ਸਿਟੀ ਪੁਲਿਸ ਵਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ ਅਤੇ 03 ਚੋਰੀ ਦੇ ਮੋਟਰਸਾਈਕਲ ਬ੍ਰਾਮਦ

ਹੁਸ਼ਿਆਰਪੁਰ- ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਜ਼ਿਲੇ ਅੰਦਰ ਚੋਰੀ ਕਰਨ ਵਾਲੇ ਦੋਸ਼ੀਆਨ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਐਸ.ਪੀ. ਤਫਤੀਸ਼ ਜੀ ਅਤੇ ਸ੍ਰੀ ਅਮਰਾਨਾਥ ਡੀ.ਐਸ.ਪੀ.ਸਿਟੀ ਹੁਸ਼ਿਆਰਪੁਰ ਜੀ ਅਤੇ ਇੰਸ: ਦੀਪਕ ਸ਼ਰਮਾਂ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਦੀ ਅਗਵਾਈ ਵਿੱਚ ਥਾਣਾ ਸਿਟੀ ਦੇ ਅਧੀਨ ਆਉਂਦੇ ਏਰੀਆਂ ਵਿੱਚ ਚੋਰੀਆਂ ਕਰਨ ਵਾਲੇ ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਲਈ ਸੌਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੋਰਾਨ ਮਿਤੀ 19-05-2024 ਨੂੰ ਏ.ਐਸ.ਆਈ ਨਾਨਕ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦੋਂ ਉਹ ਧੋਬੀ ਘਾਟ ਚੋਂਕ, ਹੁਸ਼ਿ: ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਲਤਾਹ ਦਿੱਤੀ ਕਿ ਮਨਦੀਪ ਸਿੰਘ ਉਰਫ ਮਨੀ ਪੁੱਤਰ ਮਹਿੰਦਰ ਸਿੰਘ ਵਾਸੀ ਸਤੌਰ, ਥਾਣਾ ਹਰਿਆਣਾ, ਹੁਸ਼ਿਆਰਪੁਰ ਅਤੇ ਸਾਗਰ ਪੁੱਤਰ ਮਰਦਾਨਾ ਰਾਮ ਵਾਸੀ ਬਾਗਪੁਰ, ਥਾਣਾ ਹਰਿਆਣਾ, ਹੁਸ਼ਿਆਰਪੁਰ ਵਲੋਂ ਸਕੂਟਰ/ਮੋਟਰਸਾਈਕਿਲ ਚੋਰੀ ਕਰਨ ਦੇ ਆਦੀ ਹਨ ਅਤੇ ਦੋਨੋਂ ਚੋਰੀ ਕੀਤੇ ਮੋਟਰਸਾਈਕਲ ਪਰ ਸਵਾਰ ਹੋ ਕੇ ਆਦਮਵਾਲ ਸਾਈਡ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੇ ਹਨ ਅਤੇ ਦੋਨੋਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ, ਇਲਤਾਹ ਅਨੁਸਾਰ ਦੋਨੋਂ ਦੋਸ਼ੀ ਮਨਦੀਪ ਸਿੰਘ ਉਰਫ ਮਨੀ ਅਤੇ ਸਾਗਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਮੁੱਕਦਮਾ ਨੰਬਰ-170 ਮਿਤੀ 19- 05-2024 ਅ/ਧ 379 ਭ:ਦ: ਥਾਣਾ ਸਿਟੀ, ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ, ਦੋਰਾਨੇ ਪੁੱਛ-ਗਿੱਛ ਦੋਸ਼ੀਆਂ ਵਲੋਂ ਫਰਦ ਇੰਕਸ਼ਾਫ ਕਰਨ ਤੇ 02 ਹੋਰ ਮੋਟਰਸਾਈਕਲ ਮਾਰਕਾ ਸਪਲੈਂਡਰ ਬਰਾਮਦ ਕੀਤੇ ਗਏ ਹਨ ਅਤੇ ਕੁੱਲ 03 ਮੋਟਰਸਾਈਕਲ ਬ੍ਰਾਮਦ ਹੋਏ, ਦੋਸ਼ੀਆਂਨ ਉਕਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਕਤ ਦੋਸ਼ੀਆਂਨ ਪਾਸੋਂ ਹੋਰ ਚੋਰੀਸ਼ੁਦਾ ਵਹੀਕਲ ਬਰਾਮਦ ਕੀਤੇ ਜਾ ਸਕਣ।

ਗ੍ਰਿਫਤਾਰ ਦੋਸ਼ੀ :-

  1. ਮਨਦੀਪ ਸਿੰਘ ਉਰਫ ਮਨੀ ਪੁੱਤਰ ਮਹਿੰਦਰ ਸਿੰਘ ਵਾਸੀ ਸਤੌਰ, ਥਾਣਾ ਹਰਿਆਣਾ, ਹੁਸ਼ਿਆਰਪੁਰ।
  2. ਸਾਗਰ ਪੁੱਤਰ ਮਰਦਾਨਾ ਰਾਮ ਵਾਸੀ ਬਾਗਪੁਰ, ਥਾਣਾ ਹਰਿਆਣਾ, ਹੁਸ਼ਿਆਰਪੁਰ।

ਬਰਾਮਦਗੀ :-

ਕੁੱਲ 03 ਮੋਟਰਸਾਈਕਲ ਬਿਨ੍ਹਾਂ ਨੰਬਰ ਮਾਰਕਾ ਸਪਲੈਂਡਰ ਬਰਾਮਦ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top