ਤਿੰਨ ਘੰਟੇ ਵਿੱਚ ਲਾਪਤਾ ਹੋਏ ਵਿਅਕਤੀ ਨੂੰ ਚੱਬੇਵਾਲ ਪੁਲਿਸ ਨੇ ਲੱਭਿਆ

ਹੁਸ਼ਿਆਰਪੁਰ( ਸੋਨੂੰ ਥਾਪਰ)- ਚੱਬੇਵਾਲ ਪੁਲਿਸ ਵੱਲੋਂ ਲਾਪਤਾ ਹੋਏ ਵਿਅਕਤੀ ਨੂੰ ਤਿੰਨ ਘੰਟਿਆਂ ਵਿੱਚ ਹੀ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ। ਬੀਤੇ ਦਿਨੀਂ ਥਾਣਾ ਚੱਬੇਵਾਲ ਦੇ ਨਾਲ ਲੱਗਦੇ ਪਿੰਡ ਤਾਜੇਵਾਲ ਦਾ ਇੱਕ ਵਿਅਕਤੀ ਜਿਸ ਦਾ ਨਾਮ ਇੰਦਰਬੀਰ ਸਿੰਘ ਪੁੱਤਰ ਮਹਾਵੀਰ ਸਿੰਘ ਪਿੰਡ ਤਾਜੇਵਾਲ ਦਾ ਵਾਸੀ ਹੈ। ਕੁਝ ਮਾਮੂਲੀ ਘਰੇਲੂ ਝਗੜੇ ਹੋਣ ਕਾਰਣ ਉਸ ਵਿਅਕਤੀ ਦੇ ਵਾਰਿਸਾਂ ਵੱਲੋਂ ਥਾਣਾ ਚੱਬੇਵਾਲ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ। ਥਾਣਾ ਚੱਬੇਵਾਲ ਪੁਲਿਸ ਦੇ ਮੁੱਖ ਅਫ਼ਸਰ ਗੁਰਸਹਿਬ ਸਿੰਘ ਵੱਲੋਂ ਇੱਕ ਟੀਮ ਬਣਾਈ ਗਈ, ਇਸ ਟੀਮ ਵੱਲੋਂ ਲਾਪਤਾ ਹੋਏ ਵਿਅਕਤੀ ਦੇ ਮੋਬਾਈਲ ਦੀ ਲੋਕੇਸ਼ਨ ਲਗਾਕੇ ਕਰੀਬ ਤਿੰਨ ਘੰਟਿਆਂ ਚ ਹੀ ਲਾਪਤਾ ਹੋਇਆਂ ਵਿਅਕਤੀ ਵਾਰਿਸਾਂ ਦੇ ਹਵਾਲੇ ਕੀਤਾ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top