ਸੀਆਰਪੀਐਫ ਦੇ ਸ਼ਹੀਦ ਕਸ਼ਮੀਰੀ ਲਾਲ ਦੀ ਬੇਟੀ ਦੇ ਵਿਆਹ ਤੇ ਪਹੁੰਚੇ ਸੀਨੀਅਰ ਅਧਿਕਾਰੀ

ਜਲੰਧਰ:- ਪਿਛਲੇ ਦਿਨੀ ਸੀਆਰਪੀਐਫ ਦੇ ਜਵਾਨ ਕਸ਼ਮੀਰ ਲਾਲ ਪਿੰਡ ਫੱਤੋਵਾਲ ਜ਼ਿਲਾ ਅੰਮ੍ਰਿਤਸਰ ਸੀ ਆਰ ਪੀ ਐਫ ਵਿੱਚ ਸ਼ਹੀਦ ਹੋ ਗਏ ਸੀ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ ਇਹਨਾਂ ਸ਼ਹੀਦਾਂ ਦਾ ਮਾਣ ਸਨਮਾਨ ਵਧਾਇਆ ਗਿਆ। ਸੀਆਰਪੀਐਫ ਦੇ ਡੀਐਸਪੀ ਨਿਰਮਲ ਸਿੰਘ ਅਤੇ ਹੋਰ ਜਵਾਨਾਂ ਨੇ ਸ਼ਹੀਦ ਕਸ਼ਮੀਰੀ ਲਾਲ ਦੀ ਬੇਟੀ ਦੇ ਵਿਆਹ ਤੇ ਪਹੁੰਚ ਕੇ ਸ਼ਹੀਦ ਵੱਲੋਂ ਬੇਟੀ ਨੂੰ ਆਸ਼ੀਰਵਾਦ ਦਿੱਤਾ। ਸੀਆਰਪੀਐਫ ਦੇ ਨਿਯਮਾਂ ਅਨੁਸਾਰ ਉਹਨਾਂ ਦੀ ਮਾਲੀ ਮਦਦ ਵੀ ਕੀਤੀ ਗਈ।

ਸ਼ਹੀਦ ਕਸ਼ਮੀਰੀ ਲਾਲ ਦੀ ਬੇਟੀ ਆਪਣੇ ਪਿਤਾ ਨੂੰ ਯਾਦ ਕਰਕੇ ਬਹੁਤ ਰੋ ਰਹੀ ਸੀ। ਸੀਆਰਪੀਐਫ ਦੇ ਡੀਐਸਪੀ ਨਿਰਮਲ ਸਿੰਘ ਨੇ ਬੇਟੀ ਦੇ ਸਿਰ ਤੇ ਹੱਥ ਰੱਖ ਕੇ ਉਸ ਦੇ ਪਿਤਾ ਵੱਲੋਂ ਆਸ਼ੀਰਵਾਦ ਵੀ ਦਿੱਤਾ। ਸ਼ਹੀਦ ਕਸ਼ਮੀਰੀ ਲਾਲ ਦੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਇਸ ਮੌਕੇ ਆਪਣੇ ਪਤੀ ਨੂੰ ਬਹੁਤ ਯਾਦ ਕਰ ਰਹੀ ਸੀ ਅਤੇ ਸੀਆਰਪੀਐਫ ਦੇ ਪਹੁੰਚੇ ਹੋਏ ਅਧਿਕਾਰੀਆਂ ਦਾ ਉਹਨਾਂ ਨੇ ਨਮ ਅੱਖਾਂ ਨਾਲ ਧੰਨਵਾਦ ਕੀਤਾ।

ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਰਕੇਸ਼ ਰਾਓ ਜੀ ਦਾ ਵੀ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਇਸ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਕੇ ਇਸ ਪਰਿਵਾਰ ਦੀ ਹੌਸਲਾ ਅਫਜਾਈ ਲਈ ਆਪਣੇ ਜਵਾਨਾਂ ਨੂੰ ਬੇਟੀ ਦੇ ਵਿਆਹ ਤੇ ਭੇਜਿਆ।

21 ਅਪ੍ਰੈਲ 2001 ਨੂੰ ਚੋਣਾਂ ਦੌਰਾਨ 125 ਬਟਾਲੀਅਨ ਦੀ ਟੁਕੜੀ ਅਸਾਮ ਦੇ ਇਲਾਕੇ ਵਿਚ ਗਸ਼ਤ ‘ਤੇ ਸੀ। ਜਦੋਂ ਇਹ ਟੁਕੜੀ ਕੋਕੜਾ ਝਾਰ ਜ਼ਿਲੇ ਦੇ ਪਿੰਡ ਪਟਬਾੜੀ ਨੇੜੇ ਪਹੁੰਚੀ ਤਾਂ ਇੰਤਜ਼ਾਰ ‘ਚ ਬੈਠੇ ਅੱਤਵਾਦੀਆਂ ਨੇ ਫੌਜ ‘ਤੇ ਹਮਲਾ ਕਰ ਦਿੱਤਾ। ਖਾੜਕੂ ਉੱਚੀ ਥਾਂ ‘ਤੇ ਸੁਰੱਖਿਅਤ ਘੇਰਾ ਪਾ ਰਹੇ ਸਨ, ਫਿਰ ਵੀ ਦੋਵੇਂ ਫੌਜਾਂ ਦਲੇਰੀ ਨਾਲ ਪਾਸੇ ਤੋਂ ਅੱਗੇ ਵਧੀਆਂ ਅਤੇ ਅੱਤਵਾਦੀਆਂ ‘ਤੇ ਜਵਾਬੀ ਹਮਲਾ ਕੀਤਾ। ਇਸ ਦੌਰਾਨ ਹੋਏ ਮੁਕਾਬਲੇ ‘ਚ ਕਈ ਅੱਤਵਾਦੀ ਜ਼ਖਮੀ ਹੋ ਗਏ। ਇਸ ਗੋਲੀਬਾਰੀ ਵਿੱਚ ਮੂਹਰਲੀ ਕਤਾਰ ਤੋਂ ਟੁਕੜੀ ਦੀ ਅਗਵਾਈ ਕਰ ਰਹੇ ਹੌਲਦਾਰ ਕਸ਼ਮੀਰੀ ਲਾਲ ਅਤੇ ਕਾਂਸਟੇਬਲ ਮਨਿੰਦਰ ਕੱਟਤ ਵੀ ਇਸ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋ ਗਏ। ਪਰ ਜ਼ਖਮੀ ਹੋਣ ਦੇ ਬਾਵਜੂਦ ਉਹ ਖਾੜਕੂਆਂ ਦੇ ਖਿਲਾਫ ਮੋਰਚੇ ‘ਤੇ ਡਟੇ ਰਹੇ ਜਦੋਂ ਤੱਕ ਖਾੜਕੂ ਆਪਣਾ ਡੇਰਾ ਛੱਡ ਕੇ ਹੋਸ਼ ਵਿਚ ਨਹੀਂ ਆ ਗਏ। ਗੰਭੀਰ ਜ਼ਖ਼ਮੀ ਹੋਣ ਕਾਰਨ ਇਹ ਦੋਵੇਂ ਫ਼ੌਜੀ ਸ਼ਹੀਦੀ ਪ੍ਰਾਪਤ ਕਰ ਗਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top