ਨੈਸ਼ਨਲ ਡੈਸਕ:-ਅੱਜ ਕੱਲ ਬਹੁਤ ਲੋਕ ਵਾਲਾ ਦੇ ਚਿੱਟੇ ਹੋਣ ਕਾਰਨ ਬਹੁਤ ਹੀ ਦੁਖੀ ਰਹਿੰਦੇ ਹਨ। ਤਣਾਅ ਅਤੇ ਭੱਜ ਦੌੜ ਵਾਲੀ ਜ਼ਿੰਦਗੀ ਕਰਕੇ ਬਹੁਤੇ ਨੌਜਵਾਨਾਂ ਦੇ ਘੱਟ ਉਮਰ ਵਿੱਚ ਹੀ ਚਿੱਟੇ ਬਾਲ ਆ ਜਾਂਦੇ ਹਨ। ਛੋਟੀ ਉਮਰ ਵਿਚ ਵਾਲ ਸਫੇਦ ਹੋਣ ਤਾਂ ਉਹਨਾਂ ਨੂੰ ਕਾਲੇ ਕਰਨ ਲਈ ਕੁਝ ਕਰਨਾ ਪੈਂਦਾ ਹੈ। ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ਤੋਂ ਰਸਾਇਣਕ ਰੰਗ ਦੀ ਵਰਤੋਂ ਕਰਦੇ ਹਨ, ਉਹ ਸਿਹਤ ਲਈ ਸਹੀ ਨਹੀਂ ਹੁੰਦੇ ਹਨ, ਇਸ ਲਈ ਤੁਸੀਂ ਆਪਣੇ ਘਰ ਵਿੱਚ ਡਾਈ ਬਣਾਉਣ ਚ’ ਕਾਲੀ ਕਲੋਜੀ ਦੇ ਬੀਜ ਤੁਹਾਡੇ ਲਈ ਫਾਇਦੇਮੰਦ ਹਨ। ਕਲੌਂਜੀ ਦੇ ਬੀਜ ਲਈ ਐਂਟੀ ਫੰਕਲ ਗੁਣਾ ਨਾਲ ਭਰਪੂਰ ਹੁੰਦੇ ਹਨ, ਇਹਨਾਂ ਬੀਜਾਂ ਦੀ ਵਰਤੋਂ ਕਰਨ ਨਾਲ ਵਾਲ ਚਿੱਟੇ ਵਾਲ ਕਾਲੇ ਹੋ ਜਾਂਦੇ ਹਨ, ਤੁਹਾਨੂੰ ਇੱਕ ਕੱਪ ਕਲੋਂਜੀ, ਦੋ ਚਮਚ ਕਾਫੀ, ਤੇ 2 ਚਮਚ ਸਰੋ ਦੇ ਤੇਲ, ਦੀ ਜਰੂਰਤ ਹੋਏਗੀ ਹੇਅਰ ਮਾਸਕ ਬਣਾਉਣ ਲਈ ਕਲੌਂਜੀ ਦੇ ਬੀਜਾਂ ਨੂੰ ਲੋਹੇ ਦੇ ਪੈਨ ਵਿੱਚ ਭੁੰਨੋ, ਜਦੋਂ ਕਲੌਂਜੀ ਦੇ ਬੀਜ ਭੁੱਜ ਜਾਣ ਤਾਂ, ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਕਲੌਂਜੀ ਪਾਊਡਰ ਵਿੱਚ ਕਾਫੀ ਪਾਊਡਰ ਤੇ ਸਰੋ ਦਾ ਤੇਲ ਮਿਲਾ ਲਓ। ਤੁਹਾਡੀ ਕਲੌਂਜੀ ਡਾਈ ਤਿਆਰ ਹੈ। ਇਸ ਡਾਈ ਨੂੰ ਬਰਸ਼ ਦੀ ਮਦਦ ਨਾਲ ਵਾਲ ਅਤੇ ਜੜਾ ਤੋਂ ਲੈ ਕੇ ਸਿਰ ਤੱਕ ਚੰਗੀ ਤਰ੍ਹਾਂ ਨਾਲ ਲਾਓ। ਇਸ ਨੂੰ ਲਗਭਗ ਦੋ ਘੰਟੇ ਤੱਕ ਲਾਈ ਰੱਖੋ ‘ਤੇ ਫਿਰ ਸਿਰ ਤੋਂ ਲਓ ,ਵਾਲਾਂ ਨੂੰ ਗਹਿਰਾ ਕਾਲਾ ਰੰਗ ਮਿਲੇਗਾ ਤੇ ਵਾਲ ਵੀ ਨਰਮ ਹੋ ਜਾਣਗੇ।
- +91 99148 68600
- info@livepunjabnews.com