ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਨਸ਼ੇ ਦੇ ਸਮੱਗਲਰਾਂ (ਤਸਕਰਾਂ ਵਲੋਂ ਨਸ਼ਾ ਵੇਚ ਕੇ ਬਣਾਈ ਪ੍ਰਪੋਰਟੀ ਜਬਤ ਕਰਨ ਸੰਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਸ੍ਰੀ ਸੁਰੇਂਦਰ ਲਾਂਬਾ IPS, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤੇ ਦਲਜੀਤ ਸਿੰਘ ਮੁੱਖ PPS ਉਪ ਕਪਤਾਨ ਪੁਲਿਸ ਸਬ-ਡਵੀਜਨ ਗੜਸ਼ੰਕਰ ਜੀ ਵਲੋਂ ਜਾਰੀ ਹਦਾਇਤਾ ਅਨੁਸਾਰ ਇੰਸਪੈਕਟਰ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਇੰਸਪੈਕਟਰ ਪ੍ਰਵਜੋਤ ਕੌਰ ਇੰਚਾਰਜ ਐਂਟੀ ਡਰਗ ਯੂਨਿਟ ਕਮ ਮੁੱਖ ਅਫਸਰ ਥਾਣਾ ਸਦਰ, ਹੁਸ਼ਿਆਰਪੁਰ ਵਲੋਂ 68-ਐe NDPS ACT ਤਹਿਤ ਕਾਰਵਾਈ ਕਰਦੇ ਹੋਏ ਬਲਵੀਰ ਸਿੰਘ ਉਰਫ ਸ਼ੀਰਾ ਪੁੱਤਰ ਉਮਰਾਉ ਸਿੰਘ ਵਾਸੀ ਟੂਟੋਮਜਾਰਾ ਥਾਣਾ ਮਾਹਿਲਪੁਰ ਜਿਸਦੇ ਖਿਲਾਫ ਨਸ਼ਾ ਤਸਕਰੀ ਦੇ 07 ਮੁਕਦਮੇ ਦਰਜ ਹਨ। ਜਿਸ ਵਲੋਂ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ (ਕੁੱਲ 89 ਕਨਾਲ ਅਤੇ 5 (1/2) ਮਰਲੇ ਜਮੀਨ, ਪਿੰਡ ਟੂਟੋਮਜਾਰਾ ਵਿਚ ਇੱਕ ਰਿਹਾਇਸ਼ੀ ਮਕਾਨ ਅਤੇ ਇੱਕ ਟਰੈਕਟਰ। ਜਿਸਦੀ ਸਾਰੀ ਪ੍ਰਾਪਰਟੀ ਦੀ ਕੁੱਲ ਕੀਮਤ 1,48,60,000/- (1 ਕਰੋੜ 45 ਲੱਖ 60 ਹਜਾਰ ਬਣਦੀ ਹੈ। ਕਾਨੂੰਨ ਜਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਬਲਵੀਰ ਸਿੰਘ ਉਟਫ ਬੀਰਾ ਦੀ ਸਾਰੀ ਪ੍ਰਾਪਰਟੀ ਨੂੰ 18-ਐਫ (2) ਤਹਿਤ ਕੰਪੀਟੈਟ ਅਥਾਰਿਟੀ ਅਤੇ ਐਡਮਿਨਿਸਟਰੇਟਰ, SAFEM (FOPA) 1976 And NDPS ACT की ਦਿੱਲੀ ਰਾਹੀ ਜਬਤ ਕਰਵਇਆ ਗਿਆ ਹੈ। ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਸਮਤ ਚਿਤਾਵਨੀ ਵੀ ਦਿੱਤੀ ਜਾਂਦੀ ਹੈ ਇਸੇ ਤਰਾ ਦੇ ਹੋਰ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਪ੍ਰਾਪਰਟੀ ਵੀ ਜਬਤ ਕਰਵਾਈ ਜਾਵੇਗੀ।
- +91 99148 68600
- info@livepunjabnews.com