ਜਲੰਧਰ- ਜਿਲ੍ਹਾ ਹੁਸ਼ਿਆਰਪੁਰ ਦੇ ਕਿਸਾਨ ਸ. ਮਨਜੀਤ ਸਿੰਘ ਪਿਤਾ ਸ. ਕੇਹਰ ਸਿੰਘ ਪਿੰਡ ਮੱਦਾ ਨੇ ਪੰਜਾਬ ਦੇ ਵਿੱਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਦੇ ਸਰੀ ਨੇੜੇ ਬਲੂ ਬੇਰੀ ਦਾ ਫਾਰਮ ਹਾਊਸ ਤਿਆਰ ਕੀਤਾ। ਕਿਸਾਨ ਮਨਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਪਿੰਡ ਮੱਦਾ ਤੋਂ ਹੀ ਚੌਲਾਂ ਦਾ ਸੇਲਰ ਲਗਾ ਕੇ ਕੀਤੀ। ਸੇਲਰ ਦੇ ਨਾਲ-ਨਾਲ ਆਪਣੇ ਪਿੰਡ ਦੀ ਖੇਤੀ ਦੇ ਨਾਲ ਦਾਣਾ ਮੰਡੀ ਵਿੱਚ ਕਰੀਬ 40 ਸਾਲ ਕੰਮ ਕੀਤਾ।

ਪੰਜਾਬ ਵਿੱਚ ਕਾਰੋਬਾਰ ਸੈਟ ਕਰਨ ਤੋਂ ਬਾਅਦ 2007 ਸ. ਮਨਜੀਤ ਸਿੰਘ ਅਤੇ ਉਨ੍ਹਾਂ ਦਾ ਬੇਟਾ ਹਰਦੀਪ ਸਿੰਘ ਗੇਹਲੇਨ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਨੇਡਾ ਦੇ ਗੇਹਲੇਨ ਫਾਰਮ ਹਾਊਸ ਤੋਂ ਸ਼ੁਰੂ ਕੀਤੀ। ਬਲੂਬੇਰੀ ਫਾਰਮ ਦੇ ਨਾਲ ਨਾਲ ਕਿਸਾਨੀ ਦੇ ਹੋਰ ਕਿੱਤੇ ਵੀ ਇਸ ਫਾਰਮ ਹਾਊਸ ਵਿੱਚ ਉਪਲੱਧ ਹਨ।

ਵਿਸ਼ੇਸ਼ ਗੱਲ ਇਹ ਹੈ ਕਿ ਸਰਦਾਰ ਕੇਹਰ ਸਿੰਘ ਗੇਹਲੇਨ ਜੋ ਅੱਜ ਕਰੀਬ 100 ਸਾਲ ਦੇ ਕਰੀਬ ਹੋ ਗਏ ਹਨ, ਅੱਜ ਵੀ ਉਹ ਦੋ ਤਿੰਨ ਘੰਟੇ ਇਸ ਫਾਰਮ ਹਾਊਸ ਵਿੱਚ ਕੰਮ ਕਰਦੇ ਹਨ। ਸਰਦਾਰ ਕੇਹਰ ਸਿੰਘ ਦੀ ਧਰਮ ਪਤਨੀ ਤੇਜ ਕੌਰ ਘਰ ਦੀ ਰਸੋਈ ਦੀ ਸਾਰੀ ਜਿੰਮੇਵਾਰੀ ਸੰਭਾਲਦੀ ਹੈ। ਸਰਦਾਰ ਕੇਹਰ ਸਿੰਘ ਦੇ ਖੁਸ਼ਹਾਲ ਪਰਿਵਾਰ ਵਿੱਚ ਉਨਾਂ ਦੀ ਨੂੰਹ ਅਮਰਜੀਤ ਕੌਰ ਉਹਨਾਂ ਦੀ ਪੋਤ ਨੂੰਹ ਜਸਦੀਪ ਕੌਰ ਸਾਰੇ ਰਲ ਕੇ ਘਰ ਨੂੰ ਚਲਾਉਂਦੇ ਹਨ। ਹਰਦੀਪ ਸਿੰਘ ਦੇ ਬੱਚੇ ਵੀ ਇਸ ਫਾਰਮ ਹਾਊਸ ਵਿੱਚ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਹਨ।

ਹਰਦੀਪ ਸਿੰਘ ਗੇਹਲੇਨ ਇਸ ਫਾਰਮ ਹਾਊਸ ਦੇ ਨਾਲ ਨਾਲ ਇੱਕ ਆਪਣਾ ਡਰਾਈਵਿੰਗ ਸਕੂਲ ਵੀ ਚਲਾਉਂਦੇ ਹਨ ਅਤੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਦੇ ਹਨ। ਬਲੂਬੇਰੀ ਇੱਕ ਬਹੁਤ ਹੀ ਲਾਭਦਾਇਕ ਫਲ ਹੈ ਜੋ ਸਰਦਾਰ ਕੇਹਰ ਸਿੰਘ ਦੇ ਸਾਰੇ ਪਰਿਵਾਰ ਨੇ ਮਿਲ ਕੇ ਇਸ ਬਲੂਬੇਰੀ ਦੇ ਫਾਰਮ ਨੂੰ ਮਾਰਕੀਟ ਵਿੱਚ ਉਤਾਰਿਆ ਹੈ। ਕਨੇਡਾ ਦੇ ਹੋਰ ਵੀ ਫਾਰਮ ਹਾਊਸ ਵਾਲੇ ਆ ਕੇ ਇਹਨਾਂ ਕੋਲੋਂ ਬਲੂਬੇਰੀ ਦੀ ਜਾਣਕਾਰੀ ਹਾਸਿਲ ਕਰਦੇ ਹਨ।

ਮਿੱਠਾ, ਖੱਟਾ ਤੇ ਰਸੀਲਾ ਇਹ ਫਲ ਨਾ ਸਿਰਫ ਖਾਣ ‘ਚ ਸਵਾਦਿਸ਼ਟ ਹੈ, ਸਗੋਂ ਸਿਹਤ ਦੇ ਲਿਹਾਜ਼ ਨਾਲ ਵੀ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ। ਭਾਵੇਂ ਇਹ ਦੂਜੇ ਫਲਾਂ ਦੇ ਮੁਕਾਬਲੇ ਥੋੜਾ ਮਹਿੰਗਾ ਹੈ, ਪਰ ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਬਲੂਬੇਰੀ ਖਾਣ ਦੇ ਅਜਿਹੇ ਹੈਰਾਨੀਜਨਕ ਫਾਇਦੇ ਦੱਸਾਂਗੇ ਜਿਸ ਤੋਂ ਬਾਅਦ ਤੁਹਾਨੂੰ ਵੀ ਇਸ ‘ਤੇ ਪੈਸਾ ਖਰਚ ਕਰਨ ਬਾਰੇ ਦੋ ਵਾਰ ਨਹੀਂ ਸੋਚਣਾ ਪਏਗਾ। ਆਓ ਜਾਣਦੇ ਹਾਂ ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ, ਮੈਂਗਨੀਜ਼, ਫਾਈਬਰ ਅਤੇ ਕਈ ਜ਼ਰੂਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਇਸ ਫਲ ਨੂੰ ਖਾਣ ਨਾਲ ਸਾਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ।

ਭਾਰ ਘਟਾਉਣ ’ਚ ਮਦਦਗਾਰ
ਬਲੂਬੇਰੀ ਵਿੱਚ ਕੈਲੋਰੀ ਘੱਟ ਹੁੰਦੀ ਹੈ ਪਰ ਇਸ ਵਿੱਚ ਫਾਈਬਰ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਅਤੇ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ ਅਤੇ ਜ਼ਿਆਦਾ ਖਾਣ ਤੋਂ ਬਚੋਗੇ। ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਐਂਥੋਸਾਇਨਿਨ ਨਾਂ ਦਾ ਤੱਤ ਵੀ ਪਾਇਆ ਜਾਂਦਾ ਹੈ, ਜੋ ਭਾਰ ਨੂੰ ਕੰਟਰੋਲ ‘ਚ ਰੱਖਣ ‘ਚ ਬਹੁਤ ਮਦਦਗਾਰ ਹੁੰਦਾ ਹੈ।

ਦਿਲ ਲਈ ਫ਼ਾਇਦੇਮੰਦ
ਬਲੂਬੇਰੀ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ‘ਚ ਬਹੁਤ ਫ਼ਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ। ਵਿਟਾਮਿਨ ਸੀ, ਵਿਟਾਮਿਨ ਬੀ6, ਐਂਥੋਸਾਈਨਿਨ, ਪੋਟਾਸ਼ੀਅਮ ਅਤੇ ਫਾਈਬਰ ਦੀ ਮੌਜੂਦਗੀ ਇਸ ਨੂੰ ਦਿਲ ਲਈ ਸਿਹਤਮੰਦ ਬਣਾਉਂਦੀ ਹੈ।
ਬਿਹਤਰ ਪਾਚਨ
ਬਲੂਬੇਰੀ ਦਾ ਸੇਵਨ ਪਾਚਨ ਕਿਰਿਆ ਦੇ ਨਜ਼ਰੀਏ ਤੋਂ ਵੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਖਾਣ ਨਾਲ ਪੇਟ ਦਰਦ, ਗੈਸ, ਐਸੀਡਿਟੀ ਅਤੇ ਬਦਹਜ਼ਮੀ ਦੂਰ ਹੁੰਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ।
ਦਿਮਾਗ ਲਈ ਫ਼ਾਇਦੇਮੰਦ
ਬਲੂਬੇਰੀ ‘ਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਈ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਇਹ ਤਣਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ ਅਤੇ ਫਾਈਟੋਨਿਊਟ੍ਰੀਐਂਟਸ ਸੈਂਟਰਲ ਨਰਵਸ ਸਿਸਟਮ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।
ਸਿਹਤਮੰਦ ਸਕਿਨ
ਬਲੂਬੇਰੀ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਈ ਅਤੇ ਬਹੁਤ ਸਾਰੇ ਸ਼ਾਨਦਾਰ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਤੁਹਾਡੀ ਉਮਰ ਦੇ ਨਾਲ-ਨਾਲ ਸਕਿਨ ਨੂੰ ਸਿਹਤਮੰਦ ਰੱਖਣ ਲਈ ਕੰਮ ਕਰਦੇ ਹਨ।
