ਟਾਂਡਾ ਪੁਲਿਸ ਵੱਲੋ ਨਸ਼ਾ ਵੇਚਣ ਵਾਲੀਆ ਦੋ ਦੋਸ਼ਣਾ ਅਤੇ ਇੱਕ ਮੁੱਕਦਮੇ ਵਿੱਚ ਨਾਮਜਦ ਦੋਸ਼ੀ ਗ੍ਰਿਫਤਾਰ

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।

ਮਿਤੀ 8-6-2024 ਨੂੰ ਏ ਐਸ.ਆਈ ਅਮਰਜੀਤ ਸਿੰਘ ਨੰਬਰ 540/ਜੇ ਆਰ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਸਾਂਸੀਆਂ ਮੁਹੱਲਾ ਟਾਂਡਾ ਪਾਸ ਮੌਜੂਦ / ਸੀ ਤਾਂ ਸੜਕ ਕਿਨਾਰੇ ਗਲੀ ਵਿੱਚ ਖੜੀ ਇੱਕ ਔਰਤ ਰੀਨਾ ਪਤਨੀ ਕੁਲਦੀਪ ਵਾਸੀ ਸਾਸੀਆ ਮੁੱਹਲਾ ਟਾਂਡਾ ਬਾਣਾ ਟਾਂਡਾ ਜਿਲਾ ਹੁਸਿਆਰਪੁਰ ਜਿਸ ਨੇ ਆਪਣੇ ਹੱਥ ਵਿੱਚ ਪੋਟਲੀ ਫੜੀ ਹੋਈ ਸੀ ਜਿਸ ਨੂੰ ਕਾਬੂ ਕਰਕੇ ਉਸ ਪਾਸੋ 230 ਨਸ਼ੀਲੀਆ ਗੋਲੀਆ ਅਤੇ 560 ਨਸ਼ੀਲੇ ਕੈਪਸੂਲ ਬ੍ਰਾਮਦ ਕੀਤੇ ਗਏ ।ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।

ਮਿਤੀ 8-6-2024 ਨੂੰ ਏ ਐਸ.ਆਈ ਬਲਬੀਰ ਸਿੰਘ ਨੰਬਰ 319/ਹੁਸ਼ਿ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਟਾਹਲੀ ਮੋੜ ਚੰਡੀਗੜ੍ਹ ਕਲੋਨੀ ਟਾਂਡਾ ਪਾਸ ਮੌਜੂਦ ਸੀ ਤਾਂ ਚੰਡੀਗੜ੍ਹ ਕਲੋਨੀ ਵਲੋ ਇੱਕ ਔਰਤ ਰਾਣੀ ਪਤਨੀ ਜੀਤ ਲਾਲ ਵਾਸੀ ਚੰਡੀਗੜ੍ਹ ਕਲੋਨੀ ਥਾਣਾ ਟਾਂਡਾ ਹੁਸ਼ਿਆਰਪੁਰ ਜਿਸ ਨੇ ਹੱਥ ਵਿਚ ਇੱਕ ਵਜਨਦਾਰ ਪੋਟਲੀ ਫੜੀ ਸੀ ਜਿਸ ਨੂੰ ਪੈਦਲ ਆਉਦੀ ਨੂੰ ਕਾਬੂ ਕਰਕੇ ਉਸ ਪਾਸੋਂ 65 ਨਸ਼ੀਲੀਆ ਗੋਲੀਆਂ ਅਤੇ 06 ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ ।ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।

ਮਿਤੀ 8-6-2024 ਨੂੰ ਐਸ.ਆਈ ਗੋਬਿੰਦਰ ਸਿੰਘ ਨੰਬਰ 175/ਜੇ ਆਰ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਇਲਾਕਾ ਥਾਣਾ ਟਾਂਡਾ ਮੌਜੂਦ ਸੀ ਤਾ ਮੁੱਕਦਮਾ ਨੰਬਰ 31 ਮਿਤੀ 3-2-24 ਅ/ਧ 22/29-61-85 NDPS ACT ਥਾਣਾ ਟਾਡਾ ਜਿਲਾ ਹੁਸ਼ਿਆਰਪੁਰ ਵਿੱਚ ਨਾਮਜਦ ਦੋਸੀ ਬਲਵਿੰਦਰ ਸਿੰਘ ਉਰਵ ਗੋਰਾ ਪੁੱਤਰ ਸਰਦੂਲ ਸਿੰਘ ਵਾਸੀ ਭੇਟ ਪੱਤਣ ਥਾਣਾ ਸ੍ਰੀ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ।ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਗਿਆ ।ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।

ਦਰਜ ਮੁਕੱਦਮਾ:- ਮੁਕੱਦਮਾ ਨੰਬਰ 130 ਮਿਤੀ 08-06-24 ਅ/ਧ 22-61-85 NDPS ACT ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।

ਗ੍ਰਿਫਤਾਰ ਦੋਸ਼ :1. ਰੀਨਾ ਪਤਨੀ ਕੁਲਦੀਪ ਵਾਸੀ ਸਾਂਸੀਆਂ ਮੁਹੱਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ।

(ਬ੍ਰਾਮਦਗੀ):- 230 ਨਸ਼ੀਲੀਆਂ ਗੋਲੀਆਂ ਅਤੇ 560 ਨਸ਼ੀਲੇ ਕੈਪਸੂਲ।

ਦਰਜ ਮੁਕੱਦਮਾ:- ਮੁਕੱਦਮਾ ਨੰਬਰ 131 ਮਿਤੀ 08-06-24 ਅ/ਧ 22-61-85 NDPS ACT ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।

ਗ੍ਰਿਫਤਾਰ ਦੋਸ਼ਣ : 1. ਰਾਣੀ ਪਤਨੀ ਜੀਤ ਲਾਲ ਵਾਸੀ ਚੰਡੀਗੜ੍ਹ ਕਲੋਨੀ ਥਾਣਾ ਟਾਂਡਾ ਹੁਸ਼ਿਆਰਪੁਰ।

(ਬ੍ਰਾਮਦਗੀ):- 65 ਨਸ਼ੀਲੀਆ ਗੋਲੀਆ ਅਤੇ 06 ਨਸ਼ੀਲੇ ਟੀਕੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top