ਕਾਂਗੜਾ (ਸੋਨੂੰ ਥਾਪਰ) – ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਕਾਂਗੜਾ ਅਧੀਨ ਆਉਦੇ ਪਿੰਡ ਜਨਡੌਰ ਵਿਖੇ ਮਹੇਸ਼ਵਰ ਧਾਮ ਦੇ ਮੁੱਖ ਮਹੰਤ ਕਾਸ਼ੀ ਵਾਲੇ ਤਿ੍ਪਾਠੀ ਮਹਾਰਾਜ ਜੀ ਦੀ ਤਰਫ਼ ਤੋਂ ਮਹਾਮਾਈ ਦੇ ਨਵਰਾਤਿਆਂ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਜਨਡੌਰ ਦੀ ਮਹਿਲਾਂ ਮੰਡਲ ਦੀ ਤਰਫ਼ ਤੋਂ ਸਵੇਰ ਤੋਂ ਹੀ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ।

ਇਸ ਮੌਕੇ ਤੇ ਮਹੇਸ਼ਵਰ ਧਾਮ ਦੇ ਮੁੱਖ ਮਹੰਤ ਕਾਸ਼ੀ ਵਾਲੇ ਤਿ੍ਪਾਠੀ ਮਹਾਰਾਜ ਜੀ ਨੇ ਮੀਡੀਆ ਰਾਹੀਂ ਮਾਤਾ ਦੇ ਭਗਤਾਂ ਅਤੇ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਕਿ ਆਉ ਆਪਾਂ ਸਾਰੇ ਲੋਕ ਨਵੇ ਸਾਲ ਚ ਇੱਕ ਪ੍ਤਿਗਿਆ ਕਰੀਏ ਕਿ ਅਸੀਂ ਸਾਰੇ ਆਪਸੀ ਮਨ ਮਿਟਾਓ ਭੁੱਲ ਕੇ ਅਤੇ ਲੜਾਈ ਝਗੜੇ ਤੋਂ ਦੂਰ ਰਹਿਕੇ, ਅਸੀਂ ਆਪਣਾ ਜੀਵਨ ਸੁੱਖੀ ਬਣਾਏ। ਅੰਤ ਚ ਮਹੇਸ਼ਵਰ ਧਾਮ ਦੇ ਮੁੱਖ ਮਹੰਤ ਕਾਸ਼ੀ ਵਾਲੇ ਤਿ੍ਪਾਠੀ ਮਹਾਰਾਜ ਜੀ ਨੇ ਆਪਣੇ ਵੱਲੋਂ ਸੰਗਤਾ ਨੂੰ ਨਵਰਾਤਿਆਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।
