ਚੋਰੀ ਹੋਏ ਮੋਬਾਈਲ ਨੂੰ ਹੁਸ਼ਿਆਰਪੁਰ ਪੁਲਿਸ ਨੇ ਕੀਤਾ ਰਿਕਵਰ, ਦੋਸ਼ੀ ਕੀਤੇ ਕਾਬੂ

ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁੱਟ ਖੋਹ ਕਰਨ ਵਾਲੇ ਭੈੜੇ ਪੁਰਸ਼ਾ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।ਮਿਤੀ 04.06.2024 ਨੂੰ ਇੱਕ ਲੜਕੀ ਮੇਨ ਬਜਾਰ ਹਾਜੀਪੁਰ ਵਿੱਚੋ ਲੰਘ ਰਹੀ ਸੀ ਜਿਸਨੇ ਫੋਨ ਆਪਣੇ ਕੰਨ ਨੂੰ ਲਗਾਇਆ ਹੋਇਆ ਸੀ ਤੇ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਤਾਂ ਵਕਤ ਕਰੀਬ 3/4.00 ਵਜੇ ਸ਼ਾਮ ਇੱਕ ਮੋਟਰ ਸਾਈਕਲ ਮਾਰਕਾ ਪਲਟੀਨਾ ਤੇ ਸਵਾਰ ਨੌਜਵਾਨ ਪਿਛੋ ਆਇਆ। ਜਿਸਨੇ ਧੱਕਾ ਦੇ ਲੜਕੀ ਦਾ ਮੋਬਾਇਲ ਫੋਨ ਜਬਰਦਸਤੀ ਖੋਹ ਲਿਆ ਅਤੇ ਫਰਾਰ ਹੋ ਗਿਆ। ਜਿਸਤੇ ਮੁਕੱਦਮਾ ਨੰ 33 ਮਿਤੀ 05.06.2024 /ਧ 379 ਬੀ ਭ.ਦ ਥਾਣਾ ਹਾਜੀਪੁਰ ਦਰਜ ਰਜਿਸਟਰ ਕੀਤਾ ਗਿਆ।

ਜਿਸ ਤੇ ਸ੍ਰੀ ਵਿਪਨ ਕੁਮਾਰ ਡੀ.ਐਸ.ਪੀ ਸਬ ਡਵੀਜਨ ਮੁਕੇਰੀਆ ਜੀ ਦੀਆਂ ਹਦਾਇਤਾ ਮੁਤਾਬਿਕ ਤੁਰੰਤ ਕਾਰਵਾਈ ਕਰਦੇ ਹੋਏ SI/SHO ਪੰਕਜ ਕੁਮਾਰ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਏ.ਐਸ.ਆਈ ਹਰਭਜਨ ਸਿੰਘ 957/ਹੁਸ਼ਿ ਵੱਲੋ ਮੁਕੱਦਮਾ ਦਰਜ ਰਜਿਸਟਰ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕਰਕੇ ਸ਼ੱਕੀ ਨੌਜਵਾਨ ਅਤੇ ਸਬੰਧਿਤ ਮੋਟਰ ਸਾਈਕਲ ਚੈਕ ਕੀਤੇ ਗਏ। ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਦੇ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਹਰਜਿੰਦਰ ਸਿੰਘ ਵਾਸੀ ਫਤਿਹਗੜ ਚੂੜੀਆਂ ਥਾਣਾ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਨੂੰ ਮਿਤੀ 08.06.2024 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਖੋਹ ਕੀਤਾ ਹੋਇਆ ਮੋਬਾਇਲ ਫੋਨ ਰਿਕਵਰ ਕੀਤਾ ਗਿਆ। ਦੋਸ਼ੀ ਅਮਨਦੀਪ ਸਿੰਘ ਉਕਤ ਨੂੰ ਮਿਤੀ 09-06-2024 ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੱਛ ਗਿੱਛ ਕੀਤੀ ਜਾ ਰਹੀ ਹੈ।ਇਹ ਨੌਜਵਾਨ ਪਹਿਲਾ ਵੀ ਚੋਰੀ ਦੇ ਕੇਸ ਵਿੱਚ ਜੇਲ ਕੱਟ ਕੇ ਮਿਤੀ 28.05.2024 ਨੂੰ ਹੀ ਕੇਂਦਰੀ ਜੇਲ ਹੁਸ਼ਿਆਰਪੁਰ ਤੋ ਜਮਾਨਤ ਪਰ ਬਾਹਰ ਆਇਆ ਸੀ।

ਗ੍ਰਿਫਤਾਰ ਕੀਤਾ ਦੋਸ਼ੀ:-

ਅਮਨਦੀਪ ਸਿੰਘ ਉਰਫ ਅਮਨ ਪੁੱਤਰ ਹਰਜਿੰਦਰ ਸਿੰਘ ਵਾਸੀ ਫਤਿਹਗੜ ਚੂੜੀਆਂ ਥਾਣਾ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ

ਬ੍ਰਾਮਦਗੀ:-ਖੋਹ ਕੀਤਾ ਮੁਬਾਇਲ ਫੋਨ Realme C-53 ਰੰਗ ਗੋਲਡਨ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top