ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਹਲਕਾ ਆਦਮਪੁਰ ਦੇ ਬਲਾਕ ਪ੍ਰਧਾਨਾ ਦੀ ਮੀਟਿੰਗ ਬੁਲਾਈ ਗਈ।

ਜਲੰਧਰ (ਪਰਮਜੀਤ ਸਾਬੀ) 28 ਮਾਰਚ 2025 ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵਲੋਂ ਹਲਕਾ ਆਦਮਪੁਰ ਦੇ ਬਲਾਕ ਪ੍ਰਧਾਨ ਦੀ ਮੀਟਿੰਗ ਬੁਲਾਈ ਗਈ। ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਹਾਜਰ ਹੋਏ ਤੇ ਵੱਖ ਵੱਖ ਮਹਿਕਮਿਆਂ ਦੇ ਅਫਸਰ ਮੋਜੂਦ ਸਨ। ਉਨ੍ਹਾਂ ਨੂੰ ਕੰਮ ਕਰਨ ਦੀ ਸਬੰਧੀ ਹਦਾਇਤਾਂ ਦਿਤੀਆਂ ਐਸ ਡੀ ਐਮ ਵਿਵੇਕ ਮੋਦੀ , ਸਟੀਵਨ ਕਲੇਰ ਜਿਲਾ ਪ੍ਰਧਾਨ ਬੀ. ਡੀ.ਪੀ.ਉ. ਅਮਰਜੀਤ ਸਿੰਘ, ਤਹਿਸੀਲਦਾਰ ਬਲਜੋਤ ਸਿੰਘ, ਜੇਈ ਐਸ.ਡੀ.ਓ. ਅਤੇ ਹੋਰ ਅਫਸਰ ਮੌਜੂਦ ਸਨ। ਡਾਕਟਰ ਬਲਵੀਰ ਮਹਿਮੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਪਿੰਡਾਂ ਬਾਰੇ ਡੀ. ਸੀ. ਨੂੰ ਆਉਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਪਿੰਡ ਜੈਤੇਵਾਲੀ ਵਿੱਚ ਕਮਿਊਨਿਟੀ ਹਾਲ ਤੇ ਸੋਲੀਡ ਵੈਸਟ ਮੈਨੇਜਮੈਂਟ ਨੂੰ ਨੇਪਰੇ ਚਾੜ੍ਹਨ ਦੀ ਗੱਲ ਕੀਤੀ ਤੇ ਪੰਚਾਇਤਾ ਦਾ ਰਿਕਾਰਡ ਜੋ ਵਿਸੀਲੈਂਸ ਕੋਲ ਪਿਆ ਸੀ। ਜਲਦੀ ਮੰਗਵਾਉਣ ਦੀ ਮੰਗ ਕੀਤੀ ਤੇ ਕਪੂਰ ਪਿੰਡ ਵਿੱਚ ਜੋ ਸੀਵਰੇਜ ਪੈਣਾ ਹੈ ਉਸ ਬਾਰੇ ਚਰਚਾ ਕੀਤੀ। ਡੀ. ਸੀ. ਨੇ ਜਲਦੀ ਕੰਮ ਨੂੰ ਨੇਪਰੇ ਚਾੜ੍ਹਨ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਬਰਕਤ ਰਾਮ ਚੈਅਰਮੈਨ ਮਾਰਕੀਟ ਕਮੇਟੀ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੈਅਰਮੈਨ ਮਾਰਕੀਟ ਕਮੇਟੀ ਆਦਮਪੁਰ, ਬਰਕਤ ਰਾਮ ਚੈਅਰਮੈਨ ਮਾਰਕੀਟ ਕਮੇਟੀ ਆਦਮਪੁਰ, ਹਨਿੰਦਰ ਸਿੰਘ ਕੋਆਰਡੀਨੇਟਰ ਬੀਸੀ ਵਿੰਗ, ਇੰਦਰਜੀਤ ਸਿੰਘ ਸੱਤੋਵਾਲੀ ਬਲਾਕ ਪ੍ਰਧਾਨ ਆਦਮਪੁਰ, ਤਰਸੇਮ ਲਾਲ ਚੌਧਰੀ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਅਕਾਸ਼ਦੀਪ ਆਸ਼ੂ, ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਬਲਾਕ ਪ੍ਰਧਾਨ ਪਰਮਿੰਦਰ ਪੰਮਾ ਮਾਣਕੋ, ਬਲਾਕ ਪ੍ਰਧਾਨ ਡਾ. ਬਲਵੀਰ ਮਹਿਮੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਢੰਡੋਰ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਅਜੈ ਕੁਮਾਰ, ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਆ, ਬਲਾਕ ਪ੍ਰਧਾਨ ਮਦਨ ਲਾਲ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੇਵ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਬਲਾਕ ਪ੍ਰਧਾਨ ਪਰਮਜੀਤ ਮਨਿਹਾਸ, ਬਲਾਕ ਪ੍ਰਧਾਨ ਅਮਰੀਕ ਸਿੰਘ ਮੂਸਾਪੁਰ, ਬਲਾਕ ਪ੍ਰਧਾਨ ਅਮਰੀਕ ਲਾਲ, ਬਲਾਕ ਪ੍ਰਧਾਨ ਤਰਲੋਕ ਸਿੰਘ ਆਦਿ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top