ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਵਿੱਚ ਹੋਵੇਗਾ ਕੁਝ ਖਾਸ, ਕਰੋਗੇ ਮਸ਼ਹੂਰ ਡਾਕਟਰ ਨਾਲ ਮੁਲਾਕਾਤ

ਜਲੰਧਰ (ਬਿਊਰੋ ਰਿਪੋਰਟ) – ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿਖੇ ਹੋ ਰਹੀ ਹੈ। ਇਸ ਮੀਟਿੰਗ ਵਿੱਚ ਆਯੁਰਵੈਦਿਕ ਦੇ ਪ੍ਰਸਿੱਧ ਡਾਕਟਰ ਸੁਭਾਸ਼ ਗੋਇਲ ਜੀ ਵੀ ਆ ਰਹੇ ਹਨ। ਡਾ. ਸੁਭਾਸ਼ ਗੋਇਲ ਪਿਛਲੇ ਕਈ ਸਾਲਾਂ ਤੋਂ ਆਯੁਰਵੈਦਿਕ ਦਵਾਈਆਂ ਨਾਲ ਲੋਕਾਂ ਨੂੰ ਠੀਕ ਕਰ ਰਹੇ ਹਨ। ਇਹ ਮੀਟਿੰਗ 13 ਜੂਨ 2024 ਦਿਨ ਵੀਰਵਾਰ ਨੂੰ ਗਰੁੱਪ ਸੈਂਟਰ ਜਲੰਧਰ ਵਿੱਚ ਹੋ ਰਹੀ ਹੈ। ਇਹ ਮੀਟਿੰਗ ਡੀਆਈਜੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ ਹੋਵੈਗੀ। ਇਸ ਮੀਟਿੰਗ ਵਿੱਚ ਡਾਕਟਰ ਸੁਭਾਸ਼ ਗੋਇਲ ਜੀ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਤੋਂ ਕੋਈ ਵੀ ਫੀਸ ਨਹੀਂ ਲੈਣਗੇ। ਡਾਕਟਰ ਗੋਇਲ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਡਾਕਟਰ ਗੋਇਲ ਘਰ ਦੇ ਰਸੋਈ ਵਿੱਚੋਂ ਹੀ ਕੁਝ ਨੁਸਖੇ ਦੱਸਦੇ ਹਨ ਜਿਸ ਨਾਲ ਜਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਹਰ ਐਕਸਮੈਨ ਨੂੰ ਅਪੀਲ ਹੈ ਕਿ ਇਸ ਮੀਟਿੰਗ ਵਿੱਚ ਜਿਨਾਂ ਨੇ ਕਾਰਡ ਨਹੀਂ ਬਣਾਏ ਉਹ ਆਪਣੇ ਕਾਰਡ ਵੀ ਬਣਾ ਸਕਦੇ ਹਨ। ਹਰ ਜਵਾਨ ਅਤੇ ਸ਼ਹੀਦ ਪਰਿਵਾਰ ਨੂੰ ਸੀਜੀਐਚਐਸ ਦੀ ਸਹੂਲਤ ਬਹੁਤ ਜਰੂਰੀ ਹੋ ਗਈ ਹੈ। ਕੰਟੀਨ ਦੇ ਸਮਾਰਟ ਕਾਰਡ ਵੀ ਭਰੇ ਜਾਣਗੇ ਉਸ ਦੇ ਲਈ ਜਰੂਰੀ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਓ। ਮੀਟਿੰਗ ਤੇ ਪਹੁੰਚਣ ਦਾ ਸਮਾਂ ਵੀ 9:30 ਵਜੇ ਦਾ ਕਰ ਦਿੱਤਾ ਗਿਆ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top