ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿੱਤੀ

ਲੁਧਿਆਣਾ, 24 ਮਈ 2024 – ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਪੰਜ

ਾਬੀਆਂ ਨੂੰ ਧਾਰਮਿਕ ਜਾਂ ਫਿਰਕੂ ਅਪੀਲਾਂ ਦੀ ਬਜਾਏ ਵਿਕਾਸ ਨੂੰ ਪਹਿਲ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ‘ਆਪ’ ਅਤੇ ਭਾਜਪਾ ਦੋਵੇਂ ਹੀ ਲੋਕਾਂ ਦੀ ਸੇਵਾ ਕਰਨ ‘ਚ ਅਸਫਲ ਰਹੀਆਂ ਹਨ। ਇਸ ਮੌਕੇ ਦਾਖਾ ਅਤੇ ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਵੜਿੰਗ ਨੇ ਸ਼ਹਿਰ ਲਈ ਠੋਸ ਤਰੱਕੀ ਲਈ ਆਪਣੇ ਸਮਰਪਣ ਨੂੰ ਦੁਹਰਾਇਆ।
ਵੜਿੰਗ ਨੇ ਐਲਾਨ ਕੀਤਾ, “ਪੰਜਾਬੀ ਆਪ ਅਤੇ ਭਾਜਪਾ ਦੀ ਫੁੱਟ ਪਾਊ ਬਿਆਨਬਾਜ਼ੀ ਅਤੇ ਖਾਲੀ ਵਾਅਦਿਆਂ ਦੇ ਉਲਟ ਠੋਸ ਮੁੱਦੇ ਚੁਣਨਗੇ। ਲੁਧਿਆਣਾ ਦੇ ਵੋਟਰ ਅਜਿਹੇ ਨੁਮਾਇੰਦੇ ਦੇ ਹੱਕਦਾਰ ਹਨ, ਜੋ ਸੱਚੇ ਦਿਲੋਂ ਆਪਣੇ ਹਿੱਤਾਂ ਦੀ ਵਕਾਲਤ ਕਰੇ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਵੇ। ਪੰਜਾਬੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਣਦੇਖੀ ਸਾਫ ਹੈ। ਉਨ੍ਹਾਂ ਨੇ ਭਾਜਪਾ ‘ਤੇ ਸਿਰਫ ਕੁਝ ਚੋਣਵੇਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਅਤੇ ਚੋਣਵੇਂ ਵਿਅਕਤੀਆਂ ਲਈ 16 ਲੱਖ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਸਮੇਤ ਹਵਾਈ ਅੱਡਿਆਂ, ਬੰਦਰਗਾਹਾਂ, ਰੇਲਵੇ, ਖਾਣਾਂ ਅਤੇ ਬਿਜਲੀ ਵਿਭਾਗਾਂ ਵਰਗੀਆਂ ਮਹੱਤਵਪੂਰਨ ਜਨਤਕ ਜਾਇਦਾਦਾਂ ਦੇ ਨਿੱਜੀਕਰਨ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ, “ਭਾਜਪਾ ਨੇ ਲਗਾਤਾਰ ਕੁਝ ਚੋਣਵੇਂ ਲੋਕਾਂ ਦਾ ਪੱਖ ਪੂਰਿਆ ਹੈ ਅਤੇ ਜਨਤਾ ਦੇ ਭਰੋਸੇ ਨੂੰ ਧੋਖਾ ਦਿੱਤਾ ਹੈ। ਇਸਦੇ ਉਲਟ, ਕਾਂਗਰਸ ਨੇ ਲਗਾਤਾਰ ਰਾਸ਼ਟਰੀ ਵਿਕਾਸ ਨੂੰ ਤਰਜੀਹ ਦਿੱਤੀ ਹੈ। ਸਾਡਾ ਚੋਣ ਮਨੋਰਥ ਪੱਤਰ ਅਸਲ ਤਰੱਕੀ ਦੀਆਂ ਲੋੜਾਂ ਅਤੇ ਸਾਰੇ ਨਾਗਰਿਕਾਂ ਦੀਆਂ ਵਿਭਿੰਨ ਜਰੂਰਤ ਦਾ ਹੱਲ ਕਰਨ ਲਈ ਸਮਰਪਿਤ ਹੈ।”
ਇਸ ਲੜੀ ਹੇਠ, ਲੁਧਿਆਣਾ ਲਈ ਰਾਜਾ ਵੜਿੰਗ ਦਾ ਦ੍ਰਿਸ਼ਟੀਕੋਣ ਵਿਕਾਸ ਲਈ ਇੱਕ ਵਿਆਪਕ ਪਹੁੰਚ ‘ਤੇ ਅਧਾਰਤ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਦੇ ਪੁਨਰ-ਨਿਰਮਾਣ, ਵਾਤਾਵਰਣ ਦੀ ਸਥਿਰਤਾ ਅਤੇ ਉਦਯੋਗਿਕ ਵਿਸਥਾਰ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਤਰਜੀਹਾਂ ਵਿੱਚ ਰਿੰਗ ਰੋਡ ਪ੍ਰੋਜੈਕਟ ਨੂੰ ਪੂਰਾ ਕਰਨਾ, ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਿਆਪਕ ਰੁੱਖ ਲਗਾਉਣਾ ਅਤੇ ਸਥਾਨਕ ਉਦਯੋਗਾਂ ਨੂੰ ਲੋੜੀਂਦੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
ਉਨ੍ਹਾਂ ਨੇ ਇਲੈਕਟ੍ਰਿਕ ਅਤੇ ਸੀਐਨਜੀ ਆਟੋ ਲਈ ਸਬਸਿਡੀਆਂ, ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਇਮਾਰਤਾਂ ਵਿੱਚ ਸੂਰਜੀ ਊਰਜਾ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਦਿੱਤਾ।  ਇਸ ਤੋਂ ਇਲਾਵਾ, ਵੜਿੰਗ ਦਾ ਉਦੇਸ਼ ਬੁੱਢਾ ਦਰਿਆ ਨੂੰ ਸੁੰਦਰ ਬਣਾਉਣਾ, ਉਦਯੋਗਿਕ ਕਲੱਸਟਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਹਲਵਾਰਾ ਹਵਾਈ ਅੱਡੇ ਨਾਲ ਸੰਪਰਕ ਨੂੰ ਬਿਹਤਰ ਬਣਾਉਣਾ ਹੈ।   ਇਸੇ ਤਰ੍ਹਾਂ, ਸਮਾਜ ਭਲਾਈ ਦੇ ਕਦਮਾਂ ਵਿੱਚ ਕਿਸਾਨਾਂ ਲਈ ਸਹਾਇਤਾ, ਜਨਤਕ ਆਵਾਜਾਈ ਵਿੱਚ ਵਾਧਾ ਅਤੇ ਵਿਆਪਕ ਸੀਸੀਟੀਵੀ ਨਿਗਰਾਨੀ ਸ਼ਾਮਲ ਹਨ। ਵੜਿੰਗ ਦਾ ਮੈਨੀਫੈਸਟੋ ਅਸਲ ਤਰੱਕੀ ਅਤੇ ਸਾਰੇ ਹਿੱਸੇਦਾਰਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਟੁੱਟ ਵਚਨਬੱਧਤਾ ‘ਤੇ ਜ਼ੋਰ ਦਿੰਦਾ ਹੈ।

ਇਸ ਦੌਰਾਨ, ਵੜਿੰਗ ਨੇ ‘ਆਪ’ ਦੇ 900 ਕਰੋੜ ਰੁਪਏ ਦੇ ਬਹੁਤ ਜ਼ਿਆਦਾ ਇਸ਼ਤਿਹਾਰਬਾਜ਼ੀ ਖਰਚੇ ਅਤੇ ਇਨ੍ਹਾਂ ਦੇ ਸ਼ਾਸਨ ਅਧੀਨ ਪੰਜਾਬ ਦੇ ਕਰਜ਼ੇ ਵਿੱਚ ਵਿੱਤੀ ਸਾਲ 2021-22 ਦੇ 2.82 ਲੱਖ ਕਰੋੜ ਰੁਪਏ ਤੋਂ 2023-24 ਵਿੱਚ 3.43 ਲੱਖ ਕਰੋੜ ਰੁਪਏ ਤੱਕ ਦੇ ਵਾਧੇ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਵਿਕਾਸ ਦੇ ਮਹੱਤਵਪੂਰਨ ਨਤੀਜਿਆਂ ਤੋਂ ਬਿਨਾਂ ਉਧਾਰ ਲਏ ਫੰਡਾਂ ਨੂੰ ਬਰਬਾਦ ਕਰਨ ਅਤੇ ਤਿੰਨ ਮਹੀਨਿਆਂ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਵਰਗੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਲਈ ‘ਆਪ’ ਦੀ ਵੀ ਆਲੋਚਨਾ ਕੀਤੀ। ਰਾਜਾ ਵੜਿੰਗ ਨੇ 40,000 ਨੌਕਰੀਆਂ ਪੈਦਾ ਕਰਨ ਵਰਗੇ ਬੇਬੁਨਿਆਦ ਦਾਅਵਿਆਂ ਨਾਲ ਜਨਤਾ ਨੂੰ ਗੁੰਮਰਾਹ ਕਰਨ ਲਈ ‘ਆਪ’ ਸਰਕਾਰ ਦੀ ਨਿੰਦਾ ਕੀਤੀ ਅਤੇ ਸਿੱਧੂ ਮੂਸੇਵਾਲਾ ਦੇ ਦੁਖਦਾਈ ਕਤਲ ਦੀ ਉਦਾਹਰਨ ਵਜੋਂ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਉਜਾਗਰ ਕੀਤਾ।

ਵੜਿੰਗ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਜਿਸ ਵਿੱਚ ਬਜ਼ੁਰਗਾਂ ਨੇ ਉਨ੍ਹਾਂ ਦੇ ਉਪਰਾਲੇ ਨੂੰ ਅਸ਼ੀਰਵਾਦ ਦਿੱਤਾ ਅਤੇ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਰਾਜਨੀਤੀ ਵਿੱਚ ਨੈਤਿਕ ਮਾਪਦੰਡਾਂ ਪ੍ਰਤੀ ਉਸਦੀ ਵਚਨਬੱਧਤਾ ਅਤੇ ਲੋਕਾਂ ਦੀ ਭਲਾਈ ਲਈ ਸਮਰਪਣ ਦਾ ਉਦੇਸ਼ ਲੁਧਿਆਣਾ ਵਿੱਚ ਵਿਸ਼ਵਾਸ ਨੂੰ ਮੁੜ ਬਣਾਉਣ ਅਤੇ ਠੋਸ ਵਿਕਾਸ ਨੂੰ ਪ੍ਰਾਪਤ ਕਰਨਾ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top