ਭਗੌੜਾ ਐਲਾਨੇ ਵਿਅਕਤੀ ਨੂੰ ਹੁਸ਼ਿਆਰਪੁਰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ- ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਂਦਰ ਲਾਂਬਾ IPS ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ: ਸਰਬਜੀਤ ਸਿੰਘ ਬਹੀਆ PPS ਪੁਲਿਸ ਕਪਤਾਨ ਤਫਤੀਸ਼ ਜੀ ਦੀ ਨਿਗਰਾਨੀ ਹੇਠ ਅਤੇ ਸਰਦਾਰ ਹਰਜੀਤ ਸਿੰਘ ਰੰਧਾਵਾ PPS ਉਪ ਪੁਲਿਸ ਕਪਤਾਨ ਸਬ-ਡਵੀਜਨ ਟਾਡਾ ਦੀਆ ਹਦਾਇਤਾਂ ਅਨੁਸਾਰ ਚਲਾਈ ਗਈ ਸਮਾਜ ਵਿਰੋਧੀ ਅਨਸਰਾ ਖਿਲਾਫ ਮੁਹਿੰਮ ਥਾਣਾ ਗੜਦੀਵਾਲ ਦੇ ਮੁੱਖ ਅਫਸਰ ਇੰਸ ਹਰਦੇਵਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਥਾਨਿਕ ਪੁਲਿਸ ਵਲੋ ਮਾਨਯੋਗ ਅਦਾਲਤ ਵਲੋਂ ਮਿਤੀ 31-07-2022 ਨੂੰ ਇੱਕ ਭਗੌੜਾ ਐਲਾਨੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਇੰਸ ਹਰਦੇਵਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਜਸਵੀਰ ਸਿੰਘ ਉਕਤ ਦੇ ਖਿਲਾਫ਼ ਮੁਕੱਦਮਾ ਨੰਬਰ 28 ਮਿਤੀ 18-04-2020 ਅ/ਧ 22-61-85 NDPS Act ਦੇ ਤਹਿਤ 115 ਗ੍ਰਾਮ ਨਸ਼ੀਲੇ ਪਦਾਰਥ ਦਾ ਮਾਮਲਾ ਦਰਜ ਹੋਇਆ ਸੀ ਜਿਸ ਨੂੰ ਮਾਨਯੋਗ ਅਦਾਲਤ ਵਲੋਂ ਪੇਸ਼ ਨਾ ਹੋਣ ਦੀ ਸੂਰਤ ਵਿੱਚ 31-07-2022 ਨੂੰ ਭਗੌੜਾ ਕਰਾਰ ਦਿੱਤਾ ਸੀ। ਜਿਸ ਸਬੰਧੀ ਉਕਤ ਦੋਸ਼ੀ ਦੀ ਪੁਲਿਸ ਵਲੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਪੁਲਿਸ ਵਲੋਂ ਮਿਤੀ 20-05-2024 ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਰੰਭ ਕੀਤੀ ਗਈ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top