਫਿਰ ਮ੍ਰਿਤਕ ਦੇਹ ਨੂੰ ਸਮਸਾਨ ਘਾਟ ਪਹੁੰਚਾਇਆ ਗਿਆ। ਸੀਆਰਪੀਐਫ ਦੇ ਜਵਾਨਾਂ ਨੇ ਸੀਆਰਪੀਐਫ ਦੀ ਪੰਰਪਰਾ ਅਨੁਸਾਰ ਹਰਜੀਤ ਸਿੰਘ ਨੂੰ ਸਲਾਮੀ ਦਿੱਤੀ ਅਤੇ ਘਰ ਵਾਲਿਆਂ ਨੇ ਹਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰ ਦਿੱਤਾ। ਹਰਮੀਤ ਕੋਰ ਦੁੱਖਾ ਵਿੱਚ ਘਿਰ ਗਈ ਪਰ ਸੀਆਰਪੀਐਫ ਦੇ ਜਵਾਨਾਂ ਨੇ ਉਸਨੂੰ ਸਾਰੀ ਗੱਲਬਾਤ ਸਮਝਾਈ ਅਤੇ ਦਿਲਾਸਾ ਦਿੱਤਾ। ਹਰਮੀਤ ਕੋਰ ਤੋਂ ਕੁਝ ਕਾਗਜੀ ਕਾਰਵਾਈ ਪੂਰੀ ਕਰਵਾਈ। ਹਰਮੀਤ ਕੋਰ ਨੂੰ ਉਨ੍ਹਾਂ ਦੇ ਪਿੰਡ ਛੱਡ ਕੇ ਸੀਆਰਪੀਐਫ ਦੇ ਜਵਾਨ ਗਰੁੱਪ ਸੈਟਰ ਨੂੰ ਰਵਾਨਾ ਹੋ ਗਏ। ਹੁਣ ਹਰਮੀਤ ਕੋਰ ਆਪਣੇ ਬੱਚਿਆਂ ਨਾਲ ਗਰੁੱਪ ਸੈਟਰ ਜਲੰਧਰ ਰਹਿ ਰਹੀ ਹੈ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਹਨਾਂ ਪਰਿਵਾਰਾਂ ਦੀ ਮੱਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀ ਵੀ ਉਨ੍ਹਾਂ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਚੈਕ ਭੇਟ ਕਰਵਾਏ ਹਨ। ਐਸੋਸੀਏਸ਼ਨ ਪੰਜਾਬ ਇਹਨਾਂ ਪਰਿਵਾਰਾਂ ਦਾ ਵਿਸ਼ੇਸ਼ ਧਿਆਨ ਰੱਖਦੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top