ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ

ਹੁਸ਼ਿਆਰਪੁਰ (ਸੋਨੂ ਥਾਪਰ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2024 ਦੇ ਨਤੀਜੇ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ (ਜਿਲ੍ਹਾ ਹੁਸ਼ਿਆਰਪੁਰ ) ਨੇ ਪੜ੍ਹਾਈ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਿਰਜੇ ਹਨ।ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 110 ਵਿਦਿਆਰਥੀਆਂ ਨੇ ਭਾਗ ਲਿਆ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਵਿੱਚ ਪਹਿਲੇ ਛੇ ਸਥਾਨ ਹਾਸਲ ਕਰਨ ਵਾਲੇ ਵਿੱਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਵੇਰ ਦੀ ਸਭਾ ਵਿੱਚ ਹੈੱਡਮਾਸਟਰ ਸ਼੍ਰੀ ਰਾਮ ਭਜਨ ਚੌਧਰੀ ਜੀ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਸੋਨੂੰ ਕੁਮਾਰ, ਉਪ ਪ੍ਰਧਾਨ ਸ਼੍ਰੀਮਤੀ ਨੀਰਜਾ ਕੁਮਾਰੀ, ਮੈਂਬਰ ਸ਼੍ਰੀ ਅਜੈ ਕੁਮਾਰ, ਸ਼੍ਰੀਮਤੀ ਮੀਨੂ ਅਤੇ ਸਮੂਹ ਸਟਾਫ਼ ਦੁਆਰਾ ਸਨਮਾਨਿਤ ਕੀਤਾ ਗਿਆ।

ਸਕੂਲ ਦੀਆਂ ਤਿੰਨ ਹੋਣਹਾਰ ਵਿੱਦਿਆਰਥਣਾਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ। 16 ਵਿੱਦਿਆਰਥੀਆਂ ਨੇ 90% ਤੋਂ 94% ਅੰਕ ਪ੍ਰਾਪਤ ਕੀਤੇ, 22 ਵਿੱਦਿਆਰਥੀਆਂ ਨੇ 80% ਤੋਂ 89% ਅੰਕ ਪ੍ਰਾਪਤ ਕੀਤੇ ਅਤੇ 26 ਵਿਦਿਆਰਥੀਆਂ ਨੇ 70% ਤੋਂ 79% ਅੰਕ ਪ੍ਰਾਪਤ ਕੀਤੇ। ਦਸਵੀਂ ਦੀ ਵਿੱਦਿਆਰਥਣ ਨਿਧੀ ਸਪੁੱਤਰੀ ਸ਼੍ਰੀ ਜਤਿੰਦਰ ਕੁਮਾਰ ਨੇ 625/650 ਅੰਕ ਪ੍ਰਾਪਤ ਕਰਕੇ ਪਹਿਲਾ, ਭਾਰਤੀ ਚੌਧਰੀ ਸਪੁੱਤਰੀ ਸ਼੍ਰੀ ਲੇਖ ਰਾਜ ਨੇ 624/650 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸ਼ਾਇਨਾ ਸਪੁੱਤਰੀ ਸ਼੍ਰੀ ਪਵਨ ਕੁਮਾਰ ਨੇ 623/650 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਹੈਡਮਾਸਟਰ ਸ਼੍ਰੀ ਰਾਮ ਭਜਨ ਚੌਧਰੀ ਜੀ ਨੇ ਸਵੇਰ ਦੀ ਸਭਾ ਵਿੱਚ ਸੰਬੋਧਿਤ ਕਰਦੇ ਹੋਏ ਵਿੱਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿੱਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top