ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਆਰੰਭ

ਰਮੇਸ਼ ਮਿੱਤਲ ਚੇਅਰਮੈਨ ਐਲ.ਪੀ.ਯੂ. ਨੇ ਆਪਣੇ ਕਰ ਕਮਲਾਂ ਨਾਲ ਕੀਤਾ ਉਦਘਾਟਨ

ਜਲੰਧਰ – ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਕਲਾ ਤੇ ਕਲਾਕਾਰ ਮੰਚ ਵਲੋਂ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਸ਼ੁਰੂ ਹੋਈ ਹੈ। ਇਸ ਦਾ ਉਦਘਾਟਨ ਰਮੇਸ਼ ਮਿੱਤਲ ਚੇਅਰਮੈਨ ਐਲ.ਪੀ.ਯੂ. ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਪ੍ਰਦਰਸ਼ਨੀ ਵਿਚ ਜ਼ਿੰਦਗੀ ਦੇ ਅਨੇਕ ਰੰਗਾਂ ਦਾ ਖ਼ੂਬਸੂਰਤ ਗੁਲਦਸਤਾ ਆਪਣੀਆਂ ਕਲਾ-ਕ੍ਰਿਤਾਂ ਨਾਲ ਪੇਸ਼ ਕੀਤਾ। ਇਸ ਪ੍ਰਦਰਸ਼ਨੀ ਵਿਚ ਰਣਜੋਧ ਸਿੰਘ ਲੁਧਿਆਣਾ, ਰਵੀ ਰਵਿੰਦਰ ਲੁਧਿਆਣਾ, ਅੱਖਰਕਾਰ ਕੰਵਰਦੀਪ ਸਿੰਘ ਕਪੂਰਥਲਾ, ਇੰਦਰਜੀਤ ਸਿੰਘ ਜਲੰਧਰ, ਆਰਟਿਸਟ ਵਰੁਣ ਟੰਡਨ ਨੇ ਆਪਣੀਆਂ ਕਲਾ-ਕ੍ਰਿਤਾਂ ਰਾਹੀਂ ਲੋਕ-ਜਨਜੀਵਨ ਦੀਆਂ ਸਰਸਰੀ ਨਜ਼ਰ ਨਾਲ ਦਿਖਾਈ ਨਾ ਦੇਣ ਵਾਲੀਆਂ ਬਾਰੀਕ ਪਰਤਾਂ ਨੂੰ ਆਪਣੀ ਬੌਧਿਕ ਤੇ ਕਲਾਤਮਿਕ ਛੋਹਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਕਲਾ ਤੇ ਕਲਾਕਾਰ ਮੰਚ ਦਾ ਇਹ ਪਹਿਲਾ ਉਪਰਾਲਾ ਸੀ, ਜਿਸ ਨੂੰ ਲੋਕਾਂ ਵਲੋਂ ਬਹੁਤ ਸਰਾਹਿਆ ਗਿਆ। ਇਸ ਪ੍ਰਦਰਸ਼ਨੀ ਵਿਚ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਇਸ ਪ੍ਰਦਰਸ਼ਨੀ ਦੀ ਪ੍ਰਸੰਸਾ ਬੜੇ ਗਹਿਰੇ ਸ਼ਬਦਾਂ ਨਾਲ ਕੀਤੀ। ਇਸ ਵਿਚ ਦਰਸ਼ਕਾਂ ਨੇ ਬੜੇ ਉਤਸ਼ਾਹ ਨਾਲ ਕਲਾਕਾਰਾਂ ਦਾ ਕੰਮ ਸਰਾਹਿਆ।

ਰਮੇਸ਼ ਮਿੱਤਲ ਚੈਅਰਮੈਨ ਲਵਲੀ ਯੂਨੀਵਰਸਿਟੀ, ਸਤਨਾਮ ਸਿੰਘ ਮਾਣਕ ਪ੍ਰਧਾਨ ਪੰਜਾਬ ਪ੍ਰੈੱਸ ਕਲੱਬ, ਤਜਿੰਦਰ ਕੌਰ ਥਿੰਦ, ਰਾਜੇਸ਼ ਥਾਪਾ,  ਮੇਹਰ ਮਲਿਕ, ਜਤਿੰਦਰ ਪਾਲ ਸਿੰਘ, ਚਿੱਤਰਕਾਰ ਵਿਮਲ, ਗੁਰਪ੍ਰੀਤ ਬੱਧਨ, ਐਸ.ਅਸ਼ੋਕ ਭੌਰਾ, ਜਨਮੇਜਾ ਸਿੰਘ ਜੌਹਲ, ਕੁਲਵਿੰਦਰ ਸਿੰਘ ਗੁਰਮਤਿ ਸੰਗੀਤ ਅਕੈਡਮੀ, ਪੀ.ਐਸ.ਅਰੋੜਾ, ਗੁਰਮੀਤ ਸਿੰਘ, ਅਮੋਲਕ ਸਿੰਘ, ਪ੍ਰਿਥੀਪਾਲ ਸਿੰਘ ਮਾੜੀ ਮੇਘਾ, ਰਣਜੀਤ ਸਿੰਘ, ਮੈਡਮ ਸੁਰਿੰਦਰ ਕੌਛੜ, ਦਵਿੰਦਰ ਦਿਆਲਪੁਰੀ, ਬਲਰਾਜ ਸਿੰਘ, ਵਿਮਲ ਵਰਮਾ, ਰਮਨ ਕੁਮਾਰ ਦੂਰਦਰਸ਼ਨ ਨਿਊਜ਼ ਰੀਡਰ, ਮਹਿੰਦਰ ਠੁਕਰਾਲ, ਰਜਿੰਦਰ ਮੰਡ, ਗੁਰਪ੍ਰੀਤ ਆਰਟਿਸਟ ਦੈਨਿਕ ਜਾਗਰਣ, ਚਿੱਤਰਕਾਰ ਵਿਸ਼ਵਾ ਮਿੱਤਰ, ਕਮਲੇਸ਼ ਸਿੰਘ ਦੁੱਗਲ, ਹਰੀਸ਼ ਕੁਮਾਰ ਅਗਰਵਾਲ, ਵਰਿੰਦਰ ਗੁਲਾਟੀ, ਨਰਿੰਦਰ ਚੀਮਾ, ਵਰਿੰਦਰ ਸ਼ਰਮਾ, ਪਰਮਜੀਤ ਸਿੰਘ ਵਿਰਕ, ਅਧਿਆਪਕ ਆਗੂ ਗੁਰਜੀਤ ਸਿੰਘ ਕੋਟ ਕਰਾਰ ਖਾਂ, ਸੁਖਦੀਪ ਸਿੰਘ ਬੁਲਪੁਰ ਕਪੂਰਥਲਾ, ਹਰਜੋਤ ਸਿੰਘ ਸੈਦਪੁਰ, ਗੁਰਿੰਦਰ ਅਮਨ ਹਸਪਤਾਲ, ਲਾਡੀ ਟਿੱਬਾ, ਜਸਮਿੰਦਰ ਜੱਸੀ, ਹਰਭਜਨ ਸਿੰਘ (ਨਿਮਤਾ ਸਾਹਿਤ ਸਦਨ), ਮਾਨ ਸਿੰਘ, ਸੁਰਿੰਦਰ ਕਰਮ ਲਧਾਣਾ, ਰਾਜੂ ਸੋਨੀ, ਸਤਵਿੰਦਰ ਮਦਾਰਾ, ਓਮ ਪ੍ਰਕਾਸ਼, ਰਾਜ ਕੁਮਾਰ ਤੁੱਲੀ, ਕੁਲਵਿੰਦਰ ਸਿੰਘ ਹੀਰ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੀ ਸ਼ਾਮਿਲ ਹੋਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top