ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਸਬ ਡਵੀਜਨ ਕਰਤਾਰਪੁਰ ਦੇ ਏਰੀਏ ਵਿਖੇ ਅਗਾਮੀ ਲੋਕ ਸਭਾ ਚੋਣਾ 2024 ਦੇ ਸਬੰਧ ਵਿੱਚ ਫਲੈਗ ਮਾਰਚ ਕੱਢਿਆ ਗਿਆ।

ਜਲੰਧਰ – ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ, ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 19.04.2024 ਨੂੰ ਅਗਾਮੀ ਲੋਕ ਸਭਾ ਚੋਣਾ 2024 ਦੇ ਸਬੰਧ ਵਿੱਚ ਜਿਲ੍ਹਾ ਜਲੰਧਰ ਦਿਹਾਤੀ ਦੇ ਕਸਥਾ ਕਰਤਾਰਪੁਰ ਅਤੇ ਉਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿਲ੍ਹਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਪਲਵਿੰਦਰ ਸਿੰਘ ਪੀ.ਪੀ.ਐਸ, ਉਪ-ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ, ਸ੍ਰੀ ਵਿਜੈਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ, (ਸਪੈਸ਼ਲ ਬ੍ਰਾਂਚ) ਜਲੰਧਰ ਦਿਹਾਤੀ ਤੋਂ ਇਲਾਵਾ ਸਬ ਡਵੀਜਨ ਕਰਤਾਰਪੁਰ ਦੇ ਮੁੱਖ ਅਫਸਰ ਥਾਣਾ ਕਰਤਾਰਪੁਰ, ਮਕਸੂਦਾਂ, ਲਾਂਬੜਾ ਸਮੇਤ ਫੋਰਸ ਅਤੇ ਪੈਰਾਮਿਲਟਰੀ ਫੋਰਸ ਨੇ ਹਿੱਸਾ ਲਿਆ। ਫਲੈਗ ਮਾਰਚ ਕੱਢਣ ਦਾ ਮਕਸਦ ਕਰਤਾਰਪੁਰ ਦੇ ਏਰੀਏ ਵਿੱਚ ਲੋਕਾ ਨੂੰ ਬਿਨਾ ਡਰ ਭੈਅ ਤੋਂ ਵੋਟ ਪਾਉਣ ਲਈ ਜਾਗਰੂਕ ਕਰਨਾ ਅਤੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦੇਣਾ ਤਾਂ ਜੋ ਉਹ ਕੋਈ ਅਣਸੁਖਵਾਈ ਘਟਨਾ ਨੂੰ ਅੰਜਾਮ ਨਾ ਦੇ ਸਕਣ ਅਤੇ ਕਰਤਾਰਪੁਰ ਸ਼ਹਿਰ ਦੇ ਏਰੀਏ ਵਿੱਚ ਆਮ ਪਬਲਿਕ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸ਼ਹਿਰ ਵਿੱਚ ਚੋਣਾ ਦੌਰਾਨ ਹੋਣ ਵਾਲੀਆ ਗੈਰ ਕਾਨੂੰਨੀ ਗਤੀਵਿਧੀਆ ਨੂੰ ਰੋਕਿਆ ਜਾ ਸਕੇ ਤਾ ਜੋ ਅਮਨ ਸ਼ਾਂਤੀ ਅਤੇ ਨਿਰਪੱਖਤਾ ਨਾਲ ਵੋਟਾਂ ਪਵਾਈਆ ਜਾ ਸਕਣ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top