ਜਲੰਧਰ, 29 ਨਵੰਬਰ – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਬਤੌਰ ਰੋਲ ਆਬਜ਼ਰਵਰ ਨਿਯੁਕਤ ਡਵੀਜ਼ਨਲ ਕਮਿਸ਼ਨਰ ਜਲੰਧਰ ਮੰਡਲ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਜਲੰਧਰ ਮੰਡਲ ਅਧੀਨ ਆਉਂਦੇ 7 ਜ਼ਿਲ੍ਹਿਆਂ ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਯੋਗਤਾ ਮਿਤੀ 01-01-2025 ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਪ੍ਰੋਗਰਾਮ ਦੌਰਾਨ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦੀ ਸੁਪਰ ਚੈਕਿੰਗ ਕੀਤੀ ਗਈ।
ਸ੍ਰੀ ਸੱਭਰਵਾਲ ਨੇ ਜਲੰਧਰ ਮੰਡਲ ਨਾਲ ਸਬੰਧਿਤ 7 ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰਾਂ ਦੀ ਜਿਥੇ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ, ਉਥੇ ਹੀ ਚੋਣਾਂ ਨਾਲ ਜੁੜੇ ਹੋਏ ਹਰੇਕ ਕੰਮ ਨੂੰ ਮਿਹਨਤ ਤੇ ਲਗਨ ਨਾਲ ਕਰਨ ਦੀ ਹਦਾਇਤ ਵੀ ਕੀਤੀ।
ਡਵੀਜ਼ਨਲ ਕਮਿਸ਼ਨਰ ਵਲੋਂ ਜਿਹੜੇ 319 ਦਾਅਵੇ ਅਤੇ ਇਤਰਾਜ਼ਾਂ ਦੀ ਸੁਪਰ ਚੈਕਿੰਗ ਕੀਤੀ ਗਈ, ਉਨ੍ਹਾਂ ਵਿੱਚ ਜਲੰਧਰ ਦੇ 82, ਕਪੂਰਥਲਾ 40, ਹੁਸ਼ਿਆਰਪੁਰ 71, ਅੰਮ੍ਰਿਤਸਰ 40, ਤਰਨ ਤਾਰਨ 34, ਪਠਾਨਕੋਟ 19 ਅਤੇ ਜ਼ਿਲ੍ਹਾ ਗੁਰਦਾਸਪੁਰ ਦੇ 33 ਫਾਰਮ ਸ਼ਾਮਿਲ ਸਨ।
ਇਸ ਮੌਕੇ ਜਲੰਧਰ ਮੰਡਲ ਨਾਲ ਸਬੰਧਿਤ ਸਮੂਹ ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ੈਡਿਊਲ ਅਨੁਸਾਰ ਯੋਗਤਾ ਮਿਤੀ 01-01-2025 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ। ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ ਆਮ ਜਨਤਾ/ਵੋਟਰਾਂ ਵਲੋਂ ਮਿਤੀ 29-10-2024 ਤੋਂ 28-11-2024 ਤੱਕ ਦਾਅਵੇ ਅਤੇ ਇਤਰਾਜ਼ (ਫਾਰਮ ਨੰਬਰ 6, 6-ਏ, 7 ਅਤੇ 8) ਪ੍ਰਾਪਤ ਕੀਤੇ ਗਏ ਹਨ। ਪ੍ਰਾਪਤ ਕੀਤੇ ਫਾਰਮਾਂ ਵਿਚੋਂ ਕੇਵਲ 319 ਦੀ ਹੀ ਸੁਪਰ ਚੈਕਿੰਗ ਕੀਤੀ ਜਾਣੀ ਸੀ।
ਸ਼੍ਰੀ ਸੱਭਰਵਾਲ ਵਲੋਂ ਇਸ ਸਬੰਧੀ ਜਲੰਧਰ ਵਿਖੇ ਲਗਾਏ ਜਾ ਚੁੱਕੇ ਸਪੈਸ਼ਲ ਕੈਂਪ ਦੌਰਾਨ ਵਿਧਾਨ ਸਭਾ ਚੋਣ ਹਲਕਾ 34- ਜਲੰਧਰ ਪੱਛਮੀ ਦੇ ਪੋਲਿੰਗ ਸਟੇਸ਼ਨਾਂ 116,117,118,145,146,147,152,153 ਅਤੇ 35 ਜਲੰਧਰ ਕੇਂਦਰੀ ਦੇ ਪੋਲਿੰਗ ਸਟੇਸ਼ਨਾਂ 11,12,13,14,15,16,17,48 ਦੀ ਚੈਕਿੰਗ ਵੀ ਕੀਤੀ ਗਈ ਸੀ।
————–
- +91 99148 68600
- info@livepunjabnews.com