ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ 30 ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ- ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ- ਗਰੁੱਪ ਸੈਟਰ ਜਲੰਧਰ ਵਿੱਚ 18/04/2024 ਨੂੰ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਦੀ ਅਹਿਮ ਭੂਮਿਕਾ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਨਿਭਾਈ। ਗਰੁੱਪ ਸੈਟਰ ਦੇ ਡੀ.ਆਈ.ਜੀ. ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਇਸ ਸੰਮੇਲਨ ਵਿੱਚ ਪੰਜਾਬ ਦੇ ਸੇਵਾਮੁਕਤ ਡੀਜੀਪੀ ਪਦਮ ਸ਼੍ਰੀ ਐਸ. ਐਸ. ਵਿਰਕ ਆਈ ਪੀ ਐਸ ਅਤੇ ਪਦਮ ਸ਼੍ਰੀ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਗਰੁੱਪ ਇਸ ਸਮਾਗਮ ਵਿੱਚ ਸਿਰਕਤ ਕੀਤੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸਭ ਤੋਂ ਪਹਿਲਾਂ ਬੂਕਏ ਦੇ ਕੇ ਉਨ੍ਹਾਂ ਦਾ ਜੀ ਆਇਆ ਕੀਤਾ ਅਤੇ ਧੰਨਵਾਦ ਕੀਤਾ। ਸਟੇਜ ਉੱਤੇ ਪਹੁੰਚਣ ਤੇ ਐਸੋਸੀਏਸ਼ਨ ਦੇ ਡੀ ਸੀ ਗੁਰਮੇਜ ਸਿੰਘ ਨੇ ਇਹਨਾਂ ਸਾਰੇ ਖਾਸ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਵਾਗਤ ਕਰਨ ਤੋਂ ਬਾਅਦ ਸਮਾਗਮ ਦੀਆਂ ਤਿਆਰੀਆਂ ਨੂੰ ਅੱਗੇ ਵਧਾਇਆ ਗਿਆ। ਪ੍ਰਧਾਨ ਕੰਢੀ ਨੇ ਸੀ.ਆਰ.ਪੀ.ਐਫ.ਦੇ 30 ਸ਼ਹੀਦ ਹੋਏ ਜੁਆਨਾਂ ਦੇ ਪਰਿਵਾਰਾਂ ਨੂੰ ਚੈੱਕ ਅਤੇ ਕੁਝ ਹੋਰ ਸਮਾਨ ਦੇ ਕੇ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ।

ਸਮਾਗਮ ਵਿੱਚ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਬੜੀ ਫਿਕਰ ਵਾਲੀ ਗੱਲ ਦੱਸੀ ਕਿ ਪੰਜਾਬ ਵਿੱਚ ਰੋਜਾਨਾ ਡਰੋਨ ਡਿੱਗਦੇ ਹਨ, ਜੋ ਕਿ ਆਉਣ ਵਾਲੇ ਸਮੇਂ ਲਈ ਖਤਰਨਾਕ ਵਿਸ਼ਾ ਹੈ। ਵਿਜੇ ਚੋਪੜਾ ਜੀ ਨੇ ਸ਼ਹੀਦ ਪਰਿਵਾਰਾਂ ਦੇ ਨੌਕਰੀ ਸੰਬੰਧੀ ਸਖਤ ਸਰਤਾਂ ਨੂੰ ਖਤਮ ਕਰਨ ਦੀ ਗੱਲ ਆਖੀ। ਸੇਵਾ ਮੁਕਤ  ਡੀਜੀਪੀ ਐਸ ਐਸ ਵਿਰਕ ਨੇ ਪੰਜਾਬ ਦੇ ਹਲਾਤਾਂ ਨੂੰ ਠੀਕ ਕਰਨ ਵਿੱਚ ਸੀ ਆਰ ਪੀ ਐਫ ਅਤੇ ਪੰਜਾਬ ਪੁਲਿਸ ਦੇ ਜੁਆਨਾਂ ਦੀਆਂ ਸਭ ਤੋਂ ਵੱਧ ਤਾਰੀਫ਼ ਕੀਤੀ ਸੱਭ ਤੋਂ ਵੱਧ ਸ਼ਹੀਦੀਆ ਦੇਣ ਦਾ ਯੋਗਦਾਨ ਦੱਸਿਆ। ਵਿਰਕ ਜੀ ਨੇ ਐਕਸ ਮੈਨਸ ਅਤੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਣ ਦੀ ਗੱਲ ਆਖੀ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦ ਪਰਿਵਾਰਾਂ ਦੀਆਂ ਵਿਧਵਾਵਾਂ ਦੇ ਭਰਤੀ ਸੰਬੰਧੀ ਸਖਤੀ ਖਤਮ ਕੀਤੀ ਜਾਵੇ। ਗਰੁੱਪ ਸੈਟਰ ਦੇ ਕਮਾਡੈਂਟ ਸੁਰਿੰਦਰ ਯਾਦਵ ਨੇ ਦੇਸ਼ ਦੀ ਖਾਤਰ ਬਲਿਦਾਨ ਦੇਣਾ ਸੀ.ਆਰ.ਪੀ.ਐਫ. ਦੀ ਪਰਪੰਰਾ ਦੱਸਿਆ। ਉਨ੍ਹਾਂ ਕਿਹਾ ਅਸੀਂ ਆਪਣੇ ਗਰੁੱਪ ਸੈਟਰ ਵੱਲੋਂ ਪਹਿਲਾਂ ਦੀ ਤਰ੍ਹਾਂ ਸ਼ਹੀਦ ਪਰਿਵਾਰ ਅਤੇ ਐਕਸਮੈਨਸ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਦੇ ਹਾਂ। ਹਮੇਸ਼ਾ ਸਾਡੀ ਕੋਸ਼ਿਸ਼ ਹੈ ਕਿ ਦੂਰ-ਦੁਰਾਡੇ ਤੋਂ ਆਉਦੇ ਲੋਕਾਂ ਦਾ ਇੱਕ ਦਿਨ ਵਿੱਚ ਹੀ ਕੰਮ ਨਿਪਟਾਇਆ ਜਾਵੇ।

ਸਮਾਗਮ ਵਿੱਚ ਵਰਿੰਦਰ ਸ਼ਰਮਾ ਜੀ ਨੇ ਸ੍ਰੀ ਵਿਜੇ ਚੋਪੜਾ ਜੀ ਅਤੇ ਸੇਵਾ ਮੁਕਤ  ਡੀਜੀਪੀ ਸ੍ਰੀ ਐਸ ਐਸ ਵਿਰਕ ਨੂੰ ਜਿਉਂਦੇ ਸ਼ਹੀਦ ਕਹਿ ਕੇ ਸਨਮਾਨ ਵੀ ਕੀਤਾ। ਮੰਗਤ ਰਾਮ ਪਾਸਲਾ ਜੀ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਉਹ ਸਮਾਂ ਯਾਦ ਕਰਵਾਇਆ ਜਦੋਂ ਸ਼ਾਮ ਘਰ ਪੁਹੰਚ  ਦੀ ਕੋਈ ਉਮੀਦ ਨਹੀਂ ਸੀ ਹੁੰਦੀ  । ਜੇ ਅੱਜ ਪੰਜਾਬ ਦੇ ਹਾਲਾਤ ਬਿਹਤਰ ਹੋਏ ਹਨ ਤਾਂ ਸੀ ਆਰ ਪੀ ਐਫ ਅਤੇ ਸਬਕਾ ਡੀਜੀਪੀਐਸਐਸ ਵਿਰਕ ਵਰਗਿਆਂ ਦਾ ਯੋਗਦਾਨ ਹੈ । ਗਰੁੱਪ ਸੈਂਟਰ ਦੇ  ਮਹਿਲਾ ਸਟਾਫ ਵੱਲੋਂ ਆਏ ਹੋਏ ਸ਼ਹੀਦ ਪਰਿਵਾਰਾਂ ਦੇ ਕਾਗਜ਼ਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਚੈੱਕ ਅਤੇ ਹੋਰ ਸਮਾਨ ਬੜੇ ਹੀ ਪਿਆਰ ਨਾਲ ਦਬਾਇਆ ਗਿਆ।

ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਵਿਜੇ ਚੋਪੜਾ ਜੀ ਦੀ ਤਾਰੀਫ ਕੀਤੀ ਜਿਹੜੇ ਹਮੇਸ਼ਾ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਪੰਜਾਬ ਦੀ ਇਹ ਪਹਿਲੀ ਸੰਸਥਾ ਹੈ  ਪੰਜਾਬ ਕੇਸਰੀ ਗਰੁੱਪ ਵੱਲੋਂ ਨੇ ਜੋ ਇਕ ਕਰੋੜ ਤੋਂ 20 ਉੱਪਰ ਤੱਕ ਦੀ ਰਾਸ਼ੀ ਅੱਜ ਤੱਕ ਦਿੱਤੀ ਗਈ ਹੈ। ਪੰਜਾਬ ਪ੍ਰਧਾਨ ਕੰਢੀ ਨੇ ਪੰਜਾਬ ਕੇਸਰੀ ਗਰੁੱਪ ਦਾ ਅਤੇ ਸੇਵਾ ਮੁਕਤ ਡੀਜੀਪੀ ਐਸਐਸ ਵਿਰਕ ਜੀ ਦਾ ਇੱਥੇ ਆਉਣ ਤੇ ਧੰਨਵਾਦ ਵੀ ਕੀਤਾ ਅਤੇ ਉਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਸਾਡੀ ਹਰ ਮੁਸ਼ਕਿਲ ਨੂੰ ਪੰਜਾਬ ਕੇਸਰੀ ਗਰੁੱਪ ਅਤੇ ਐਸ ਐਸ ਵਿਰਕ IPS ਨੇ ਸਰਕਾਰ ਕੋਲੋਂ ਮੁਹਈਆ ਕਰਵਾਉਂਦੇ ਹਨ। ਇਸ ਮੌਕੇ ਡੀ ਸੀ ਗੁਰਮੇਜ਼ ਸਿੰਘ ਡੀਐਸਪੀ ਸੁਰਿੰਦਰ ਸਿੰਘ ਭੱਟਨੂਰਾ ਸਰਪੰਚ ਜਸਵੀਰ ਸਿੰਘ ਨਡਾਲੋ ਨਿਰਮਲ ਸਿੰਘ ਬਡੋ ਕੁਲਦੀਪ ਸਿੰਘ ਕਾਲਰਾ ਸਤਨਾਮ ਸਿੰਘ ਰੰਧਾਵਾ ਜਗਤਾਰ ਸਿੰਘ ਸੁੱਚਾ ਸਿੰਘ  ਪ੍ਰਧਾਨ ਕਪੂਰਥਲਾ ਡੀਐਸਪੀ ਅਜੀਤ ਸਿੰਘ ਡੀਐਸਪੀ ਜਗੀਰ ਸਿੰਘ ਮਹਿਲਾ ਪ੍ਰਧਾਨ ਕੁਲਵੀਰ ਕੌਰ ਬਲਵਿੰਦਰ ਕੌਰ ਤਰਨ ਤਾਰਨ ਜੀਤ ਕੌਰ ਤਰਨ ਤਾਰਨ ਕਰਮਜੀਤ ਕੌਰ ਲੁਧਿਆਣਾ ਅਤੇ ਅਸ਼ੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ। Live Punjab news

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top