ਡੇਰਾ ਬਿਆਸ ਮੁਖੀ ਤੋਂ ਲਿਆ ਗੜ੍ਹੀ ਨੇ ਲਿਆ ਅਸ਼ੀਰਵਾਦ

ਜਲੰਧਰ 17ਮਈ (ਪਰਮਜੀਤ ਸਾਬੀ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਪਾਰਟੀ ਵਫਦ ਦੇ ਨਾਲ ਅੱਜ ਡੇਰਾ ਬਿਆਸ ਪੁੱਜੇ। ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਨਾਲ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਅਤੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਜੀ ਹਾਜ਼ਰ ਸਨ। ਸ ਗੜ੍ਹੀ ਜੀ ਕਿਹਾ ਕਿ ਸਮਾਜਿਕ ਅਤੇ ਪਰਮਾਰਥਿਕ ਮੁੱਦਿਆਂ ਉੱਤੇ ਬਾਬਾ ਜੀ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆ ਗਿਆਨ ਗ੍ਰਹਿਣ ਕੀਤਾ। ਸਰਦਾਰ ਗਣੀ ਨੇ ਕਿਹਾ ਕਿ ਇਸ ਆਨੰਦਮਈ ਮਾਹੌਲ ਵਿੱਚ ਬਾਬਾ ਜੀ ਨਾਲ ਹੋਈ ਗੱਲਬਾਤ ਬਹੁਤ ਅਸ਼ੀਰਵਾਦਮਈ ਸੀ, ਜਿਸ ਨਾਲ ਉਹ ਕਦ ਕਦ ਮਹਿਸੂਸ ਕਰ ਰਹੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top