105 ਨਸ਼ੀਲੀ ਗੋਲੀਆਂ ਅਤੇ 30 ਗ੍ਰਾਮ ਹੀਰੋਇਨ ਸਮੇਤ ਹੁਸ਼ਿਆਰਪੁਰ ਪੁਲਿਸ ਨੇ ਇੱਕ ਵਿਅਕਤੀ ਕੀਤਾ ਕਾਬੂ

ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਬੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਰੀਸ਼) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਜੋੜੇ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ 51 ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਜੀ ਦੀ ਦੇਖ ਰੇਖ ਹੇਠ ਮਿਤੀ 22-05-2024 ਨੂੰ ASI ਹਰਭਜਨ ਸਿੰਘ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਦੇ ਬਾਹੱਦ ਰਕਬਾ ਹਰਬੰਸ ਗੇਟ ਫਗਵਾੜਾ ਰੋਡ ਮਾਹਿਲਪੁਰ ਨਾਕਾਬੰਦੀ ਤੇ ਚੋਰੀਸ਼ੁਦਾ ਮੋਟਰਸਾਇਕਲ ਨੰਬਰੀ PB-07-BC-3304 ਮਾਰਕਾ ਸਪਲੈਡਰ ਹੀਰੋ ਰੰਗ ਸਿਲਵਰ ਤੇ ਸਵਾਰ ਮੁਸੰਮੀ ਰਾਜ ਕਮਲ ਉਰਫ ਰਾਮ ਕਮਲ ਉਰਫ ਗੋਰਾ ਪੁੱਤਰ ਟੇਕਚੰਦ ਵਾਸੀ ਪਿੰਡ ਹੇੜੀਆਂ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 07 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 105 ਨਸ਼ੀਲੀਆਂ ਗੋਲੀਆਂ ਮਾਰਕਾ ETIZOLAM TABLETS 0.5 MG (ETIRON 0.5) ਰੰਗ ਸੰਤਰੀ ਅਤੇ ਮੁਸੰਮੀ ਨਵਦੀਪ ਸਿੰਘ ਉਰਫ ਨਵੀਂ ਬੰਗਾ ਪੁੱਤਰ ਸਤਪਾਲ ਵਾਸੀ ਪਿੰਡ ਹੇੜੀਆਂ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਹੈਰੋਇਨ ਵਜਨੀ 30 ਗ੍ਰਾਮ ਬ੍ਰਾਮਦ ਕਰਕੇ ਮੁਸੱਮੀ ਰਾਜ ਕਮਲ ਉਰਫ ਗੋਰਾ ਉਕਤ ਅਤੇ ਮੁਸੰਮੀ ਨਵਦੀਪ ਸਿੰਘ ਉਰਫ ਨਵੀ ਬੰਗਾ ਉਕਤ ਦੇ ਖਿਲਾਫ ਮੁਕੱਦਮਾ ਨੰਬਰ 99 ਮਿਤੀ 22-05-2024 ਅ/ਧ 21,22-61-85 NDPS ACT 8379,411 IPC ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੇ ਪੁੱਛਗਿੱਛ ਜਾਰੀ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top