ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਹੁਲ ਗਾਂਧੀ ਦੇ ਲੀਡਰਸ਼ਿਪ ਗੁਣਾਂ ਬਾਰੇ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ।
ਵੜਿੰਗ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਸਿਰਫ਼ ਇਸ ਲੋਕਪ੍ਰਿਯ ਧਾਰਨਾ ਦੀ ਪੁਸ਼ਟੀ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨਿਰਦੇਸ਼ ਲੈ ਰਹੇ ਹਨ। “ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਨੇ ਆਪਣੇ ਆਪ ਨੂੰ ਭਾਜਪਾ ਦੀ ਟ੍ਰੋਲ ਫੌਜ ਵਿੱਚ ਇੱਕ ਹੋਰ ਸਿਪਾਹੀ ਵਜੋਂ ਪੂਰੀ ਤਰ੍ਹਾਂ ਸ਼ਾਮਲ ਕਰ ਲਿਆ ਹੈ।” ਵੜਿੰਗ ਨੇ ਕਿਹਾ, “ਇਹ ਇੱਕ ਸਵੀਕਾਰਯੋਗ ਤੱਥ ਹੈ ਕਿ ਮਾਨ ਅਮਤਿ ਸ਼ਾਹ ਤੋਂ ਨਿਰਦੇਸ਼ ਲੈਂਦੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ‘ਤੇ ਬੇਰਹਿਮੀ ਨਾਲ ਜ਼ੁਲਮ ਕਰਨ ਤੋਂ ਬਾਅਦ, “ਹੁਣ ਮੁੱਖ ਮੰਤਰੀ ਸਾਹਿਬ ਭਾਜਪਾ ਪ੍ਰਤੀ ਵਫ਼ਾਦਾਰ ਬਣਨ ਵਿਚ ਇੱਕ ਕਦਮ ਹੋਰ ਅੱਗੇ ਵਧ ਗਏ ਹਨ”। “ਉਹ ਨਾ ਸਿਰਫ਼ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੂੰ ਕਰਨ ਲਈ ਕਿਹਾ ਜਾ ਰਿਹਾ ਹੈ, ਸਗੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਹੋਰ ਵੀ ਅੱਗੇ ਵਧਾਇਆ ਹੈ।” ਪੀ.ਸੀ.ਸੀ. ਪ੍ਰਧਾਨ ਨੇ ਕਿਹਾ, “ਜਦੋਂ ਆਮ ਆਦਮੀ ਪਾਰਟੀ ਅਤੇ ਇਸਦਾ ਪੰਜਾਬ ਵਿੰਗ ਭਾਜਪਾ ਦੀ ਬੀ-ਟੀਮ ਬਣ ਗਿਆ ਹੈ, ਤਾਂ ਮਾਨ ਸਾਹਿਬ ਰਿਜ਼ਰਵ ਖਿਡਾਰੀਆਂ ਵਿੱਚੋਂ ਇੱਕ ਬਣ ਕੇ ਖੜ੍ਹੇ ਹੋ ਗਏ ਹਨ!” ਹੋ ਸਕਦਾ ਹੈ ਕਿ, ਬਿਨਾਂ ਕਿਸੇ ਕਾਰਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਦੀ ਉਹਨਾਂ ਦੀ ਕੋਈ ਅਸਪਸ਼ਟ ਮਜਬੂਰੀ ਹੋਵੇ, ਲੁਧਿਆਣਾ ਦੇ ਸੰਸਦ ਮੈਂਬਰ ਨੇ ਇਸ ਉੱਤੇ ਵਿਅੰਗ ਕੱਸਦੇ ਹੋਏ ਕਿਹਾ ਕਿ “ਕੁਛ ਤੋ ਮਜਬੂਰੀ ਰਹੀ ਹੋਗੀ, ਯੂ ਹੀ ਕੋਈ ਬੇਵਫਾ ਨਹੀਂ ਹੋਤਾ…!”
