ਸ਼ਹੀਦ ਸਰਵਣ ਕੁਮਾਰ ਸ਼ਰਮਾ ਦੀ ਸ਼ਹੀਦੀ ਤੋਂ ਪਰਿਵਾਰ ਕੀ ਹੋਇਆ ਹਾਲ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਸਰਵਣ ਸਿੰਘ ਪਿੰਡ ਭੰਗਾਲਾ ਨੇੜੇ ਮੁਕੇਰੀਆਂ,  ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਸਰਵਣ ਸਿੰਘ 22/02/1992 ਨੂੰ 68 ਬਟਾਲੀਅਨ ਜਲੰਧਰ ਵਿੱਚ ਭਰਤੀ ਹੋ ਗਿਆ। 1992 ਵਿੱਚ ਭਾਰਤੀ ਹੋਣ ਤੋਂ ਬਾਅਦ ਸਰਵਣ ਕੁਮਾਰ ਗਰੁੱਪ ਸੈਂਟਰ ਗਾਂਧੀ ਨਗਰ ਟ੍ਰੇਨਿੰਗ ਲਈ ਚਲੇ ਗਏ। ਗਰੁੱਪ ਸੈਂਟਰ ਗਾਂਧੀ ਨਗਰ ਸੀਆਰਪੀਐਫ ਦਾ ਇੱਕ ਬਹੁਤ ਵਧੀਆ ਟ੍ਰੇਨਿੰਗ ਸੈਂਟਰ ਹੈ। ਟਰੇਨਿੰਗ ਦੇ ਸਮੇਂ ਵੀ ਸਰਵਣ ਕੁਮਾਰ ਨੇ ਇੱਕ ਚੰਗੇ ਕਮਾਂਡਰ ਦੀ ਤਰਾਂ ਟ੍ਰੇਨਿੰਗ ਹਾਸਲ ਕੀਤੀ। ਸਰਵਣ ਕੁਮਾਰ ਦੇ ਉਸਤਾਦ ਹਮੇਸ਼ਾ ਉਸ ਨੂੰ ਕਮਾਂਡੋ ਕਹਿ ਕੇ ਹੀ ਬੁਲਾਉਦੇ ਸਨ। ਇਹ ਜਵਾਨ ਇੱਕ ਬਹੁਤ ਹੀ ਆਗਿਆਕਾਰੀ ਸੀ। ਸਰਵਣ ਕੁਮਾਰ ਹਮੇਸ਼ਾ ਆਪਣੇ ਉਸਤਾਦਾਂ ਨੂੰ ਪੁੱਛਦਾ ਸੀ ਕਿ ਮੈਂ ਫੀਲਡ ਵਿੱਚ ਕਦੋਂ ਜਾਵਾਂਗਾ ਅਤੇ ਕਦੋਂ ਮੈਂ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਸਬਕ ਸਿਖਾ ਸਕਾਂਗਾ, ਜੋ ਮੇਰੇ ਦੇਸ਼ ਦੇ ਦੁਸ਼ਮਣ ਹਨ। ਟਰੇਨਿੰਗ ਤੋਂ ਬਾਅਦ ਸਰਵਣ ਕੁਮਾਰ ਉੜੀਸਾ ਦੇ ਮੋਮਬਾਦੀਆਂ ਵਿੱਚ ਚਲੇ ਗਏ। ਨਵੇਂ ਸਿਪਾਹੀ ਹੋਣ ਕਰਕੇ ਉੜੀਸਾ ਵਿੱਚ ਇਹਨਾਂ ਨੇ ਦੇਸ਼ ਦੇ ਦੁਸ਼ਮਣਾਂ ਨੂੰ ਕਾਫੀ ਖਦੇੜਿਆ। ਉੜੀਸਾ ਦੇ ਸੰਘਣੇ ਜੰਗਲਾਂ ਵਿੱਚ ਸਰਵਣ ਕੁਮਾਰ ਇੱਕ ਬੜੇ ਫਾਈਟਰ ਵਿੱਚ ਜਾਣੇ ਜਾਂਦੇ ਸਨ।

88 ਤੋਂ ਬਾਅਦ ਸੀਆਰਪੀਐਫ ਦੀਆਂ ਡਿਊਟੀਆਂ ਨੂੰ ਦੇਖ ਕੇ ਸਰਵਣ ਕੁਮਾਰ ਨੇ ਮਨ ਬਣਾਇਆ ਸੀ ਕਿ ਮੈਂ ਸੀਆਰਪੀਐਫ ਵਿੱਚ ਭਰਤੀ ਹੋਣਾ ਹੈ। 68 ਬਟਾਲੀਅਨ ਜਲੰਧਰ ਵਿੱਚ ਕਾਫੀ ਵਧੀਆ ਡਿਊਟੀਆਂ ਨਿਭਾ ਚੁੱਕੀ ਸੀ। ਸ਼ਹੀਦ ਸਰਵਣ ਕੁਮਾਰ ਇੱਕ ਕਮਾਂਡੋ ਦੀ ਤਰ੍ਹਾਂ ਇੱਕ ਸਿਪਾਹੀ ਸੀ ਸਰਵਣ ਕੁਮਾਰ ਨੂੰ ਹਮੇਸ਼ਾ ਸੀਆਰਪੀਐਫ ਦੇ ਅਫਸਰ ਸਖਤ ਡਿਊਟੀ ਤੇ ਤਾਇਨਾਤ ਕਰਦੇ ਸਨ ਸੀਆਰਪੀਐਫ ਦੇ ਸਪੈਸ਼ਲ ਆਪਰੇਸ਼ਨ ਵਿੱਚ ਵੀ ਕਾਫੀ ਕੰਮ ਕੀਤਾ। ਸਰਵਣ ਸਿੰਘ ਦੀ ਬਟਾਲੀਅਨ ਉਸ ਜਗ੍ਹਾ ਤੋਂ ਮੂਵ ਕਰਕੇ ਸ੍ਰੀਨਗਰ ਚਲੀ ਗਈ। ਸਰਵਣ ਕੁਮਾਰ ਹਰ ਰੋਜ਼ ਪਹਿਲਾਂ ਦੀ ਤਰ੍ਹਾਂ ਆਪਣੇ ਘਰ ਵੀ ਫੋਨ ਕਰਦੇ ਸਨ। 1999 ਵਿੱਚ ਸਰਵਣ ਕੁਮਾਰ ਸ਼੍ਰੀਨਗਰ ਦੀਆਂ ਪਹਾੜੀਆਂ ਵਿੱਚ ਪਹੁੰਚ ਗਏ ਅਤੇ ਨਾਲ ਹੀ ਘਰਦਿਆਂ ਨੇ ਉਹਨਾਂ ਦਾ ਵਿਆਹ ਸੋਨੀਆ ਸ਼ਰਮਾ ਨਾਲ ਕਰ ਦਿੱਤਾ। 2000 ਵਿੱਚ ਸਰਵਣ ਕੁਮਾਰ ਦੇ ਘਰ ਬੇਟੇ ਨੇ ਜਨਮ ਲਿਆ ਅਤੇ ਆਪਣੀ ਬਟਾਲੀਅਨ ਵਿੱਚ ਇਸ ਦੀ ਖੁਸ਼ੀ ਵੀ ਮਨਾਈ। ਕੁਝ ਸਮੇਂ ਬਾਅਦ ਸਰਵਣ ਕੁਮਾਰ ਛੁੱਟੀ ਲੈ ਕੇ ਆਪਣੇ ਬੇਟੇ ਨੂੰ ਦੇਖਣ ਪਿੰਡ ਭੰਗਾਲਾ ਆਏ।

ਸਰਵਣ ਕੁਮਾਰ ਦੇ ਘਰਦਿਆਂ ਨੇ ਘਰੇਲੂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਗਰੁੱਪ ਸੈਟਰ ਜਲੰਧਰ ਕੁਆਟਰ ਵਿੱਚ ਚੱਲੇ ਗਏ। ਸਰਵਣ ਕੁਮਾਰ ਦੇ ਘਰ ਫਿਰ ਦੂਜੇ ਬੇਟੇ ਨੇ ਜਨਮ ਲਿਆ। ਸਰਵਣ ਕੁਮਾਰ ਗਰੁੱਪ ਸੈਟਰ ਵਿੱਚ ਹੀ ਆਪਣੀ ਛੁੱਟੀ ਕੱਟ ਕੇ ਵਾਪਸ ਚੱਲੇ ਜਾਂਦੇ। ਉਨ੍ਹਾਂ ਦੀ ਪਤਨੀ ਸੋਨੀਆ ਗਰੁੱਪ ਸੈਟਰ ਵਿੱਚ ਰਹਿ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲੱਗੀ। ਪਰ ਸੀਆਰਪੀਐਫ ਦੀ ਯੂਨਿਟ ਵਿੱਚ ਸਰਵਣ ਕੁਮਾਰ ਕੁਝ ਬਿਮਾਰ ਰਹਿਣ ਲੱਗ ਪਏ। ਸੀਆਰਪੀਐਫ ਦੀ ਯੂਨਿਟ ਵਿੱਚ ਇਹਨਾਂ ਨੇ ਆਪਣਾ ਇਲਾਜ ਵੀ ਸ਼ੁਰੂ ਕਰਵਾ ਦਿੱਤਾ। ਉਧਰੋਂ ਇਹਨਾਂ ਦੀ ਪਤਨੀ ਵੀ ਬਿਮਾਰ ਰਹਿਣ ਲੱਗੀ ਪਰ ਘਰਦਿਆਂ ਵੱਲੋਂ ਇਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਰੋਜ਼ ਦੀ ਤਰ੍ਹਾਂ ਇਹ ਘਰ ਫੋਨ ਕਰਦੇ ਅਤੇ ਆਖਰੀ ਦਿਨ ਵੀ ਜਦੋਂ ਫੋਨ ਕੀਤਾ ਤਾਂ ਇਹਨਾਂ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਣਗੇ। ਉਸੇ ਦਿਨ ਰਾਤ ਨੂੰ ਕਮਾਂਡੋ ਨੂੰ ਹਾਰਟ ਅਟੈਕ ਆ ਗਿਆ ਅਤੇ ਉਹ ਸੀਆਰਪੀਐਫ ਨੂੰ ਅਲਵਿਦਾ ਕਰ ਗਏ। ਇਹ ਖਬਰ ਰਾਤ ਸਾਢੇ ਤਿੰਨ ਵਜੇ ਉਹਨਾਂ ਦੀ ਪਤਨੀ ਸੋਨੀਆ ਨੂੰ ਦੱਸੀ ਗਈ। ਉਹਨਾਂ ਦੀ ਪਤਨੀ ਬੇਹੋਸ਼ ਹੋ ਗਈ। ਆਂਢ ਗੁਆਢ ਨੇ ਉਹਨਾਂ ਨੂੰ ਸੰਭਾਲਿਆ ਤੇ ਹੋਸ਼ ਵਿੱਚ ਲਿਆਂਦਾ ਤੇ ਹੌਸਲਾ ਦਿੱਤਾ ਕਿ ਉਹਨਾਂ ਦੀ ਮੌਤ ਨਹੀਂ ਹੋਈ ਉਹ ਹਲੇ ਸੀਰੀਅਸ ਹੈ। ਦਿਨ ਚੜਦੇ ਨੂੰ ਇੱਕ ਸੀਆਰਪੀਐਫ ਦਾ ਜਵਾਨ ਵੀ ਆ ਗਿਆ ਅਤੇ ਕੁਝ ਗਰੁੱਪ ਸੈਂਟਰ ਦੀਆਂ ਮਹਿਲਾ ਅਧਿਕਾਰੀਆਂ ਵੀ ਸੋਨੀਆ ਦੇ ਘਰ ਪਹੁੰਚ ਗਈਆਂ ਅਤੇ ਕਮਾਂਡੋ ਦੀ ਪਤਨੀ ਸੋਨੀਆ ਨੂੰ ਸੰਭਾਲਣ ਵਿੱਚ ਲੱਗ ਗਈਆਂ।

ਦੂਸਰੇ ਦਿਨ ਸੀਆਰਪੀਐਫ ਦੀ ਗੱਡੀ ਸਰਵਣ ਕੁਮਾਰ ਨੂੰ ਤਿਰੰਗੇ ਵਿੱਚ ਲਪੇਟ ਕੇ ਪਿੰਡ ਲੈ ਆਈ। ਪਿੰਡ ਵਿੱਚ ਵੀ ਗਮਗੀਨ ਮਾਹੌਲ ਹੋ ਗਿਆ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਕਮਾਂਡੋ ਨੂੰ ਸਲਾਮੀ ਦਿੱਤੀ ਅਤੇ ਅਗਨੀ ਭੇਟ ਕਰ ਦਿੱਤਾ। ਸੀਆਰਪੀਐਫ ਦੇ ਅਫਸਰਾਂ ਨੇ ਸੋਨੀਆ ਦੇ ਕੁਝ ਪੇਪਰਾਂ ਤੇ ਸਾਈਨ ਲਏ ਅਤੇ ਚਲੇ ਗਏ। ਪਰ ਸੋਨੀਆ ਤੇ ਇੱਕ ਦੂਸਰਾ ਪਹਾੜ ਡਿੱਗ ਗਿਆ ਜਦੋਂ ਉਸਦੇ ਸੋਹਰੇ ਪਰਿਵਾਰ ਨੇ ਉਸ ਨੂੰ ਘਰੋਂ ਜਾਣ ਲਈ ਕਹਿ ਦਿੱਤਾ  ਕਮਾਂਡੋ ਦੀ ਪਤਨੀ ਸੋਨੀਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਰੁੱਪ ਸੈਂਟਰ ਜਲੰਧਰ ਵਾਪਸ ਆ ਗਈ। ਹੁਣ ਆਪਣੇ ਬੱਚਿਆਂ ਨਾਲ ਗਰੁੱਪ ਸੈਂਟਰ ਜਲੰਧਰ ਵਿੱਚ ਸਮਾਂ ਬਤੀਤ ਕਰ ਰਹੀ ਹੈ। ਘੱਟ ਪੈਨਸ਼ਨ ਹੋਣ ਕਰਕੇ ਉਸਦਾ ਬੱਚਿਆਂ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਪਰ ਫਿਰ ਵੀ ਸੋਨੀਆ ਕੁਝ ਕਰਜਾ ਲੈ ਕੇ ਬੱਚਿਆਂ ਨੂੰ ਪੜਾ ਰਹੀ ਹੈ ਅਤੇ ਚੰਗੀ ਪਰਵਰਿਸ਼ ਕਰ ਰਹੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top