ਰਬੜ ਦੀਆਂ ਗੋਲੀਆਂ ਅਤੇ ਅਥਰੂ ਗੈਸ ਕਾਰਨ ਇੱਕ ਹੋਰ ਕਿਸਾਨ ਦੀ ਅੰਦੋਲਨ ਵਿਚਾਲੇ ਹੋਈ ਮੌਤ

ਖਨੌਰੀ ਬਾਰਡਰ ਦੌਰਾਨ ਕਿਸਾਨੀ ਸੰਘਰਸ਼ ਤੋਂ ਆਏ ਸਭ ਡਿਵੀਜ਼ਨ ਤਲਵੰਡੀ ਸਾਬੋ ਪਿੰਡ ਨਥੇਹਾਂ ਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 14 ਦਿਨ ਬਾਰਡਰ ਤੇ ਲਗਾ ਕੇ ਖਨੌਰੀ ਬਾਰਡਰ ਤੋਂ ਪਿੰਡ ਆਇਆ ਸੀ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
11 ਫਰਵਰੀ ਤੋਂ ਆਪਣੇ ਪਿੰਡ ਤੋਂ ਗਏ ਕਿਸਾਨੀ ਜੱਥੇ ਨਾਲ ਖਡੋਰੀ ਬਾਰਡਰ ਤੇ ਕਿਸਾਨੀ ਘੋਲ ਲਈ ਦਿੱਲੀ ਜਾਣ ਲਈ ਸੰਘਰਸ਼ ਕਰ ਰਿਹਾ ਸੀ। ਹਰਿਆਣਾ ਪੁਲਿਸ ਵੱਲੋਂ ਸੁੱਟੇ ਗਏ ਅਥਰੂ ਦੇ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦੀ ਲਪੇਟ ਵਿੱਚ ਆਇਆ ਤੇ 25 ਫਰਵਰੀ ਨੂੰ ਵਾਪਸ ਘਰ ਪਰਤਿਆ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ ‘ਤੇ’ ਉਸ ਦੀ ਉੱਥੇ ਮੌਤ ਹੋ ਗਈ ਤਲਵੰਡੀ ਸਾਬੋ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ ,ਖਨੋਰੀ ਬਾਰਡਰ ਤੇ ਚਲੇ ਗੈਸੀ ਗੋਲੇ ਕਾਰਨ ਸਿਹਤ ਖਰਾਬ ਹੋ ਚੁੱਕੀ ਸੀ ,ਘਰ ਆ ਕੇ ਉਹ ਸਾਹ ਵੀ ਬੜੀ ਮੁਸ਼ਕਿਲ ਨਾਲ ਲੈਹ ਰਿਹਾ ਸੀ, ਤੇ ਉਸ ਦਾ ਦਮ ਘੁੱਟਣ ਲੱਗ ਗਿਆ । ਉਸ ਦੀ ਮੌਤ ਹੋ ਗਈ ਕਿਸਾਨ ਆਪਾਣੇ ਪਿੱਛੇ ਪਤਨੀ ਤੇ ਇੱਕ ਬੇਟਾ ਛੱਡ ਗਿਆ ਉਹਨਾਂ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top